Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, FEB 13, 2026

    5:33:18 PM

  • hungama in marriton hotel in jalandhar

    ਜੰਗ ਦਾ ਅਖਾੜਾ ਬਣਿਆ ਜਲੰਧਰ ਦਾ ਇਹ ਮਸ਼ਹੂਰ ਹੋਟਲ!...

  • major accident in goraya two students tragically die

    ਗੋਰਾਇਆ 'ਚ ਵੱਡਾ ਹਾਦਸਾ! ਦੋ ਵਿਦਿਆਰਥੀਆਂ ਦੀ...

  • new on weather in punjab

    ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ...

  • 8th pay commission will salaries of private employees also increase

    8th Pay Commission : ਸਰਕਾਰੀ ਮੁਲਾਜ਼ਮਾਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Kapurthala
  • ਅੰਮ੍ਰਿਤਸਰ ਤੋਂ ਬਾਅਦ ਕਪੂਰਥਲਾ ’ਚ ਬੇਅਦਬੀ ਦੀ ਘਟਨਾ ਵਾਪਰਨ ਮਗਰੋਂ ਮਾਹੌਲ ਬਣਿਆ ਤਣਾਅਪੂਰਨ

PUNJAB News Punjabi(ਪੰਜਾਬ)

ਅੰਮ੍ਰਿਤਸਰ ਤੋਂ ਬਾਅਦ ਕਪੂਰਥਲਾ ’ਚ ਬੇਅਦਬੀ ਦੀ ਘਟਨਾ ਵਾਪਰਨ ਮਗਰੋਂ ਮਾਹੌਲ ਬਣਿਆ ਤਣਾਅਪੂਰਨ

  • Edited By Shivani Attri,
  • Updated: 19 Dec, 2021 01:35 PM
Kapurthala
kapurthala gurdwara sahib disrespect
  • Share
    • Facebook
    • Tumblr
    • Linkedin
    • Twitter
  • Comment

ਕਪੂਰਥਲਾ (ਓਬਰਾਏ)- ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ’ਚ ਹੋਈ ਬੇਅਦਬੀ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਪੰਜਾਬ ’ਚ ਇਕ ਹੋਰ ਬੇਅਦਬੀ ਦੀ ਘਟਨਾ ਵਾਪਰ ਗਈ। ਕਪੂਰਥਲਾ ਜ਼ਿਲ੍ਹੇ ਦੇ ਨਿਜਾਮਪੁਰ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ’ਚ ਇਕ ਸ਼ਖ਼ਸ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਪੂਰਥਲਾ ਵਿਖੇ ਵਾਪਰੀ ਬੇਅਦਬੀ ਦੀ ਇਸ ਘਟਨਾ ਤੋਂ ਬਾਅਦ ਹੁਣ ਇਥੇ ਵੀ ਮਾਹੌਲ ਤਣਾਅਪੂਰਨ ਹੋ ਗਿਆ ਹੈ। ਗੁੱਸੇ ’ਚ ਆਏ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ ਹੈ। ਮੌਕੇ ’ਤੇ ਵੱਡੀ ਗਿਣਤੀ ’ਚ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਕਪੂਰਥਲਾ-ਸੁਭਾਨਪੁਰ ਰੋਡ ਨੂੰ ਜਾਮ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੁਲਸ ਦੇ ਨਾਲ ਸ਼ਰਧਾਲੂਆਂ ਦੀ ਝੜਪ ਵੀ ਹੋ ਗਈ। ਇਸ ਦੌਰਾਨ ਸ਼ਰਧਾਲੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਬੇਅਦਬੀ ਦੇ ਮਾਮਲਿਆਂ ’ਚ ਇਨਸਾਫ਼ ਦਿਵਾਏ। ਸ਼ਰਧਾਲੂਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮੁਲਜ਼ਮ ਨਾਲ ਵੀ ਉਸੇ ਤਰ੍ਹਾਂ ਦਾ ਵਤੀਰਾ ਕੀਤਾ ਜਾਵੇ, ਜਿਵੇਂ ਸ੍ਰੀ ਦਰਬਾਰ ਸਾਹਿਬ ’ਚ ਵਾਪਰੀ ਬੇਅਦਬੀ ਦੀ ਘਟਨਾ ਦੇ ਮੁਲਜ਼ਮ ਨਾਲ ਕੀਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਅੱਜ ਸਵੇਰੇ ਇਥੇ ਬੇਅਦਬੀ ਕਰਨ ਵਾਲੇ ਸ਼ਖ਼ਸ ਨੂੰ ਪਿੰਡ ਵਾਸੀਆਂ ਨੇ ਮੌਕੇ ’ਤੇ ਫੜ ਲਿਆ ਸੀ ਅਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ ਗਈ। ਪਿੰਡ ਵਾਸੀਆਂ ਨੇ ਇਸ ਦੀ ਵੀਡੀਓ ਵੀ ਬਣਾਈ ਹੈ। 

ਇਹ ਵੀ ਪੜ੍ਹੋ: ਪੰਜਾਬ ’ਚ ਸ਼ਾਂਤੀ ਨੂੰ ਖ਼ਤਰਾ ਨਹੀਂ, ਗ੍ਰਹਿ ਮੰਤਰਾਲਾ ਸਰਹੱਦ ’ਤੇ ਡਰੋਨ ਨੂੰ ਸੁੱਟਣ ਵਾਲੇ ਉਪਕਰਣ ਲਾਵੇ: ਸੁਖਜਿੰਦਰ ਰੰਧਾਵਾ

PunjabKesari

ਭੱਜਣ ਦੀ ਕੋਸ਼ਿਸ਼ ’ਚ ਵੀ ਸ਼ਖ਼ਸ, ਦੋ ਘੰਟੇ ਦੀ ਮੁਸ਼ੱਕਤ ਦੇ ਬਾਅਦ ਫੜਿਆ 
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਪੂਰਥਲਾ ਰੋਡ ’ਤੇ ਨਿਜਾਮਪੁਰ ਮੋੜ ’ਤੇ ਸਥਿਤ ਗੁਰਦੁਆਰਾ ਸਾਹਿਬ ’ਚ ਅੱਜ ਸਵੇਰੇ ਉਕਤ ਮੁਲਜ਼ਮ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ। ਸਵੇਰੇ ਕਰੀਬ 4 ਵਜੇ ਪਿੰਡ ਦੇ ਲੋਕ ਨਿਤਨੇਮ ਕਰਨ ਲਈ ਆਏ ਸਨ। ਉਸ ਸਮੇਂ ਉਕਤ ਵਿਅਕਤੀ ਨਿਸ਼ਾਨ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਜਦੋਂ ਉਹ ਪਹੁੰਚੇ ਤਾਂ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਸ ਨੂੰ 2 ਘੰਟੇ ਦੇ ਮੁਸ਼ੱਕਤ ਦੇ ਬਾਅਦ ਤੁਰੰਤ ਉਸ ਨੂੰ ਫੜ ਲਿਆ ਗਿਆ।  ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਦਿੱਲੀ ਤੋਂ ਆਇਆ ਹੈ।

PunjabKesari

ਪੁੱਛਗਿੱਛ ’ਚ ਨੌਜਵਾਨ ਨੇ ਹੀ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਪੈਸੇ ਦੇ ਕੇ ਬੇਅਦਬੀ ਕਰਨ ਲਈ ਭੇਜਿਆ ਗਿਆ ਹੈ। ਇਸ ਦੇ ਇਲਾਵਾ ਉਹ ਆਪਣੇ ਬਾਰੇ ਕੁਝ ਨਹੀਂ ਦੱਸ ਰਿਹਾ ਹੈ। ਉਸ ਨੇ ਆਪਣਾ ਨਾਮ ਵੀ ਨਹੀਂ ਦੱਸਿਆ। ਉਸ ਦੇ ਗਲੇ ’ਚ ਕੁਝ ਆਈ. ਡੀ. ਕਾਰਡ ਜ਼ਰੂਰ ਮਿਲੇ ਹਨ। ਉਨ੍ਹਾਂ ਕਿਹਾ ਕਿ ਇਹ ਸਾਜਿਸ਼ ਰਚੀ ਗਈ ਹੈ। ਪਿੰਡ ਵਾਸੀਆਂ ਨੇ ਵਾਰ-ਵਾਰ ਨੌਜਵਾਨ ਨੂੰ ਸਿੱਖ ਪਰੰਪਰਾ ਮੁਤਾਬਕ ਸਜ਼ਾ ਦੇਣ ਦੀ ਗੱਲ ਕਹੀ। ਉਥੇ ਹੀ ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕ ਬਾਬਾ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਜਲਦੀ ਹੀ ਉਨ੍ਹਾਂ ਦੀ ਟੀਮ ਪਿੰਡ ’ਚ ਪਹੁੰਚ ਰਹੀ ਹੈ। 

ਇਹ ਵੀ ਪੜ੍ਹੋ: ਸੁਨੀਲ ਜਾਖੜ ਦੀ CM ਚੰਨੀ-ਸਿੱਧੂ ਜੋੜੀ ਨੂੰ ਨਸੀਹਤ, ਪੰਜਾਬ ਕਾਂਗਰਸ ਦੇ ਭਵਿੱਖ ਲਈ ਹੋਣ ਇਕਜੁੱਟ

PunjabKesari

ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ’ਚ ਵਾਪਰੀ ਸੀ ਬੇਅਦਬੀ ਦੀ ਘਟਨਾ, ਭੀੜ ਨੇ ਕਤਲ ਕੀਤਾ ਮੁਲਜ਼ਮ 
ਜ਼ਿਕਰਯੋਗ ਹੈ ਕਿ ਬੀਤੇ ਦਿਨ ਸਿੱਖਾਂ ਦੇ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ’ਚ ਇਕ ਨੌਜਵਾਨ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਨੌਜਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਮੱਥਾ ਟੇਕਣ ਪੁੱਜਾ ਤਾਂ ਅਚਾਨਕ ਗਰਿੱਲ ਟੱਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਪਹੁੰਚ ਗਿਆ, ਜਿੱਥੋਂ ਉਸ ਨੇ ਸ੍ਰੀਸਾਹਿਬ (ਕ੍ਰਿਪਾਨ) ਨੂੰ ਚੁੱਕ ਲਿਆ। ਮੌਕੇ ’ਤੇ ਮੌਜੂਦ ਕਰਮਚਾਰੀਆਂ ਵੱਲੋਂ ਉਸ ਨੂੰ ਫੜ ਲਿਆ ਗਿਆ ਸੀ, ਜਿਸ ਤੋਂ ਬਾਅਦ ਭੀੜ ਨੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਨੇ ਦਮ ਤੋੜ ਦਿੱਤਾ। ਇਸ ਮਾਮਲੇ ’ਚ ਫਿਲਹਾਲ ਉਕਤ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਸ ਨੇ ਇਸ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਹੈ। ਪੁਲਸ ਨੇ ਧਾਰਾ 295 ਏ. ਅਤੇ 307 ਦਾ ਮਾਮਲਾ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਦੀ ਲਾਸ਼ ਨੂੰ ਪਛਾਣ ਲਈ ਮੋਰਚਰੀ ’ਚ ਰੱਖਵਾ ਦਿੱਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਦੋਂ ਤੱਕ ਮੁਲਜ਼ਮ ਦਾ ਪੋਸਟਮਾਰਟਮ ਨਹੀਂ ਹੋਵੇਗਾ ਜਦੋਂ ਤੱਕ ਉਕਤ ਵਿਅਕਤੀ ਦੀ ਪਛਾਣ ਨਹੀਂ ਹੁੰਦੀ।

PunjabKesari

ਉਥੇ ਹੀ ਇਸ ਮਾਮਲੇ ਵਿੱਚ ਐੱਸ. ਐੱਸ. ਪੀ. ਕਪੂਰਥਲਾ ਦਾ ਕਹਿਣਾ ਹੈ ਕਿ ਇਹ ਮਾਮਲਾ ਚੋਰੀ ਦਾ ਹੈ। ਚੋਰ ਸਿਲੰਡਰ ਚੋਰੀ ਕਰਨ ਦੇ ਇਰਾਦੇ ਨਾਲ ਗੁਰਦੁਆਰੇ `ਚ ਆਇਆ ਸੀ।

PunjabKesari

ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਕਾਂਗਰਸ 'ਤੇ ਤੰਜ, ਕਿਹਾ-ਜਿਨ੍ਹਾਂ ਦੀ ਆਪਸ 'ਚ ਨਹੀਂ ਬਣਦੀ ਉਹ ਪੰਜਾਬ ਦਾ ਕੀ ਸੰਵਾਰਨਗੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  • kapurthala
  • gurdwara sahib
  • disrespect
  • police
  • peoples protest
  • ਕਪੂਰਥਲਾ
  • ਬੇਅਦਬੀ
  • ਤਣਾਅਪੂਰਨ 
  • ਮਾਹੌਲ
  • ਸ੍ਰੀ ਗੁਰਦੁਆਰਾ ਸਾਹਿਬ

ਸ੍ਰੀ ਦਰਬਾਰ ਸਾਹਿਬ ਵਾਪਰੀ ਘਟਨਾ ਸੰਬੰਧੀ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦਾ ਵੱਡਾ ਖ਼ੁਲਾਸਾ

NEXT STORY

Stories You May Like

  • nihang singh priest girl
    PUNJAB : ਨਿਹੰਗ ਸਿੰਘਾਂ ਨੇ ਪਾਦਰੀ ਤੋਂ ਛੁਡਾਈ ਕੁੜੀ, ਤਣਾਅਪੂਰਨ ਬਣਾਇਆ ਮਾਹੌਲ
  • punjab government school  punjabi lecturer
    ਪੰਜਾਬ ਦੇ ਸਰਕਾਰੀ ਸਕੂਲ 'ਚ ਤਣਾਅਪੂਰਨ ਮਾਹੌਲ, ਪ੍ਰਿੰਸੀਪਲ ਸਾਹਮਣੇ ਅਧਿਆਪਕ ਨੇ ਖਾਧੀਆਂ ਗੋਲੀਆਂ
  • sbi becomes the country  s fourth largest company
    21,028 ਕਰੋੜ ਰੁਪਏ ਦੇ ਲਾਭ ਤੋਂ ਬਾਅਦ SBI ਬਣੀ ਦੇਸ਼ ਦੀ ਚੌਥੀ ਸਭ ਤੋਂ ਵੱਡੀ ਕੰਪਨੀ
  • desecration of religious texts in phulewala
    ਫੂਲੇਵਾਲਾ 'ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ
  • farmers arrested in punjab
    ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤੇ 100 ਕਿਸਾਨ! ਨੈਸ਼ਨਲ ਹਾਈਵੇਅ 'ਤੇ ਮਾਹੌਲ ਤਣਾਅਪੂਰਨ
  • police fired tear gas shells at farmers in bathinda atmosphere tense
    ਬਠਿੰਡਾ : ਪੁਲਸ ਨੇ ਕਿਸਾਨਾਂ 'ਤੇ ਛੱਡੇ ਅੱਥਰੂ ਗੈਸ ਦੇ ਗੋਲੇ, ਮਾਹੌਲ ਤਣਾਅਪੂਰਨ
  • 45 10 grams of narcotics recovered from inmate in kapurthala jail
    ਕਪੂਰਥਲਾ ਜੇਲ੍ਹ ’ਚ ਬੰਦ ਹਵਾਲਾਤੀ ਤੋਂ 45.10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ
  • young man  found  dead body  drain
    ਨੋਇਡਾ ਮਗਰੋਂ ਇਹ ਇਲਾਕਾ ਬਣਿਆ 'ਡੈਥ ਜ਼ੋਨ'! ਨਾਲੇ 'ਚੋਂ ਮਿਲੀ ਨੌਜਵਾਨ ਦੀ ਤੈਰਦੀ ਹੋਈ ਲਾਸ਼
  • hungama in marriton hotel in jalandhar
    ਜੰਗ ਦਾ ਅਖਾੜਾ ਬਣਿਆ ਜਲੰਧਰ ਦਾ ਇਹ ਮਸ਼ਹੂਰ ਹੋਟਲ! ਚੱਲੇ ਲੱਤਾਂ-ਮੁੱਕੇ, ਲੱਥੀ ਪੱਗ
  • major accident in goraya two students tragically die
    ਗੋਰਾਇਆ 'ਚ ਵੱਡਾ ਹਾਦਸਾ! ਦੋ ਵਿਦਿਆਰਥੀਆਂ ਦੀ ਦਰਦਨਾਕ ਮੌਤ, ਤੜਫ਼-ਤੜਫ਼ ਕੇ ਨਿਕਲੀ...
  • new on weather in punjab
    ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ 17 ਤਾਰੀਖ ਤੱਕ ਕਿਹਾ ਜਿਹਾ...
  • ed officer ravi tiwari who summoned captain amarinder singh transferred
    ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ED ਅਧਿਕਾਰੀ ਦਾ ਤਬਾਦਲਾ! ਜਲੰਧਰ ਤੋਂ...
  • kunwar vijay partap singh interview
    ਨਸ਼ਿਆਂ ਦੇ ਮਾਮਲੇ 'ਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ 'ਆਪ' ਸਰਕਾਰ: ਕੁੰਵਰ ਵਿਜੇ...
  • new twist firing case at singer jyoti nooran s house demanded a ransom
    ਗਾਇਕਾ ਜੋਤੀ ਨੂਰਾਂ ਦੇ ਘਰ ਬਾਹਰ ਹੋਈ ਫਾਇਰਿੰਗ ਦੇ ਮਾਮਲੇ 'ਚ ਨਵਾਂ ਮੋੜ! ਸੰਪਤ...
  • kunwar vijay partap on jagbani
    ‘ਆਪ’ ਦੀ ਸਰਕਾਰ ਬਣਦਿਆਂ ਹੀ ਕੇਜਰੀਵਾਲ ਨੂੰ ਭੁੱਲਿਆ ਬਰਗਾੜੀ ਮਸਲਾ : ਕੁੰਵਰ ਵਿਜੇ...
  • rain in punjab on 17th february meteorological department makes big prediction
    ਪੰਜਾਬ 'ਚ ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ! ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ
Trending
Ek Nazar
bank locker gold jewelry

ਕੀ ਤੁਸੀਂ ਵੀ ਬੈਂਕ ਲਾਕਰ 'ਚ ਰੱਖਦੇ ਹੋ ਸੋਨੇ ਦੇ ਗਹਿਣੇ? ਤਾਂ ਪੜ੍ਹ ਲਓ ਇਹ ਖ਼ਬਰ,...

rbi tightens loan recovery norms for recovery

Loan ਰਿਕਵਰੀ ਹੁਣ ਤਮੀਜ਼ ਨਾਲ! RBI ਦੀ ਸਖ਼ਤੀ, ਨਹੀਂ ਚੱਲੇਗੀ ‘ਵਸੂਲੀ ਭਾਈ’ ਦੀ...

sc releases vikram bhatt  wife on interim bail in multi crore fraud case

ਵੱਡੀ ਖ਼ਬਰ: 30 ਕਰੋੜ ਦੇ ਧੋਖਾਧੜੀ ਮਾਮਲੇ 'ਚ ਫਿਲਮ ਨਿਰਮਾਤਾ ਵਿਕਰਮ ਭੱਟ ਤੇ...

ranveer singh and rohit shetty receive threats again

'ਤੁਹਾਡੀਆਂ ਅਗਲੀਆਂ 7 ਪੀੜ੍ਹੀਆਂ ਵੀ...'; ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਨੂੰ...

this famous actress fell in love with cricket host gaurav kapoor

ਕ੍ਰਿਕਟ ਹੋਸਟ ਗੌਰਵ ਕਪੂਰ ਦੇ ਪਿਆਰ 'ਚ 'ਕਲੀਨ ਬੋਲਡ' ਹੋਈ ਇਹ ਮਸ਼ਹੂਰ ਅਦਾਕਾਰਾ,...

famous actress turned doctor

ਅਦਾਕਾਰੀ ਦੇ ਨਾਲ-ਨਾਲ ਹੁਣ ਮਰੀਜ਼ਾਂ ਦਾ ਇਲਾਜ ਵੀ ਕਰੇਗੀ ਇਹ ਅਦਾਕਾਰਾ, ਬਣੀ ਡਾਕਟਰ

bombay hc hears aditya pancholi s plea to quash 2019 fir

ਆਦਿਤਿਆ ਪੰਚੋਲੀ ਜਬਰ-ਜ਼ਨਾਹ ਮਾਮਲੇ 'ਚ ਨਵਾਂ ਮੋੜ, ਹਾਈ ਕੋਰਟ ਨੇ ਸ਼ਿਕਾਇਤਕਰਤਾ...

this bollywood actress became a single mother at the age of 30

ਕੁਆਰੀ ਮਾਂ ਬਣਨ 'ਤੇ ਲੋਕਾਂ ਨੇ ਮਾਰੇ ਸੀ ਤਾਅਨੇ, ਅੱਜ ਇਹੀ ਅਦਾਕਾਰਾ ਕਰ ਰਹੀ ਹੈ...

ms dhoni to pay 10 lakh rupee orders high court

ਹਾਈ ਕੋਰਟ ਨੇ MS ਧੋਨੀ ਨੂੰ 10 ਲੱਖ ਰੁਪਏ ਅਦਾਲਤ 'ਚ ਜਮ੍ਹਾ ਕਰਵਾਉਣ ਦਾ ਦਿੱਤਾ...

afghanistan players withdraw from psl auction

ਪਾਕਿ-ਅਫਗਾਨਿਸਤਾਨ ਦੇ ਵਿਗੜਦੇ ਸਬੰਧਾਂ ਦਾ ਕ੍ਰਿਕਟ 'ਤੇ ਪਿਆ ਅਸਰ, ਖਿਡਾਰੀਆਂ ਨੇ...

pakistaniplayers spend hours on the road

ਮੈਚ ਖੇਡਣ ਪੁੱਜੀ ਪਾਕਿ ਟੀਮ ਨਾਲ ਹੋਈ ਮਾੜੀ! ਹੋਟਲ 'ਚ ਨਹੀਂ ਮਿਲੇ ਕਮਰੇ, ਸੜਕ...

incredible moment street is swallowed up by gigantic sinkhole in china

ਦੇਖਦੇ ਹੀ ਦੇਖਦੇ ਧੱਸ ਚੱਲਾ ਸੀ ਇਲਾਕਾ! ਸ਼ਹਿਰ 'ਚ ਪਈਆਂ ਭਾਜੜਾਂ, ਸ਼ੰਘਾਈ 'ਚ ਬਣਿਆ...

north korea s kim jong un sets stage for daughter as his successor

ਕਿਮ ਜੋਂਗ ਦੀ ਧੀ ਬਣੇਗੀ North Korea ਦੀ ਅਗਲੀ 'Dictator'! ਤਸਵੀਰਾਂ ਆਈਆਂ...

shocking visuals from arun jaitley stadium

ਹੈਂ ਇਹ ਕੀ ਕਰ ਰਹੇ ਨੇ! ਗਲਾਸਾਂ ਦੀ Cold Drink ਬੋਤਲਾਂ 'ਚ ਭਰਨ ਦੀ Video...

turkish mps in parliament punches in cabinet video

ਸੰਸਦ ਮੈਂਬਰਾਂ 'ਚ ਚੱਲੇ ਘਸੁੰਨ-ਮੁੱਕੇ! ਵਾਇਰਲ ਵੀਡੀਓ ਦੇਖ ਤੁਸੀਂ ਵੀ ਰਹਿ ਜਾਓਗੇ...

silver buying tips demat account silver etf mcx

ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਦੋਂ, ਕਿੱਥੇ ਤੇ ਕਿਵੇਂ ਕਰੀਏ ਸਮਾਰਟ...

if you go on strike salary cut

ਹੜਤਾਲ 'ਤੇ ਗਏ ਤਾਂ ਕੱਟੀ ਜਾਵੇਗੀ ਤਨਖ਼ਾਹ! TN ਸਰਕਾਰ ਨੇ ਕਰਮਚਾਰੀਆਂ ਨੂੰ ਦਿੱਤੀ...

trump debate

ਪਿਓ ਨੇ ਗੋਲੀ ਮਾਰ ਕੇ ਆਪਣੀ ਹੀ ਧੀ ਦਾ ਕੀਤਾ ਕਤਲ, ਟਰੰਪ 'ਤੇ ਬਹਿਸ ਬਣੀ ਮੌਤ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • kunwar vijay partap singh interview
      ਨਸ਼ਿਆਂ ਦੇ ਮਾਮਲੇ 'ਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ 'ਆਪ' ਸਰਕਾਰ: ਕੁੰਵਰ ਵਿਜੇ...
    • girl  s body found in suitcase
      ਬਠਿੰਡਾ 'ਚ ਲਾਲ ਸੂਟਕੇਸ 'ਚੋਂ ਮਿਲੀ ਕੁੜੀ ਦੀ ਲਾਸ਼ ਬਾਰੇ ਸਾਹਮਣੇ ਆ ਗਿਆ ਪੂਰਾ...
    • police found man deadbody in tanda
      ਗੰਨੇ ਦੇ ਖੇਤਾਂ 'ਚੋਂ ਮਿਲੀ ਵਿਅਕਤੀ ਦੀ ਗਲੀ-ਸੜੀ ਲਾਸ਼, ਇਲਾਕੇ ਵਿਚ ਫੈਲੀ ਸਨਸਨੀ
    • new twist firing case at singer jyoti nooran s house demanded a ransom
      ਗਾਇਕਾ ਜੋਤੀ ਨੂਰਾਂ ਦੇ ਘਰ ਬਾਹਰ ਹੋਈ ਫਾਇਰਿੰਗ ਦੇ ਮਾਮਲੇ 'ਚ ਨਵਾਂ ਮੋੜ! ਸੰਪਤ...
    • kunwar vijay partap on jagbani
      ‘ਆਪ’ ਦੀ ਸਰਕਾਰ ਬਣਦਿਆਂ ਹੀ ਕੇਜਰੀਵਾਲ ਨੂੰ ਭੁੱਲਿਆ ਬਰਗਾੜੀ ਮਸਲਾ : ਕੁੰਵਰ ਵਿਜੇ...
    • teachers house collapsed
      ਭਾਰੀ ਮੀਂਹ ਕਾਰਨ ਅਧਿਆਪਕ ਦੀ ਦੋ ਮੰਜ਼ਿਲਾ ਕੋਠੀ ਡਿੱਗੀ, ਇਕ ਕਰੋੜ ਦਾ ਨੁਕਸਾਨ
    • accident in ludhiana
      Rapido ਤੋਂ ਡਿੱਗੀ ਮਹਿਲਾ, ਉੱਪਰੋਂ ਲੰਘ ਗਿਆ 16 ਟਾਇਰੀ ਟਰਾਲਾ, ਮੌਕੇ 'ਤੇ ਹੋਈ...
    • bjp leader ashwani sharma meets captain amarinder singh
      ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
    • rain in punjab on 17th february meteorological department makes big prediction
      ਪੰਜਾਬ 'ਚ ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ! ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ
    • income tax raid in ludhiana
      ਲੁਧਿਆਣਾ ’ਚ ਈਸਟਮੈਨ ਗਰੁੱਪ ਨਾਲ ਸਬੰਧਤ 2 ਟਿਕਾਣਿਆਂ ’ਤੇ ਇਨਕਮ ਟੈਕਸ ਦੀ Raid
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +