ਅੰਮ੍ਰਿਤਸਰ— ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੁੱਲ੍ਹ ਗਿਆ ਹੈ। ਜਿਸ ਤੋਂ ਬਾਅਦ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਸਥਿਤ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ। ਸ੍ਰੀ ਕਰਤਾਰਪੁਰ ਜਾਣ ਲਈ ਪਾਕਿਸਤਾਨ ਵਲੋਂ ਪ੍ਰਤੀ ਵਿਅਕਤੀ 20 ਡਾਲਰ ਫੀਸ ਲਈ ਜਾ ਰਹੀ ਹੈ ਪਰ ਇਸ ਲਈ ਤੁਹਾਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਆਨਲਾਈਨ ਰਜਿਸਟ੍ਰੇਸ਼ਨ ਲਈ ਭਾਰਤ ਸਰਕਾਰ ਵਲੋਂ ਮੁਫ਼ਤ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਪਰ ਸਮਾਜ ਵਿਚ ਕੁਝ ਅਜਿਹੇ ਲੁਟੇਰੇ ਵੀ ਹਨ, ਜਿਨ੍ਹਾਂ ਦਾ ਸ਼ਰਧਾਲੂਆਂ ਤੋਂ ਅਤੇ ਸ਼ਰਧਾ ਤੋਂ ਕੁਝ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦਾ ਇਕੋ-ਇਕ ਮਕਸਦ ਹੈ ਕਿ ਸ਼ਰਧਾਲੂ ਨੂੰ ਲੁੱਟ ਲਈਏ।
ਕੁਝ ਲੋਕਾਂ ਨੇ ਸ਼ਰਧਾਲੂਆਂ ਤੋਂ ਠੱਗੀ ਲਈ ਫਰਜ਼ੀ ਵੈੱਬਸਾਈਟ ਬਣਾ ਲਈ ਹੈ, ਜਿਸ ਦੇ ਮੁਤਾਬਕ ਹਰ ਸ਼ਰਧਾਲੂ ਤੋਂ 500 ਰੁਪਏ ਵਸੁਲਿਆ ਜਾ ਰਿਹਾ ਹੈ। ਇਹ ਵੈੱਬਸਾਈਟ ਹੈ- ਕਰਤਾਰਪੁਰ ਸਾਹਿਬ ਡਾਟ ਇਨ। ਇਸ ਵੈੱਬਸਾਈਟ ਜ਼ਰੀਏ ਸ਼ਰਧਾਲੂਆਂ ਤੋਂ ਆਨਲਾਈਨ ਰਜਿਸਟ੍ਰੇਸ਼ਨ ਲਈ 500 ਰੁਪਏ ਵਸੂਲਿਆ ਜਾ ਰਿਹਾ ਹੈ। ਜਦਕਿ ਭਾਰਤ ਸਰਕਾਰ ਵਲੋਂ ਸ਼ਰਧਾਲੂਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਮੁਫ਼ਤ ਹੈ। ਜੇਕਰ ਤੁਸੀਂ ਭਾਰਤ ਸਰਕਾਰ ਵਲੋਂ ਜਾਰੀ ਵੈੱਬਸਾਈਟ 'ਤੇ ਰਜਿਟ੍ਰੇਸ਼ਨ ਕਰੋਗੇ ਤਾਂ ਤੁਹਾਨੂੰ ਕੋਈ ਪੈਸਾ ਨਹੀਂ ਭਰਨਾ ਪਵੇਗਾ। ਸ਼ਰਧਾਲੂਆਂ ਨੂੰ ਅਪੀਲ ਹੈ ਕਿ ਜੇਕਰ ਉਹ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹਨ ਤਾਂ ਭਾਰਤ ਸਰਕਾਰ ਦੀ ਵੈੱਬਸਾਈਟ https://prakashpurb550.mha.gov.in/kpr/ 'ਤੇ ਜਾਣ ਅਤੇ ਸ਼ਰਧਾਲੂ ਇਸ ਵੈੱਬਸਾਈਟ ਦੀ ਹੀ ਮਦਦ ਲੈਣ।

ਹਥਿਆਰਬੰਦ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਮਸ਼ੀਨਾਂ ਦੀ ਕੀਤੀ ਭੰਨ-ਤੋੜ
NEXT STORY