ਜਲੰਧਰ (ਬਿਊਰੋ) - ਕਰਵਾ ਚੌਥ ਦਾ ਵਰਤ ਇਸ ਸਾਲ 4 ਨਵੰਬਰ ਦਿਨ ਬੁੱਧਵਾਰ ਨੂੰ ਹੈ। ਕਰਵਾਚੌਥ ਦਾ ਵਰਤ ਜਨਾਨੀਆਂ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਹੈ। ਹਿੰਦੂ ਕੈਲੰਡਰ ਅਨੁਸਾਰ ਕਰਵਾਚੌਥ ਦਾ ਵਰਤ ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਤ੍ਰਿਤੀਆ ਨੂੰ ਮਨਾਇਆ ਜਾਂਦਾ ਹੈ। ਕਰਵਾਚੌਥ ਦੇ ਸਮੇਂ ਜਨਾਨੀਆਂ ਵਰਤ ਦੇ ਨਿਯਮਾਂ ਦੀ ਪਾਲਣਾ ਬਹੁਤ ਚੰਗੇ ਤਰੀਕੇ ਨਾਲ ਕਰਦੀਆਂ ਹਨ, ਜਿਸ ਦੇ ਬਾਵਜੂਦ ਕੁਝ ਗਲਤੀਆਂ ਕਰ ਦਿੰਦੀਆਂ ਹਨ। ਗਲਤੀਆਂ ਕਰਕੇ ਉਨ੍ਹਾਂ ਨੂੰ ਇਸ ਵਰਤ ਦਾ ਪੂਰਾ ਲਾਭ ਨਹੀਂ ਮਿਲ ਪਾਉਂਦਾ। ਇਸੇ ਲਈ ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ ਕਰਵਾਚੌਥ ਦੇ ਵਰਤ ਮੌਕੇ ਜਨਾਨੀਆਂ ਨੂੰ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ...
1. ਸ਼ੁੱਭ ਹੁੰਦੇ ਹਨ ਲਾਲ ਰੰਗ ਦੇ ਕੱਪੜੇ
ਕਰਵਾਚੌਥ ਵਾਲੇ ਦਿਨ ਜਨਾਨੀਆਂ ਨੂੰ ਵਿਸ਼ੇਸ਼ ਤੌਰ 'ਤੇ ਲਾਲ ਕੱਪੜੇ ਹੀ ਪਾਉਣੇ ਚਾਹੀਦੇ ਹਨ। ਇਸ ਦਾ ਕਾਰਨ ਇਹ ਹੈ ਕਿ ਲਾਲ ਰੰਗ ਹਿੰਦੂ ਧਰਮ 'ਚ ਸ਼ੁੱਭ ਰੰਗ ਹੋਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
2. ਨੀਲੇ, ਭੂਰੇ ਅਤੇ ਕਾਲੇ ਰੰਗ ਦੇ ਕੱਪੜੇ ਕਦੇ ਨਾ ਪਾਓ
ਕਦੇ ਵੀ ਗਲਤੀ ਨਾਲ ਜਨਾਨੀਆਂ ਨੂੰ ਕਰਵਾਚੌਥ ਵਾਲੇ ਦਿਨ ਨੀਲੇ, ਭੂਰੇ ਅਤੇ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਅਜਿਹਾ ਕੱਪੜਾ ਪਾਉਣ ਨਾਲ ਇਸ ਦਿਨ ਪੂਜਾ ਦਾ ਫਲ ਪ੍ਰਾਪਤ ਨਹੀਂ ਹੁੰਦਾ ਹੈ।
3. ਕਿਸੇ ਹੋਰ ਵਿਅਕਤੀ ਨੂੰ ਨਾ ਦਿਓ ਇਹ ਚੀਜ਼ਾਂ
ਕਰਵਾਚੌਥ ਦੇ ਵਰਤ ਵਾਲੇ ਦਿਨ ਜਨਾਨੀਆਂ ਕਿਸੇ ਵੀ ਹੋਰ ਵਿਅਕਤੀ ਨੂੰ ਦੁੱਧ, ਦਹੀ, ਚਾਵਲ ਅਤੇ ਸਫੇਦ ਕੱਪੜਾ ਨਹੀਂ ਦੇਣਾ ਚਾਹੀਦਾ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ।
4. ਬਜ਼ੁਰਗ ਜਨਾਨੀ ਦਾ ਅਪਮਾਨ ਨਹੀਂ ਕਰਨਾ ਚਾਹੀਦਾ
ਕਰਵਾਚੌਥ ਵਾਲੇ ਦਿਨ ਜਨਾਨੀਆਂ ਨੂੰ ਆਪਣੇ ਨਾਲੋਂ ਵੱਡੀ ਉਮਰ ਦੀ ਕਿਸੇ ਵੀ ਬਜ਼ੁਰਗ ਜਨਾਨੀ ਦਾ ਅਪਮਾਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ
ਪੜ੍ਹੋ ਇਹ ਵੀ ਖਬਰ - ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ
5. ਮਾਂ ਗੌਰੀ ਦੀ ਪੂਜਾ ਕਰਨਾ ਨਹੀਂ ਭੁੱਲਣੀ ਚਾਹੀਦੀ
ਇਸ ਦਿਨ ਚੰਨ ਦੇਖਣ ਤੋਂ ਪਹਿਲਾਂ ਜਨਾਨੀਆਂ ਨੂੰ ਮਾਂ ਗੌਰੀ ਦੀ ਪੂਜਾ ਕਰਨਾ ਨਹੀਂ ਭੁੱਲਣੀ ਚਾਹੀਦੀ। ਪੂਜਾ ਕਰਨ ਤੋਂ ਬਾਅਦ ਮਾਂ ਨੂੰ ਪੂੜੀ ਅਤੇ ਹਲਵੇ ਦਾ ਪ੍ਰਸਾਦ ਜ਼ਰੂਰ ਭੇਟ ਕਰਨਾ ਚਾਹੀਦਾ।
ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
ਪੜ੍ਹੋ ਇਹ ਵੀ ਖਬਰ - Health tips : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ
ਪੜ੍ਹੋ ਇਹ ਵੀ ਖਬਰ - ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ
ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ
NEXT STORY