ਹੁਸ਼ਿਆਰਪੁਰ (ਅਮਰੀਕ)— ਤਰਨਤਾਰਨ ਪੁਲਸ ਨੇ ਟਾਂਡਾ ਅਤੇ ਤਰਨਤਾਰਨ ਨਾਲ ਸਬੰਧ ਰੱਖਣ ਵਾਲੇ ਚਾਰ ਖਾਲਿਸਤਾਨੀ ਜ਼ਿੰਦਾਬਾਦ ਫੋਰਸ ਦੇ ਦਹਿਸ਼ਤਗਰਦਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਸੀ। ਇਸ ਦੇ ਤਾਰ ਟਾਂਡਾ ਦੇ ਇਕ ਡੇਰੇ ਚਰਨਕਮਲ ਛੇਵੇਂ ਪਾਤਸ਼ਾਹੀ ਨਾਲ ਜੁੜੇ ਹੋਏ ਹਨ। ਡੇਰੇ ਦੇ ਮੁੱਖ ਸੇਵਾਦਾਰ ਦਾ ਕੰਮ ਕਰ ਰਹੇ ਬਲਵੰਤ ਸਿੰਘ ਨਿਹੰਗ ਨੂੰ ਪੁਲਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛਗਿੱਛ 'ਚ ਟਾਂਡਾ ਦੇ ਮਿਆਣੀ ਨਾਲ ਸਬੰਧ ਰੱਖਣ ਵਾਲੇ ਹਰਭਜਨ ਸਿੰਘ ਨੂੰ ਘਰੋਂ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ। ਇਸ ਸਬੰਧ 'ਚ ਉਸ ਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਫਸਾਇਆ ਜਾ ਰਿਹਾ ਹੈ।

ਉਸ ਦੇ ਮੁਤਾਬਕ ਉਸ ਦਾ ਪਤੀ ਹਰਭਜਨ ਸਿੰਘ ਡੇਰੇ 'ਚ ਕੰਮ ਕਰਦਾ ਸੀ ਅਤੇ ਉਥੇ ਉਸ ਦੇ ਸਬੰਧ ਡੇਰਾ ਮੁਖੀ ਬਲਵੰਤ ਸਿੰਘ ਦੇ ਨਾਲ ਹੋਏ ਅਤੇ ਉਸ ਦਾ ਘਰ ਆਉਣਾ-ਜਾਣਾ ਹੋ ਗਿਆ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਹੀ ਉਸ ਦੇ ਪਤੀ ਨੂੰ ਪੰਜ ਪਿਆਰਿਆਂ ਨੂੰ ਖਾਣਾ ਖਿਲਾਉਣ ਲਈ ਕਿਹਾ ਅਤੇ ਤਿੰਨ ਚਾਰ ਦਿਨ ਪਹਿਲਾਂ ਉਨ੍ਹਾਂ ਨੇ ਬਲਵੰਤ ਸਿੰਘ ਸਮੇਤ ਪੰਜ ਪਿਆਰਿਆਂ ਨੂੰ ਖਾਣਾ 'ਤੇ ਘਰ ਬੁਲਾਇਆ ਸੀ। ਉਸ ਦੇ ਬਾਅਦ ਪੁਲਸ ਨੇ ਇਥੇ ਬਲਵੰਤ ਸਿੰਘ ਦੇ ਨਾਲ ਛਾਪੇਮਾਰੀ ਕੀਤੀ ਅਤੇ ਉਸ ਦੇ ਪਤੀ ਨੂੰ ਇਕ ਬੈਗ ਦੇ ਨਾਲ ਗ੍ਰਿਫਤਾਰ ਕੀਤਾ। ਉਸ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਝੂਠਾ ਫਸਾਇਆ ਜਾ ਰਿਹਾ ਹੈ।
ਉਥੇ ਹੀ ਦੂਜੇ ਪਾਸੇ ਹਰਭਜਨ ਸਿੰਘ ਦੇ ਗੁਆਂਢੀ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਗੁਲਸ਼ਨ ਭਗਤ ਨੇ ਕਿਹਾ ਕਿ ਹਰਭਜਨ ਸਿੰਘ ਨੂੰ ਉਹ ਪਿਛਲੇ 10 ਸਾਲ ਤੋਂ ਜਾਣਦਾ ਹੈ ਅਤੇ ਉਸ ਦਾ ਰਵੱਈਆ ਵਧੀਆ ਹੈ। ਕੁਝ ਦਿਨਾਂ ਤੋਂ ਨਿਹੰਗ ਸਿੰਘਾਂ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ ਅਤੇ ਬਲਵੰਤ ਸਿੰਘ ਬੈਗ ਦੇ ਨਾਲ ਹਰਭਜਨ ਦੇ ਘਰ ਜਾਂਦੇ ਦੇਖਿਆ ਗਿਆ ਸੀ। ਉਥੇ ਹੀ ਜਦੋਂ ਡੇਰੇ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਫ ਜਵਾਬ ਨਾ ਦਿੱਤਾ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY