ਨਡਾਲਾ (ਸ਼ਰਮਾ) : ਹਲਕਾ ਭੁਲੱਥ ਦੀ ਸਾਬਕਾ ਵਿਧਾਇਕਾ ਤੇ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ 'ਚੋਂ ਮੁਅੱਤਲ ਕੀਤੇ ਜਾਣ 'ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਬੀਬੀ ਜਗੀਰ ਕੌਰ ਨੂੰ ਮੁਅੱਤਲ ਕੀਤੇ ਜਾਣ 'ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਸਿਆਸੀ ਆਗੂ ਖ਼ਿਲਾਫ਼ ਪਾਰਟੀ ਵੱਲੋਂ ਕੀਤੀ ਕਾਰਵਾਈ 'ਤੇ ਕਦੇ ਵੀ ਖੁਸ਼ੀ ਨਹੀਂ ਮਨਾਈ ਤੇ ਨਾ ਹੀ ਅੱਜ ਬੀਬੀ ਜਗੀਰ ਕੌਰ ਨੂੰ ਮੁਅੱਤਲ ਕੀਤੇ ਜਾਣ 'ਤੇ ਖੁਸ਼ ਹਾਂ।
ਇਹ ਵੀ ਪੜ੍ਹੋ : 8 ਬੈਂਕਾਂ ਦੇ ਮੁਲਾਜ਼ਮਾਂ ਨੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ, ਪੜ੍ਹੋ ਪੂਰਾ ਮਾਮਲਾ
ਖਹਿਰਾ ਨੇ ਕਿਹਾ ਕਿ ਮੈਂ ਹਮੇਸ਼ਾ ਪਾਰਟੀ ਅੰਦਰਲੀ ਜਮਹੂਰੀਅਤ ਦਾ ਮੁੱਦਈ ਰਿਹਾ ਹਾਂ ਅਤੇ ਕਈ ਵਾਰ ਆਪਣੀ ਜਾਇਜ਼ ਗੱਲ ਕਹਿਣ ਦਾ ਨੁਕਸਾਨ ਵੀ ਝੱਲਿਆ ਹੈ। ਮੇਰੇ ਖਿਆਲ ਵਿੱਚ ਜੇਕਰ ਬੀਬੀ ਜਗੀਰ ਕੌਰ ਬੇਅਦਬੀ, ਬਹਿਬਲ ਕਲਾਂ ਕਤਲ ਕਾਂਡ ਅਤੇ ਡੇਰਾ ਸੱਚਾ ਸੌਦਾ ਮੁਖੀ ਨੂੰ ਮੁਆਫ਼ੀ ਦਿੱਤੇ ਜਾਣ ਵਰਗੇ ਮਾਮਲਿਆਂ 'ਤੇ ਬਾਦਲਾਂ ਖ਼ਿਲਾਫ਼ ਬਗਾਵਤ ਕਰਦੀ ਤਾਂ ਸ਼ਾਇਦ ਉਹ ਪ੍ਰਧਾਨਗੀ ਮੰਗਣ ਨਾਲੋਂ ਬਿਹਤਰ ਜਨਤਕ ਸਟੈਂਡ ਮੰਨਿਆ ਜਾਣਾ ਸੀ ਕਿਉਂਕਿ ਸੱਚਾਈ ਇਹ ਹੈ ਕਿ ‘ਲਿਫ਼ਾਫ਼ਾ’ ਕਲਚਰ ਦਾ ਲਾਹਾ ਇਹ ਖੁਦ ਲੈਂਦੇ ਰਹੇ ਹਨ।
ਇਹ ਵੀ ਪੜ੍ਹੋ : ‘ਆਪ’ ਨੇ ਮੀਡੀਆ ਇਸ਼ਤਿਹਾਰਾਂ ’ਤੇ ਜਨਤਾ ਦੇ ਪੈਸੇ ਦੀ ਬਰਬਾਦੀ ਲਈ ਕਾਂਗਰਸ ਨੂੰ ਘੇਰਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਅੰਮ੍ਰਿਤਸਰ 'ਚ ਕਈ ਥਾਵਾਂ ’ਤੇ ਚੱਲਣਗੇ ‘ਬੰਬ ਅਤੇ ਗੋਲੀਆਂ’, ਪੁਲਸ ਕਮਿਸ਼ਨਰ ਨੇ ਲੋਕਾਂ ਨੂੰ ਕੀਤਾ Alert
NEXT STORY