ਜਲੰਧਰ (ਬਿਊਰੋ)– ਪੰਜਾਬੀ ਗਾਇਕ ਗੁਰਦਾਸ ਮਾਨ ਬੀਤੇ ਦਿਨੀਂ ਦਿੱਲੀ ਵਿਖੇ ਕਿਸਾਨਾਂ ਦੇ ਧਰਨੇ ’ਚ ਸ਼ਮੂਲੀਅਤ ਕਰਨ ਪੁੱਜੇ। ਗੁਰਦਾਸ ਮਾਨ ਦਾ ਇਸ ਦੌਰਾਨ ਜਿਥੇ ਕੁਝ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ, ਉਥੇ ਕੁਝ ਕਿਸਾਨ ਜਥੇਬੰਦੀਆਂ ਗੁਰਦਾਸ ਮਾਨ ਦੇ ਹੱਕ ’ਚ ਵੀ ਖੜ੍ਹੀਆਂ ਹੋਈਆਂ।
ਧਰਨੇ ’ਚ ਪਹੁੰਚੇ ਗੁਰਦਾਸ ਮਾਨ ਨੂੰ ਉਥੇ ਬੋਲਣ ਨਹੀਂ ਦਿੱਤਾ ਗਿਆ ਪਰ ਅੱਜ ਗੁਰਦਾਸ ਮਾਨ ਨੇ ਇਕ ਪੋਸਟ ਜ਼ਰੂਰ ਸਾਂਝੀ ਕੀਤੀ, ਜਿਸ ਦਾ ਪੰਜਾਬੀ ਗਾਇਕਾ ਕੌਰ ਬੀ ਨੇ ਸਮਰਥਨ ਕੀਤਾ ਹੈ। ਗੁਰਦਾਸ ਮਾਨ ਨੇ ਪੋਸਟ ’ਚ ਲਿਖਿਆ ਸੀ, ‘ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਮੈਂ ਸਿਰਫ ਇੰਨੀ ਗੱਲ ਕਹੂੰਗਾ, ਮੈਂ ਹਮੇਸ਼ਾ ਤੁਹਾਡੇ ਨਾਲ ਸੀ ਤੇ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਕਿਸਾਨ ਜ਼ਿੰਦਾਬਾਦ ਹੈ ਤੇ ਹਮੇਸ਼ਾ ਜ਼ਿੰਦਾਬਾਦ ਰਹੇਗਾ।’
ਇਸ ਪੋਸਟ ਨੂੰ ਕੌਰ ਬੀ ਨੇ ਸ਼ੇਅਰ ਕਰਦਿਆਂ ਲਿਖਿਆ, ‘ਰਿਸਪੈਕਟ’। ਉਥੇ ਦੂਜੀ ਪੋਸਟ ’ਚ ਕੌਰ ਬੀ ਨੇ ਗੁਰਦਾਸ ਮਾਨ ਦੀ ਤਸਵੀਰ ਸਾਂਝੀ ਕੀਤੀ ਤੇ ਲਿਖਿਆ, ‘ਦੇਸ਼-ਵਿਦੇਸ਼ਾਂ ’ਚ ਪੰਜਾਬੀਅਤ ਨੂੰ ਜਿਹੜਾ ਮਾਣ ਤੁਸੀਂ ਦਵਾ ਗਏ ਹੋ, ਸ਼ਾਇਦ ਸਾਡੇ ਵਰਗੇ ਨਹੀਂ ਕਦੇ ਕਰ ਸਕਦੇ ਪਰ ਕੋਸ਼ਿਸ਼ ਹਮੇਸ਼ਾ ਕਰਦੇ ਹਾਂ ਤੁਹਾਡੇ ਰਸਤਿਆਂ ’ਤੇ ਚੱਲਣ ਦੀ। ਟਾਈਮ ਨਵਾਂ ਹੋਵੇ ਜਾਂ ਪੁਰਾਣਾ ਜਿਵੇਂ ਦਾ ਮਰਜ਼ੀ, ਤੁਹਾਡੀ ਫੈਨ ਸੀ ਤੇ ਰਹਾਂਗੀ।’
ਕੌਰ ਬੀ ਦੀ ਇਸ ਪੋਸਟ ’ਤੇ ਲੋਕਾਂ ਵਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਜਿਥੇ ਕੁਝ ਲੋਕ ਕੌਰ ਬੀ ਦੀ ਇਸ ਪੋਸਟ ਨਾਲ ਸਹਿਮਤੀ ਜਤਾ ਰਹੇ ਹਨ, ਉਥੇ ਜ਼ਿਆਦਾਤਰ ਉਸ ਦੀ ਇਸ ਪੋਸਟ ਤੇ ਉਸ ਦੀ ਰਾਏ ਦੇ ਖਿਲਾਫ ਹਨ।
ਨੋਟ– ਕੌਰ ਬੀ ਵਲੋਂ ਗੁਰਦਾਸ ਮਾਨ ਦੇ ਹੱਕ ’ਚ ਪੋਸਟ ਪਾਉਣ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕੁਮੈਂਟ ’ਚ ਆਪਣੀ ਰਾਏ ਜ਼ਰੂਰ ਦਿਓ।
ਕੇਂਦਰ ਅੰਦਰ ਹੰਕਾਰ ਦਾ ਵਾਇਰਸ ਲੋਕਰਾਜ ਲਈ ਸਭ ਤੋਂ ਵੱਡਾ ਖਤਰਾ : ਜਾਖੜ
NEXT STORY