ਫਗਵਾੜਾ (ਜਲੋਟਾ) : ਦੀਵਾਲੀ ਅਤੇ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਅੱਜ ਫਗਵਾੜਾ ਪੁਲਸ ਵੱਲੋਂ ਸ਼ਹਿਰ 'ਚ ਐੱਸ. ਪੀ. ਫਗਵਾੜਾ ਮਾਧਵੀ ਸ਼ਰਮਾ ਦੀ ਮੌਜੂਦਗੀ 'ਚ ਫਲੈਗ ਮਾਰਚ ਕੱਢਿਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਆਉਣ ਵਾਲੇ ਵੱਖ-ਵੱਖ ਤਿਉਹਾਰਾਂ ਦੇ ਮੱਦੇਨਜ਼ਰ ਅਤੇ ਆਮ ਪਬਲਿਕ ਦੀ ਸੁਰੱਖਿਆ ਨੂੰ ਬਰਕਰਾਰ ਰੱਖਦੇ ਹੋਏ ਸ਼ਹਿਰ ਫਗਵਾੜਾ ਵਿੱਚ ਉਹਨਾਂ ਵੱਲੋਂ ਸਮੇਤ ਡੀਐੱਸਪੀ ਫਗਵਾੜਾ ਭਾਰਤ ਭੂਸ਼ਣ ਅਤੇ ਵੱਖ-ਵੱਖ ਥਾਣਿਆਂ ਦੇ ਐੱਸਐੱਚਓ ਇੰਚਾਰਜ ਪੀਸੀਆਰ ਟਰੈਫਿਕ ਫਗਵਾੜਾ ਸਮੇਤ ਪੁਲਸ ਫੋਰਸ ਨਾਲ ਫਲੈਗ ਮਾਰਚ ਕੱਢਿਆ ਗਿਆ।
ਇਹ ਵੀ ਪੜ੍ਹੋ : ਚੱਪਲਾਂ 'ਚੋਂ ਮਿਲਿਆ ਨਸ਼ਾ; ਜੇਲ੍ਹ 'ਚ ਬੰਦ ਤਿੰਨ ਕੈਦੀਆਂ ਤੇ ਹਵਾਲਾਤੀਆਂ 'ਤੇ ਕੇਸ ਦਰਜ
ਇਹ ਫਲੈਗ ਮਾਰਚ ਪੇਪਰ ਚੌਕ ਤੋਂ ਚੱਲ ਕੇ ਬੰਗਾ ਰੋਡ ਝਟਕਈਆਂ ਚੌਕ ਕੁਲੱਥਮ ਚੌਕ ਸੁਭਾਸ਼ ਚੌਕ ਮੁੱਹਲਾ ਪ੍ਰੇਮਪੁਰਾ ਮੋੜ ਬਲੱਡ ਬੈਂਕ ਹਰਗੋਬਿੰਦ ਨਗਰ ਚੌਕ ਤੋਂ ਹੁੰਦੇ ਹੋਏ ਜੀਟੀ ਰੋਡ ਰਾਹੀਂ ਪੇਪਰ ਚੌਕ ਆ ਕੇ ਸ਼ਹਿਰ ਦੇ ਹੋਟ-ਸਪੋਟ ਏਰੀਏ ਵਿੱਚ ਚੈਕਿੰਗ ਕਰਦੇ ਹੋਏ ਸਮਾਪਤ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਬ ਡਿਵੀਜ਼ਨ ਫਗਵਾੜਾ ਦੇ ਪਿੰਡਾਂ ਸਬੰਧੀ ਸਬੰਧਿਤ ਪੁਲਸ ਅਧਿਕਾਰੀਆਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਪੁਲਸ ਫੋਰਸ ਰਾਹੀਂ ਗਸ਼ਤ ਅਤੇ ਨਾਕੇਬੰਦੀਆਂ ਨੂੰ ਸਖਤੀ ਨਾਲ ਪੂਰਾ ਕਰਵਾਉਣ ਤਾਂ ਜੋ ਸ਼ਰਾਰਤੀ ਅਨਸਰ ਕਿਸੇ ਕਿਸਮ ਦੀ ਅਣਸੁਖਾਵਨੀ ਘਟਨਾ ਨੂੰ ਅੰਜਾਮ ਨਾ ਦੇ ਸਕਣ। ਉਹਨਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਪੁਲਸ ਵੱਲੋਂ ਆਪਣੀ ਡਿਊਟੀ ਬੜੀ ਮੁਸਤੈਦੀ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਪੱਖੋਂ ਲੋਕ ਸੁਰੱਖਿਆ ਮਜ਼ਬੂਤ ਹੋਵੇ।
ਇਹ ਵੀ ਪੜ੍ਹੋ : ਸਿਰਫ਼ 5 ਰੁਪਏ 'ਚ ਮਿਲ ਰਹੀ ਹੈ 50 ਹਜ਼ਾਰ ਦੀ ਇੰਸ਼ੋਰੈਂਸ, ਦੀਵਾਲੀ ਤੋਂ ਪਹਿਲਾਂ ਚੁੱਕ ਲਓ ਮੌਕੇ ਦਾ ਫ਼ਾਇਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀਆਂ ਧੀਆਂ ਨੇ ਰਚਿਆ ਇਤਿਹਾਸ, ਏਸ਼ੀਅਨ ਰੋਇੰਗ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਤਗਮਾ
NEXT STORY