ਬਠਿੰਡਾ (ਅਮਿਤ) : ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਭਾਵੇਂ ਠੀਕ ਨਹੀਂ ਚੱਲ ਰਹੇ ਪਰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਬਿਨਾਂ ਰੁਕੇ ਚੱਲ ਰਿਹਾ ਹੈ। ਇਹ ਕਹਿਣਾ ਹੈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ। ਗੁਰਦੁਆਰਾ ਹਾਜੀਰਤਨ 'ਚ ਨਤਮਸਤਕ ਹੋਣ ਪਹੁੰਚੀ ਬੀਬੀ ਬਾਦਲ ਨੇ ਕਿਹਾ ਕਿ ਭਾਰਤ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ 31 ਅਕਤੂਬਰ ਤਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਪਾਕਿਸਤਾਨ ਵਲੋਂ 9 ਨਵੰਬਰ ਤਕ ਕਾਰੀਡੋਰੀ ਦਾ ਕੰਮ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਮਾਤਮਾ ਦਾ ਅਸ਼ੀਰਵਾਦ ਹੈ ਕਿ ਅੱਜ ਇੰਨੇ ਬੁਰੇ ਹਾਲਾਤ ਦੇ ਬਾਵਜੂਦ ਵੀ ਸ੍ਰੀ ਕਰਤਾਰਪੁਰ ਲਾਂਘੇ ਦਾ ਕੰਮ ਨਿਰੰਤਰ ਚੱਲ ਰਿਹਾ ਹੈ।
ਇਸ ਦੇ ਨਾਲ ਹੀ ਹਰਸਿਮਰਤ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਜੰਮੂ ਕਸ਼ਮੀਰ 'ਤੇ ਲਏ ਗਏ ਫੈਸਲੇ ਕਾਰਨ ਪਾਕਿਸਤਾਨ ਬੌਖਲਾ ਗਿਆ ਹੈ, ਇਸੇ ਦੇ ਚੱਲਦੇ ਸਮਝੌਤਾ ਐਕਸਪ੍ਰੈੱਸ ਅਤੇ ਵਪਾਰ ਬੰਦ ਕਰਕੇ ਭਾਰਤ ਨੂੰ ਡਰਾਉਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ ਮੇਗਾ ਫੂਡ ਪਲਾਂਟ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਉਥੇ ਹੋਰ ਫੂਡ ਪਲਾਂਟ ਲਗਾਏ ਜਾਣਗੇ।
ਨੌਜਵਾਨ ਦੀ ਨਹਿਰ 'ਚ ਡੁੱਬਣ ਨਾਲ ਹੋਈ ਮੌਤ
NEXT STORY