ਜਲੰਧਰ— ਵੀਰਵਾਰ ਨੂੰ ਕਰਵਾਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਸੁਹਾਗਣਾਂ ਲਈ ਬੇਹੱਦ ਹੀ ਮਹੱਤਵਪੂਰਨ ਹੁੰਦਾ ਹੈ। ਕੱਤਕ ਦੇ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਕਰਵਾਚੌਥ ਦੇ ਰੂਪ 'ਚ ਮਨਾਏ ਜਾਣ ਦੀ ਪਰੰਪਰਾ ਹੈ। ਇਸ ਤਿਉਹਾਰ ਦਾ ਜਿੱਥੇ ਔਰਤਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ, ਉਥੇ ਹੀ ਅੱਜਕਲ੍ਹ ਅਣਵਿਆਹੀਆਂ ਕੁੜੀਆਂ ਵੀ ਇਸ ਤਿਉਹਾਰ 'ਚ ਕਾਫੀ ਦਿਲਚਸਪੀ ਲੈ ਰਹੀਆਂ ਹਨ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਸਾਰਾ ਦਿਨ ਵਰਤ ਰੱਖ ਕੇ ਸ਼ਾਮ ਨੂੰ ਚੰਦਰਮਾ ਦੇਖ ਕੇ ਵਰਤ ਤੋੜ ਕੇ ਖਾਣਾ ਖਾਂਦੀਆਂ ਹਨ।
ਜੋਤਿਸ਼ ਪ੍ਰਿੰਸ ਕੁਮਾਰ ਦੇ ਅਨੁਸਾਰ ਇਸ ਵਾਰ ਕਰਵਾਚੌਥ 'ਤੇ ਕਈ ਸ਼ੁੱਭ ਸੰਜੋਗ ਬਣ ਰਹੇ ਹਨ। ਜੇਕਰ ਤੁਸੀਂ ਸ਼ੁੱਭ ਯੋਗ 'ਚ ਕਰਵਾਚੌਥ ਦੇ ਵਰਤ ਦਾ ਸ਼ੁੱਭ ਫਲ ਲੈਣਾ ਚਾਹੁੰਦੇ ਹੋ ਤਾਂ ਜੋਤਿਸ਼ ਅਨੁਸਾਰ ਹੀ ਆਪਣੇ ਕੱਪੜਿਆਂ ਦੀ ਚੋਣ ਕਰੋ। ਅਜਿਹਾ ਕਰਨ ਨਾਲ ਚੰਦਰਮਾ ਅਤੇ ਦੂਜੇ ਗ੍ਰਹਾਂ ਤੋਂ ਸ਼ੁੱਭ ਲਾਭ ਮਿਲੇਗਾ।
ਰਾਸ਼ੀ ਅਨੁਸਾਰ ਔਰਤਾਂ ਪਾਉਣ ਇਹ ਕੱਪੜੇ
ਮਿਥੁਨ
ਮਿਥੁਨ ਰਾਸ਼ੀ ਵਾਲੀਆਂ ਔਰਤਾਂ ਨੂੰ ਕਰਵਾਚੌਥ ਦੇ ਦਿਨ ਹਰੇ ਰੰਗ ਦੀ ਸਾੜੀ ਅਤੇ ਲਾਲ ਰੰਗ ਦੀਆਂ ਚੂੜੀਆਂ ਪਹਿਨ ਕੇ ਪੂਜਾ ਕਰਨੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦੇ ਪਤੀ ਦੀ ਉਮਰ ਲੰਬੀ ਹੋਵੇਗੀ।
ਕਰਕ
ਕਰਕ ਰਾਸ਼ੀ ਵਾਲੀਆਂ ਔਰਤਾਂ ਨੂੰ ਕਰਵਾਚੌਥ ਦੇ ਦਿਨ ਲਾਲ ਅਤੇ ਵ੍ਹਾਈਟ ਰੰਗ ਦੀ ਸਾੜੀ ਦੇ ਨਾਲ ਸਤਰੰਗੀ ਚੂੜੀਆਂ ਪਹਿਨ ਕੇ ਪੂਜਾ ਕਰਨੀ ਚਾਹੀਦੀ ਹੈ। ਅਜਿਹਾ ਕਰਨ ਦੇ ਨਾਲ ਔਰਤਾਂ ਦਾ ਆਪਣੇ ਪਤੀ ਨਾਲ ਪਿਆਰ ਦੁੱਗਣਾ ਹੋਵੇਗਾ।
ਕੰਨਿਆ
ਕੰਨਿਆ ਰਾਸ਼ੀ ਵਾਲੀਆਂ ਔਰਤਾਂ ਨੂੰ ਲਾਲ, ਹਰੀ ਜਾਂ ਫਿਰ ਗੋਲਡਨ ਰੰਗ ਦੀ ਸਾੜੀ ਪਾ ਕੇ ਪੂਜਾ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਉਨ੍ਹਾਂ ਦੇ ਪ੍ਰੇਮ ਸੰਬੰਧਾਂ 'ਚ ਮਿਠਾਸ ਆਵੇਗੀ।
ਸਿੰਘ
ਸਿੰਘ ਰਾਸ਼ੀ ਵਾਲੀਆਂ ਔਰਤਾਂ ਨੂੰ ਲਾਲ ਰੰਗ, ਸੰਤਰੀ, ਗੁਲਾਬੀ ਜਾਂ ਫਿਰ ਗੋਲਡਲ ਰੰਗ ਦਾ ਲਹਿੰਗਾ ਜਾਂ ਸਾੜੀ ਪਾ ਕੇ ਪੂਜਾ ਕਰਨੀ ਚਾਹੀਦੀ ਹੈ। ਅਜਿਹਾ ਕਰਨਾ ਔਰਤਾਂ ਲਈ ਸ਼ੁੱਭ ਹੋਵੇਗਾ।
ਬ੍ਰਿਸ਼ਚਕ
ਬ੍ਰਿਸ਼ਚਕ ਰਾਸ਼ੀ ਦੀਆਂ ਔਰਤਾਂ ਨੂੰ ਕਰਵਾਚੌਥ ਦੇ ਦਿਨ ਲਾਲ, ਮਹਿਰੂਨ ਜਾਂ ਗੋਲਡਨ ਰੰਗ ਦੀ ਸਾੜੀ ਜਾਂ ਲਹਿੰਗਾ ਪਾ ਕੇ ਪੂਜਾ ਕਰਨ ਨਾਲ ਪਤੀ-ਪਤਨੀ ਵਿਚਾਲੇ ਪਿਆਰ ਵਧੇਗਾ।
ਧਨੁ
ਧਨੁ ਰਾਸ਼ੀ ਦੀਆਂ ਔਰਤਾਂ ਨੂੰ ਪੀਲੇ ਜਾਂ ਆਸਮਾਨੀ ਰੰਗ ਦੀ ਡਰੈੱਸ ਪਾ ਕੇ ਪਤੀ ਦੀ ਲੰਬੀ ਉਮਰ ਲਈ ਪੂਜਾ ਕਰਨੀ ਚਾਹੀਦੀ ਹੈ। ਮਾਂ ਪਾਰਵਤੀ ਉਨ੍ਹਾਂ ਦੀ ਇੱਛਾ ਜਲਦੀ ਪੂਰੀ ਕਰੇਗੀ
ਮਕਰ
ਮਕਰ ਰਾਸ਼ੀ ਦੀਆਂ ਔਰਤਾਂ ਵੱਲੋਂ ਨੀਲੇ ਰੰਗ ਦੇ ਕੱਪੜੇ ਪਹਿਨ ਕੇ ਪੂਜਾ ਕਰਨ। ਅਜਿਹਾ ਕਰਨ ਨਾਲ ਮਾਂ ਪਾਰਵਤੀ ਜਲਦੀ ਖੁਸ਼ ਹੋਵੇਗੀ।
ਕੁੰਭ
ਕੁੰਭ ਰਾਸ਼ੀ ਦੀਆਂ ਔਰਤਾਂ ਵੱਲੋਂ ਨੇਵੀ ਬਲਿਊ ਜਾਂ ਸਿਲਵਰ ਰੰਗ ਜਾਂ ਮਿਕਸ ਰੰਗ ਦੇ ਕੱਪੜੇ ਪਾ ਕੇ ਪੂਜਾ ਕਰਨ ਨਾਲ ਘਰੇਲੂ ਜੀਵਨ 'ਚ ਸੁੱਖ ਸ਼ਾਂਤੀ ਬਣੀ ਰਹੇਗੀ ਅਤੇ ਮਾਂ ਪਾਰਵਤੀ ਦਾ ਆਸ਼ਿਰਵਾਦ ਵੀ ਮਿਲੇਗਾ।
ਮੀਨ
ਮੀਨ ਰਾਸ਼ੀ ਦੀਆਂ ਔਰਤਾਂ ਨੂੰ ਲਾਲ ਰੰਗ ਜਾਂ ਗੋਲਡਨ ਰੰਗ ਜਾਂ ਫਿਰ ਦੋਵੇਂ ਮਿਕਸ ਰੰਗ ਦੇ ਕੱਪੜੇ ਪਾ ਕੇ ਪੂਜਾ ਕਰਨੀ ਚਾਹੀਦੀ ਹੈ।
ਕਿਸਾਨ ਪਰਾਲੀ ਸਾੜਨਾ ਬੰਦ ਕਰਨ ਤਾਂ ਕੇਂਦਰ ਦੇਵੇਗਾ ਜ਼ਿਆਦਾ ਫਾਇਦਾ : ਕੈਪਟਨ
NEXT STORY