ਅੰਮ੍ਰਿਤਸਰ— ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਦੌਰ 'ਚ ਡਰ ਕਾਰਨ ਪਰਿਵਾਰ ਦੇ ਲੋਕ ਵੀ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਦਾ ਸੰਸਕਾਰ ਕਰਨ ਤੋਂ ਕਤਰਾਉਣ ਲੱਗੇ ਤਾਂ ਪ੍ਰਸ਼ਾਸਨ ਨੂੰ ਅੱਗੇ ਆਉਣਾ ਪਿਆ ਤੇ ਉਸ ਦੀ ਪਹਿਲੀ ਕੜੀ ਬਣੇ ਪਟਵਾਰੀ ਕਰਤਾਰ ਸਿੰਘ ਲਹਿਰੀ। ਕਰਤਾਰ ਨੇ ਇਨਸਾਨੀਅਤ ਲਈ ਅਜਿਹੀ ਮਿਸਾਲ ਪੇਸ਼ ਕੀਤੀ ਜੋ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਬਾਅਦ 'ਚ ਕਈ ਸੰਸਥਾਵਾਂ ਨੇ ਸੰਸਕਾਰ ਕਰਵਾਏ।
ਗੁਰੂ ਦੀ ਪ੍ਰੇਰਣਾ ਨਾਲ ਗੁਰਸਿੱਖ ਹੋਣ ਦੀ ਨਿਭਾਈ ਜ਼ਿਮੇਵਾਰੀ
ਪਟਵਾਰੀ ਕਰਤਾਰ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ 19 ਲਾਸ਼ਾਂ ਦਾ ਸੰਸਕਾਰ ਉਨ੍ਹਾਂ ਨੇ ਖ਼ੁਦ ਦੇ ਖ਼ਰਚੇ ਨਾਲ ਕੀਤਾ। ਪੀ. ਪੀ. ਆਈ. ਕਿਟ ਖ਼ਰੀਦੀ। ਜ਼ਿਲਾ ਪ੍ਰਸ਼ਾਸਨ ਤੋਂ ਸਨਮਾਨਤ ਹੋ ਚੁੱਕੇ ਕਰਤਾਰ ਸਿੰਘ ਕਹਿੰਦੇ ਹਨ ਕਿ ਮਨੁੱਖ ਦੀ ਸੇਵਾ ਦੇ ਲਈ ਹੀ ਤਾਂ ਗੁਰੂ ਮਹਾਰਾਜ ਨੇ ਸਿੱਖਿਆ ਦਿੱਤੀ ਹੈ। ਕਾਫੀ ਲੋਕ ਸੇਵਾ ਦੇ ਕੰਮ 'ਚ ਲੱਗੇ ਹਨ ਪਰ ਉਨ੍ਹਾਂ ਨੂੰ ਗੁਰੂ ਤੋਂ ਪ੍ਰੇਰਣਾ ਮਿਲੀ ਹੈ ਤੇ ਗੁਰਸਿੱਖ ਹੋਣ ਦੀ ਜ਼ਿੰਮੇਵਾਰੀ ਨੂੰ ਉਨ੍ਹਾਂ ਨੇ ਨਿਭਾਇਆ ਹੈ।
ਸੰਕਲਪ ਕੀਤਾ ਕਿ ਅਜਿਹਾ ਕਿਸੇ ਨਾਲ ਨਹੀਂ ਹੋਣ ਦੇਵਾਂਗਾ
ਕਰਤਾਰ ਸਿੰਘ ਲਹਿਰੀ ਦਸਦੇ ਹਨ ਕਿ 2 ਅਪ੍ਰੈਲ ਨੂੰ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸੰਸਕਾਰ ਨੂੰ ਲੈ ਕੇ ਵਿਰੋਧ ਹੋ ਰਿਹਾ ਸੀ। ਨਾ ਤਾਂ ਕੋਈ ਸੰਸਕਾਰ ਲਈ ਅੱਗੇ ਆ ਰਿਹਾ ਸੀ ਤੇ ਨਾ ਹੀ ਕੋਈ ਸ਼ਮਸ਼ਾਨਘਾਟ ਦੀ ਵਰਤੋਂ ਕਰਨ ਦੇ ਰਿਹਾ ਸੀ। ਅਜਿਹੇ 'ਚ ਜ਼ਿਲਾ ਪ੍ਰਸ਼ਾਸਨ ਵੱਲੋਂ ਸੰਸਕਾਰ ਕਰਾਉਣ ਲਈ ਉਨ੍ਹਾਂ ਦੀ ਡਿਊਟੀ ਲਗਾਈ ਗਈ। ਕੋਈ ਹੱਲ ਨਾ ਨਿਕਲਦਾ ਦੇਖ ਵੇਰਕਾ 'ਚ ਪੀ. ਪੀ. ਆਈ. ਕਿੱਟ ਪਹਿਨਕੇ ਉਨ੍ਹਾਂ ਨੇ ਖ਼ੁਦ ਮ੍ਰਿਤਕ ਨੂੰ ਮੁਖਅਗਨੀ ਦਿੱਤੀ ਸੀ। ਉੱਥੇ ਹੀ ਉਨ੍ਹਾਂ ਨੇ ਫੈਸਲਾ ਕੀਤਾ ਕਿ ਹੁਣ ਜੋ ਕੁਝ ਵੀ ਹੋ ਜਾਵੇ ਅਜਿਹੇ ਮ੍ਰਿਤਕ ਲੋਕਾਂ ਦਾ ਸੰਸਕਾਰ ਕਰਦੇ ਰਹਿਣਗੇ। ਉਨ੍ਹਾਂ ਨੇ ਅਜੇ ਤੱਕ 29 ਸੰਸਕਾਰ ਕੀਤੇ ਹਨ।
ਡੇਰਾ ਬਾਬਾ ਨਾਨਕ ਪੁੱਜੇ ਕੈਪਟਨ ਨੇ ਇਕ ਵਾਰ ਫਿਰ ਕਿਸਾਨੀ ਸੰਘਰਸ਼ 'ਤੇ ਆਵਾਜ਼ ਕੀਤੀ ਬੁਲੰਦ
NEXT STORY