ਚੰਡੀਗੜ੍ਹ : ਪਹਿਲੀ ਵਾਰ ਟ੍ਰਾਈਸਿਟੀ 'ਚ ਕਸ਼ਮੀਰੀ ਪੰਡਿਤ ਭੋਜਨ ਦੀਆਂ ਵੱਖ-ਵੱਖ ਕਿਸਮਾਂ ਨੂੰ ਲੈ ਕੇ 'ਕਸ਼ਮੀਰੀ ਪੰਡਿਤ ਫੂਡ ਫੈਸਟੀਵਲ' ਸ਼ੁਰੂ ਕੀਤਾ ਗਿਆ ਹੈ। ਥੀਮ ਨੂੰ ਦੇਖਦੇ ਹੋਏ ਭੋਜਨ ਨੂੰ ਬਿਨਾਂ ਪਿਆਜ, ਲਸਣ ਤੇ ਟਮਾਟਰ ਦੇ ਬਣਾਇਆ ਗਿਆ ਹੈ। ਭੋਜਨ 'ਚ ਸਿਰਫ ਕਸ਼ਮੀਰੀ ਮਸਾਲਿਆਂ ਦਾ ਇਸਤੇਮਾਲ ਹੋਵੇਗਾ, ਜਿਵੇਂ ਕਿ ਪੁਰਾਣਾ ਕਸ਼ਮੀਰੀ ਪੰਡਿਤ ਭੋਜਨ ਹੁੰਦਾ ਹੈ। ਜੇ. ਡਬਲਿਊ. ਮੈਰੀਅਟ 'ਚ ਸ਼ੁਰੂ ਹੋਇਆ ਇਹ ਫੂਡ ਫੈਸਟ 13 ਜਨਵਰੀ ਤੱਕ ਚੱਲੇਗਾ। ਸ਼ੈੱਫ ਰੇਜਨ ਨੇ ਦੱਸਿਆ ਕਿ ਕਸ਼ਮੀਰੀ ਭੋਜਨ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ। ਬੇਸ਼ੱਕ ਭੋਜਨ 'ਚ ਪਿਆਜ ਤੇ ਲਸਣ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ ਪਰ ਕਸ਼ਮੀਰੀ ਮਸਾਲੇ ਭੋਜਨ 'ਚ ਪਾਏ ਜਾਂਦੇ ਹਨ, ਜੋ ਸਰਦੀਆਂ 'ਚ ਠੰਡ ਤੋਂ ਬਚਾਉਣ ਦਾ ਕੰਮ ਕਰਦੇ ਹਨ। ਜਿਵੇਂ ਪੰਜਾਬ 'ਚ ਸਰਦੀਆਂ 'ਚ ਪਿੰਨੀਆਂ ਖਾਧੀਆਂ ਜਾਂਦੀਆਂ ਹਨ ਤਾਂ ਜੋ ਸਰੀਰ ਨੂੰ ਗਰਮੀ ਮਿਲ ਸਕੇ, ਉਂਝ ਹੀ ਕਸ਼ਮੀਰੀ ਭੋਜਨ ਕੰਮ ਕਰਦਾ ਹੈ।
ਰੰਜਿਸ਼ 'ਚ ਪਰਿਵਾਰ 'ਤੇ ਹਮਲਾ, ਲੜਕੀਆਂ ਨਾਲ ਬਦਸਲੂਕੀ (ਵੀਡੀਓ)
NEXT STORY