ਧਾਰੀਵਾਲ (ਖੋਸਲਾ, ਬਲਬੀਰ) : ਸ਼ਹਿਰ ਧਾਰੀਵਾਲ 'ਚੋਂ ਗੁਜ਼ਰਦੀ ਨਹਿਰ ਵਿਚ ਇਕ ਨੌਜਵਾਨ ਨੇ ਮਾਨਸਿਕ ਤਣਾਅ ਦੇ ਕਾਰਣ ਛਾਲ ਮਾਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੂ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਪੁਰਾਣਾਸ਼ਾਲਾ ਨੇ ਦੱਸਿਆ ਕਿ ਉਸਦਾ ਰਿਸ਼ੇਤਦਾਰ ਵਿੱਕੀ ਕੁਮਾਰ ਪੁੱਤਰ ਬਿੱਲੂ ਕੁਮਾਰ ਵਾਸੀ ਨਰੈਣੀਪੁਰ, ਜਿਸਦੀ ਪੁਰਾਣਾਸ਼ਾਲਾ 'ਚ ਵਿੱਕੀ ਕਲੀਨਿਕ ਨਾਮਕ ਦੁਕਾਨ ਹੈ, ਦੇ ਕਿਸੇ ਵਿਆਹੁਤਾ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਣ ਉਹ ਅਕਸਰ ਮਾਨਸਿਕ ਪ੍ਰੇਸ਼ਾਨੀ 'ਚ ਰਹਿੰਦਾ ਸੀ। ਅੱਜ ਵਿੱਕੀ ਉਸਨੂੰ ਬਹਾਨਾ ਲਾ ਕੇ ਮੋਟਰਸਾਈਕਲ 'ਤੇ ਧਾਰੀਵਾਲ ਲੈ ਆਇਆ ਅਤੇ ਜਦੋਂ ਅਸੀਂ ਨਹਿਰ ਪੁਲ ਧਾਰੀਵਾਲ ਪਹੁੰਚੇ ਤਾਂ ਵਿੱਕੀ ਨੇ ਮੋਟਰਸਾਈਕਲ ਤੋਂ ਇਕਦਮ ਉਤਰ ਕੇ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸਦੀ ਸੂਚਨਾ ਮਿਲਦੇ ਹੀ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਵਾਪਰੀ ਘਟਨਾ ਦੀ ਜਾਣਕਾਰੀ ਲਈ ਅਤੇ ਵਿੱਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਵਿੱਕੀ ਕੁਮਾਰ ਦਾ ਨਹਿਰ 'ਚੋਂ ਕੋਈ ਪਤਾ ਨਾ ਲੱਗ ਸਕਿਆ।
ਮਿਲਟਰੀ ਦੀ ਗੱਡੀ ਨਾਲ ਟਕਰਾਉਣ 'ਤੇ ਕਾਰ ਸਵਾਰ ਕੁੜੀ ਦੀ ਮੌਤ (ਤਸਵੀਰਾਂ)
NEXT STORY