ਦੋਰਾਹਾ (ਸੂਦ,ਵਿਪਨ): ਦੇਸ਼ ਲਈ ਰਾਖੀ ਕਰਨ ਵਾਲੇ ਸੈਨਿਕਾਂ 'ਚ ਪਿੰਡ ਢੀਂਡਸਾ ਦਾ ਸੈਨਿਕ ਪਲਵਿੰਦਰ ਸਿੰਘ ਗੋਲਡੀ ਬੀਤੇ ਦਿਨੀਂ ਕਾਰਗਿਲ ਵਿਖੇ ਡਿਊਟੀ ਕਰਦੇ ਹੋਏ ਆਪਣੇ ਅਫਸਰ ਨਾਲ ਜੀਪ ਸਮੇਤ ਦਰਿਆ 'ਚ ਡਿਗ ਗਿਆ ਸੀ। ਜਿਸ ਤੋਂ ਕੁਝ ਦਿਨ ਬਾਅਦ ਉਕਤ ਸੈਨਿਕਾਂ ਦੀ ਜੀਪ ਤਾਂ ਫੌਜੀਆਂ ਨੂੰ ਮਿਲ ਗਈ ਸੀ ਪਰ ਇਸ ਜੀਪ ਵਿਚ ਸਵਾਰ ਪਲਵਿੰਦਰ ਸਿੰਘ ਗੋਲਡੀ ਤੇ ਉਸਦੇ ਅਫਸਰ ਦਾ ਕੋਈ ਵੀ ਸੁਰਾਗ ਫੌਜ ਨੂੰ ਮਿਲ ਨਹੀਂ ਰਿਹਾ ਸੀ। ਇਸ ਤੋਂ ਬਾਅਦ ਪਲਵਿੰਦਰ ਸਿੰਘ ਗੋਲਡੀ ਦੇ ਪਰਿਵਾਰਕ ਮੈਂਬਰ, ਪਿੰਡ ਵਾਸੀ ਤੇ ਹੋਰ ਸਕੇ ਸਬੰਧੀ ਉਸਦੀ ਲੰਬੀ ਉਮਰ ਦੀਆਂ ਅਰਦਾਸਾਂ ਕਰ ਰਹੇ ਸਨ ਪਰ ਇਹ ਅਰਦਾਸਾਂ ਉਦੋਂ ਫਿੱਕੀਆਂ ਪੈ ਗਈਆਂ ਜਦ ਫੌਜ ਨੂੰ ਕਈ ਦਿਨਾਂ ਬਾਅਦ ਦੇਸ਼ ਦੇ ਮਹਾਨ ਸੈਨਿਕ ਪਲਵਿੰਦਰ ਸਿੰਘ ਗੋਲਡੀ ਦੀ ਲਾਸ਼ ਕਾਰਗਿਲ ਦੀ ਨਦੀ 'ਚੋਂ ਮਿਲ ਗਈ ਤੇ ਇਸ ਬਾਰੇ ਜਦ ਫੌਜ ਦੇ ਅਫਸਰਾਂ ਵੱਲੋਂ ਪਲਵਿੰਦਰ ਸਿੰਘ ਗੋਲਡੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ ਤਾਂ ਪਲਵਿੰਦਰ ਸਿੰਘ ਗੋਲਡੀ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਸਮੇਤ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ। ਇਸ ਤੋਂ ਬਾਅਦ ਪੂਰੇ ਇਲਾਕੇ ਦੇ ਲੋਕਾਂ ਸਮੇਤ ਕਈ ਜਥੇਬੰਦੀਆਂ ਨੇ ਪਲਵਿੰਦਰ ਸਿੰਘ ਗੋਲਡੀ ਦੇ ਗ੍ਰਹਿ ਵਿਖੇ ਜਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਅੱਜ ਪਲਵਿੰਦਰ ਸਿੰਘ ਗੋਲਡੀ ਦਾ ਉਸਦੇ ਨਾਨਕੇ ਪਿੰਡ ਰਾਮਪੁਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: 4 ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, ਬਾਂਹ ਦੇ ਹੋਏ ਟੋਟੇ-ਟੋਟੇ
ਅੱਜ ਜਿਉਂ ਹੀ ਪਿੰਡ ਰਾਮਪੁਰ ਵਿਖੇ ਪਲਵਿੰਦਰ ਸਿੰਘ ਗੋਲਡੀ ਦੀ ਲਾਸ਼ ਨੂੰ ਐਂਬੂਲੈਂਸ ਰਾਂਹੀ ਲਿਆਂਦਾ ਗਿਆ ਤਾਂ ਪਿੰਡ ਢੀਂਡਸਾ, ਰਾਮਪੁਰ ਸਮੇਤ ਦੋਰਾਹਾ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਸੈਂਕੜੇ ਲੋਕ ਦੇਸ਼ ਲਈ ਸ਼ਹੀਦ ਹੋਏ ਪਲਵਿੰਦਰ ਸਿੰਘ ਗੋਲਡੀ ਦੇ ਅੰਤਿਮ ਦਰਸ਼ਨਾਂ ਲਈ ਨਹਿਰ ਦੇ ਪੁਲ ਕੋਲ ਇਕੱਤਰ ਹੋਣਾ ਸ਼ੁਰੂ ਹੋ ਗਏ,ਜਿਸ ਵਿਚ ਛੋਟੇ-ਛੋਟੇ ਬੱਚੇ, ਬਜ਼ੁਰਗ, ਨੌਜਵਾਨ ਅਤੇ ਮਹਿਲਾਵਾਂ ਨੇ ਭਾਰੀ ਗਿਣਤੀ ਵਿਚ ਪੁੱਜ ਕੇ ਸ਼ਿਰਕਤ ਕੀਤੀ। ਇਸ ਦੌਰਾਨ ਛੋਟੇ- ਛੋਟੇ ਬੱਚਿਆਂ , ਬਜ਼ੁਰਗਾਂ, ਨੌਜਵਾਨਾਂ ਅਤੇ ਮਹਿਲਾਵਾਂ ਨੇ ਤਿਰੰਗੇ ਝੰਡੇ ਫੜ੍ਹ ਕੇ ਪਲਵਿੰਦਰ ਸਿੰਘ ਗੋਲਡੀ ਅਮਰ ਰਹੇ ਦੇ ਨਾਅਰੇ ਵੀ ਲਾਏ। ਇਸ ਦੇ ਨਾਲ ਪਿੰਡ ਰਾਮਪੁਰ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੂੰਜ ਉਠਿਆ। ਇਸ ਤੋਂ ਬਾਅਦ ਦੇਸ਼ ਲਈ ਸ਼ਹੀਦ ਹੋਏ ਪਲਵਿੰਦਰ ਸਿੰਘ ਗੋਲਡੀ ਦੀ ਲਾਸ਼ ਨੂੰ ਨਹਿਰ ਦੇ ਪੁਲ ਕੋਲੋਂ ਕਾਫਲੇ ਦੇ ਰੂਪ ਵਿਚ ਸਭ ਤੋਂ ਪਹਿਲਾਂ ਉਸਦੇ ਨਾਨਕੇ ਘਰ ਲਿਜਾਇਆ ਗਿਆ ਤੇ ਸ਼ਹੀਦ ਦੀ ਲਾਸ਼ ਨੂੰ ਇੱਥੇ ਥੌੜੀ ਦੇਰ ਰੱਖ ਕੇ ਦੇਸ਼ ਭਗਤੀ ਦੇ ਨਾਅਰਿਆਂ ਦੀ ਗੂੰਜ ਵਿਚ ਪਿੰਡ ਰਾਮਪੁਰ ਦੀ ਸ਼ਮਸ਼ਾਨ ਘਾਟ ਵਿਖੇ ਭੇਜਿਆ ਗਿਆ। ਜਿਥੇ ਸੈਂਕੜੇ ਲੋਕਾਂ ਦੀ ਹਾਜ਼ਰੀ ਵਿਚ ਦੇਸ਼ ਲਈ ਸ਼ਹੀਦ ਹੋਏ ਪਲਵਿੰਦਰ ਸਿੰਘ ਗੋਲਡੀ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਭਰੇ ਹੋਏ ਮਨ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ।ਇਸ ਸਮੇਂ ਪੰਜਾਬ ਸਰਕਾਰ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ, ਅਮਰੀਕ ਸਿੰਘ ਢਿੱਲੋਂ, ਲਖਵੀਰ ਸਿੰਘ ਲੱਖਾ (ਦੋਵੇਂ ਵਿਧਾਇਕ) , ਸੰਤਾ ਸਿੰਘ ਉਮੈਦਪੁਰੀ , ਜਗਜੀਵਨ ਪਾਲ ਸਿੰਘ ਖੀਰਨੀਆਂ (ਦੋਵੇਂ ਸੀਨੀਅਰ ਅਕਾਲੀ ਆਗੂ), ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦੋਬੁਰਜੀ ਤੇ ਸੁਦਰਸ਼ਨ ਸ਼ਰਮਾ ਪੱਪੂ ਸਮੇਤ ਸਮਾਜਕ , ਧਾਰਮਕ ਜਥੇਬੰਦੀਆਂ ਦੇ ਕਈ ਆਗੂ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਤਲਾਕ ਲਏ ਬਿਨਾਂ ਦੂਜਾ ਵਿਆਹ ਕਰ ਰਹੇ ਪਤੀ ਦਾ ਪਹਿਲੀ ਪਤਨੀ ਨੇ ਕੀਤਾ ਅਜਿਹਾ ਹਾਲ
ਪਰਿਵਾਰ ਨੇ ਪਲਵਿੰਦਰ ਸਿੰਘ ਗੋਲਡੀ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਕੀਤੀ ਮੰਗ- ਇਸ ਮੌਕੇ ਪਿੰਡ ਰਾਮਪੁਰ ਵਿਖੇ ਸ਼ਹੀਦ ਦੇ ਭਰਾਵਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਲਈ ਸ਼ਹੀਦ ਹੋਏ ਪਲਵਿੰਦਰ ਸਿੰਘ ਗੋਲਡੀ ਦੀ ਸ਼ਹਾਦਤ 'ਤੇ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਲਵਿੰਦਰ ਸਿੰਘ ਗੋਲਡੀ ਦੇ ਪਿਤਾ ਵੀ ਫੌਜ ਵਿਚ ਸਨ, ਜਿਸ ਕਰਕੇ ਸ਼ਹੀਦ ਪਲਵਿੰਦਰ ਸਿੰਘ ਗੋਲਡੀ ਦੇ ਅੰਦਰ ਵੀ ਬਚਪਨ ਤੋਂ ਹੀ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋ ਗਿਆ ਸੀ ਤੇ ਉਹ ਛੋਟੀ ਉਮਰ ਤੋਂ ਹੀ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ ਤੇ ਇਸੇ ਕਰਕੇ ਉਸਨੇ ਫੌਜ ਵਿਚ ਨੌਕਰੀ ਕੀਤੀ। ਉਨ੍ਹਾਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਕਾਰਗਿਲ ਵਿਖੇ ਦੇਸ਼ ਲਈ ਸ਼ਹੀਦ ਹੋਏ ਪਲਵਿੰਦਰ ਸਿੰਘ ਗੋਲਡੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਪਿੰਡ ਢੀਂਡਸਾ ਅਤੇ ਇਲਾਕੇ ਦੇ ਹੋਰ ਨੌਜਵਾਨਾਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਬਣ ਸਕੇ।
ਇਹ ਵੀ ਪੜ੍ਹੋ: ਅਕਾਲੀ ਆਗੂ ਗੁਰਸੇਵਕ ਮੁਨਸ਼ੀ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ ਆਇਆ ਨਵਾਂ ਮੋੜ, ਆਡੀਓ ਆਈ ਸਾਹਮਣੇ
ਸਾਵਧਾਨ : ਡਰਾਈਵਿੰਗ ਲਾਈਸੈਂਸ ਅਪਲਾਈ ਕਰਦੇ ਸਮੇਂ ਕੀਤੀ ਇਹ ਗਲਤੀ ਪਵੇਗੀ ਭਾਰੀ
NEXT STORY