ਜਲੰਧਰ (ਖੁਰਾਣਾ)–ਸੁਹਾਗਣ ਔਰਤਾਂ ਦਾ ਤਿਉਹਾਰ ਕਰਵਾਚੌਥ ਬੀਤੇ ਦਿਨ ਮਹਾਨਗਰ ਵਿਚ ਰਵਾਇਤੀ ਢੰਗ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦੌਰਾਨ ਸ਼ਹਿਰ ਦੇ ਹੋਟਲਾਂ, ਕਲੱਬਾਂ ਅਤੇ ਹੋਰ ਜਨਤਕ ਸਥਾਨਾਂ ’ਤੇ ਖੂਬ ਚਹਿਲ-ਪਹਿਲ ਰਹੀ। ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਨੇ ਸਜ-ਧਜ ਕੇ ਵੱਖ-ਵੱਖ ਸਮਾਗਮਾਂ ਵਿਚ ਹਿੱਸਾ ਲਿਆ। ਇਸ ਸਬੰਧੀ ਪੈਡਲਰ ਅਤੇ ਹੋਰ ਸਥਾਨਾਂ ’ਤੇ ਕਈ ਸਮਾਰੋਹ ਆਯੋਜਿਤ ਹੋਏ, ਜਿਸ ਦੌਰਾਨ ਔਰਤਾਂ ਨੇ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲਿਆ ਅਤੇ ਸਮਾਂ ਬਤੀਤ ਕੀਤਾ।
ਇਸ ਸਿਲਸਿਲੇ ਵਿਚ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਅਰਬਨ ਅਸਟੇਟ ਫੇਜ਼-2 ਦੇ ਨਾਲ ਲੱਗਦੀ ਬਸੰਤ ਵਿਹਾਰ ਕਾਲੋਨੀ ਵਿਚ ਅਲਪਨਾ ਪੁਰੀ ਦੇ ਨਿਵਾਸ ’ਤੇ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਔਰਤਾਂ ਨੇ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈ ਕੇ ਪੁਰਸਕਾਰ ਜਿੱਤੇ।
ਇਹ ਵੀ ਪੜ੍ਹੋ: ਭਰਾ ਦੇ ਵਿਆਹ ਗਏ ਪਤੀ ਨੂੰ ਮਿਲੀ ਖ਼ਬਰ ਨੇ ਖਿਸਕਾਈ ਪੈਰਾਂ ਹੇਠੋਂ ਜ਼ਮੀਨ, ਕਰਵਾਚੌਥ 'ਤੇ ਪਤਨੀ ਨੇ ਕੀਤਾ ਵੱਡਾ ਕਾਂਡ
ਲੱਕੀ ਡਰਾਅ ਵੀ ਕੱਢੇ ਗਏ ਅਤੇ ਰਿਟਰਨ ਗਿਫ਼ਟ ਵੀ ਦਿੱਤੇ ਗਏ। ਇਸ ਆਯੋਜਨ ਵਿਚ ਅਮਿਤਾ ਗੁਪਤਾ, ਵੀਨਾ ਚੱਢਾ, ਸ਼ਰਨ ਅਰੋੜਾ, ਪੂਨਮ ਅਰੋੜਾ, ਰੇਨੂ ਸਹਿਗਲ, ਮੋਨਾ ਵਿਜ, ਮੋਨੂੰ ਰੱਲ੍ਹਣ, ਮਧੂ ਰੱਲ੍ਹਣ, ਰਿਸ਼ਿਮਾ ਚੱਢਾ, ਨੀਨਾ ਸ਼ਰਮਾ, ਸੀਮਾ ਸੈਣੀ, ਵੀਨੂੰ ਨੰਦਾ, ਪਾਰੁਲ, ਬਿਬਨ, ਪ੍ਰੋਮਿਲ, ਮਧੂ, ਸਵਿਤਾ, ਸੋਨੀਆ ਮੌਜੂਦ ਸਨ।
ਇਸੇ ਤਰ੍ਹਾਂ ਅਗਰਵਾਲ ਪਰਿਵਾਰ ਦੀਆਂ ਔਰਤਾਂ ਵੱਲੋਂ ਜਲੰਧਰ ਜਿਮਖਾਨਾ ਕਲੱਬ ਵਿਚ ‘ਮੋਹੇ ਪੀਆ’ ਈਵੈਂਟ ਕੀਤਾ ਗਿਆ, ਜਿਸ ਦੌਰਾਨ ਸ਼ੈਲੀ ਅਗਰਵਾਲ, ਸ਼ਿਖਾ ਅਗਰਵਾਲ, ਰਜਨੀ ਅਗਰਵਾਲ, ਕਨਿਸ਼ਕਾ ਅਤੇ ਜਾਨਿਆ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।
ਇਹ ਵੀ ਪੜ੍ਹੋ: ਕਪੂਰਥਲਾ 'ਚ ਤੜਕਸਾਰ ਵੱਡਾ ਹਾਦਸਾ, 5 ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਇਹ ਵੀ ਪੜ੍ਹੋ: ਤਿਉਹਾਰ ਵਾਲੇ ਦਿਨ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 24 ਸਾਲਾ ਨੌਜਵਾਨ ਦੀ ਦਰਦਨਾਕ ਮੌਤ, ਟੋਟੇ-ਟੋਟੇ ਹੋਈ ਲਾਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਭਰਾ ਦੇ ਵਿਆਹ ਗਏ ਪਤੀ ਨੂੰ ਮਿਲੀ ਖ਼ਬਰ ਨੇ ਖਿਸਕਾਈ ਪੈਰਾਂ ਹੇਠੋਂ ਜ਼ਮੀਨ, ਕਰਵਾਚੌਥ 'ਤੇ ਪਤਨੀ ਨੇ ਕੀਤਾ ਵੱਡਾ ਕਾਂਡ
NEXT STORY