ਕਪੂਰਥਲਾ (ਭੂਸ਼ਣ)-ਸੋਮਵਾਰ ਦੀ ਦੁਪਹਿਰ ਸ਼ਹਿਰ ਤੋਂ ਲਾਪਤਾ ਹੋਏ ਇਕ 14 ਸਾਲਾ ਸਕੂਲੀ ਵਿਦਿਆਰਥੀ ਨੂੰ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਕਰੀਬ 25 ਘੰਟੇ ਦੀ ਮਿਹਨਤ ਤੋਂ ਬਾਅਦ ਅੰਮ੍ਰਿਤਸਰ ਤੋਂ ਇਕ ਧਾਰਮਿਕ ਸਥਾਨ ਤੋਂ ਬਰਾਮਦ ਕਰ ਲਿਆ। ਬਰਾਮਦ ਲੜਕੇ ਨੂੰ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਦੇ ਨੌਜਵਾਨ ਦੀ ਇਟਲੀ ’ਚ ਦਰਦਨਾਕ ਮੌਤ
ਜਾਣਕਾਰੀ ਅਨੁਸਾਰ ਕਲਾਮਦੀ ਮੂਲ ਨਿਵਾਸੀ ਉਡ਼ੀਸਾ ਹਾਲ ਵਾਸੀ ਮੁਹੱਲਾ ਬਾਵਿਆਂ ਕਪੂਰਥਲਾ ਨੇ ਸੋਮਵਾਰ ਨੂੰ ਕਰੀਬ 12 ਵਜੇ ਥਾਣਾ ਸਿਟੀ ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਸਦਾ 14 ਸਾਲ ਦਾ ਬੇਟਾ ਓਮ ਪ੍ਰਕਾਸ਼ ਜੋ ਕਿ 8ਵੀਂ ਜਮਾਤ ’ਚ ਪੜ੍ਹਦਾ ਹੈ, ਘਰ ਤੋਂ ਨਾਰਾਜ਼ ਹੋ ਕੇ ਚਲਾ ਗਿਆ ਹੈ ਤੇ ਉਸ ਦਾ ਕੋਈ ਅਤਾ ਪਤਾ ਨਹੀਂ ਹੈ। ਜਿਸ ’ਤੇ ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਦੀ ਨਿਗਰਾਨੀ ’ਚ ਐੱਸ. ਐੱਚ. ਓ. ਸਿਟੀ ਰਘੁਬੀਰ ਸਿੰਘ ਨੇ ਪੁਲਸ ਟੀਮ ਦੀ ਮਦਦ ਨਾਲ ਜਦੋਂ ਸ਼ਹਿਰ ’ਚ ਸੀ. ਸੀ. ਟੀ. ਵੀ. ਫੁਟੇਜ ਕਢਵਾਈ ਤਾਂ ਲਾਪਤਾ ਲਡ਼ਕੇ ਦੀ ਲੋਕੇਸ਼ਨ ਕਾਂਜਲੀ ਵੇਈਂ ਦੇ ਆਸ-ਪਾਸ ਨਿਕਲੀ। ਜਿਸ ’ਤੇ ਸਿਟੀ ਪੁਲਸ ਨੇ ਅੰਮ੍ਰਿਤਸਰ ਪੁਲਸ ਨਾਲ ਸੰਪਰਕ ਕਰ ਕੇ ਉਕਤ ਵਿਦਿਆਰਥੀ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਤੇਜ ਕਰ ਦਿੱਤੀ, ਜਿਸ ਦੌਰਾਨ ਸਿਟੀ ਪੁਲਸ ਨੂੰ ਅੰਮ੍ਰਿਤਸਰ ਪੁਲਸ ਨੇ ਸੂਚਨਾ ਦਿੱਤੀ ਕਿ ਲਾਪਤਾ ਵਿਦਿਆਰਥੀ ਓਮ ਪ੍ਰਕਾਸ਼ ਨੂੰ ਸਹਿਰ ਦੇ ਇਕ ਧਾਰਮਿਕ ਅਸਥਾਨ ਤੋਂ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ: ਲਾੜਾ ਚਾਵਾਂ ਨਾਲ ਵਿਆਹੁਣ ਆਇਆ ਸੀ ਲਾੜੀ, ਪਰ ਪੁਲਸ ਫੜ ਕੇ ਲੈ ਗਈ ਥਾਣੇ (ਤਸਵੀਰਾਂ)
ਕਰੀਬ 25 ਘੰਟੇ ਦੇ ਬਾਅਦ ਮੰਗਲਵਾਰ ਦੀ ਦੁਪਹਿਰ 3 ਵਜੇ ਇਸ ਬਰਾਮਦਗੀ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਅੰਮ੍ਰਿਤਸਰ ਪਹੁੰਚ ਕੇ ਉਕਤ ਵਿਦਿਆਰਥੀ ਨੂੰ ਕਪੂਰਥਲਾ ਲੈ ਕੇ ਆਏ। ਜਿਸ ਨੂੰ ਸਿਟੀ ਪੁਲਸ ਨੇ ਉਸਦੇ ਪਿਤਾ ਕਲਾਮਦੀ ਨੂੰ ਸੌਂਪ ਦਿੱਤਾ। ਦੱਸਿਆ ਜਾਂਦਾ ਹੈ ਕਿ ਅੱਠਵੀਂ ਜਮਾਤ ਦਾ ਵਿਦਿਆਰਥੀ ਓਮ ਪ੍ਰਕਾਸ਼ ਪੜ੍ਹਾਈ ’ਚ ਥੋੜ੍ਹਾ ਕਮਜੋਰ ਸੀ, ਜਿਸ ਕਾਰਨ ਉਹ ਡਰ ਨਾਲ ਘਰੋਂ ਚਲਾ ਗਿਆ ਸੀ। ਆਪਣੇ ਘਰ ਤੋਂ ਲਾਪਤਾ ਹੋਣ ਦੇ ਬਾਅਦ ਉਕਤ ਲਡ਼ਕਾ ਕਰੀਬ 25 ਕਿਲੋਮੀਟਰ ਦੂਰ ਬਿਆਸ ਤੱਕ ਪੈਦਲ ਹੀ ਚਲਾ ਗਿਆ ਅਤੇ ਬਾਅਦ ‘ਚ ਬੱਸ ਫੜ ਕੇ ਅੰਮ੍ਰਿਤਸਰ ਪਹੁੰਚ ਗਿਆ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਹੋਟਲ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਪਹੁੰਚੀ ਪੁਲਸ ਤੇ ਪਿਆ ਭੜਥੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਲੁਧਿਆਣਾ ਤੋਂ ਵੱਡੀ ਖ਼ਬਰ : ਘਰੇਲੂ ਝਗੜੇ ਕਾਰਨ ASI ਨੇ ਸਰਵਿਸ ਰਿਵਾਲਵਰ ਨਾਲ ਭਰਾ ਨੂੰ ਮਾਰੀ ਗੋਲੀ
NEXT STORY