ਪਟਿਆਲਾ (ਜੋਸਨ) - ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿਘ ਖ਼ਾਲਸਾ ਕਾਲਜ ਪਟਿਆਲਾ ਉਤਰੀ ਭਾਰਤ ਦੀਆਂ ਉਚੇਰੀ ਸਿੱਖਿਆ ਵਾਲੀਆਂ ਵਿੱਦਿਅਕ ਸੰਸਥਾਵਾਂ ਵਿਚ ਮੋਹਰੀ ਸਥਾਨ 'ਤੇ ਆਉਣ ਵਾਲੀਆਂ ਸੰਸਥਾਵਾਂ ਵਿਚ ਸ਼ੁਮਾਰ ਹੈ। ਇਥੇ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਜੋ ਉਨ੍ਹਾਂ ਦੀ ਸਰਬਪੱਖੀ ਸ਼ਖ਼ਸੀਅਤ ਉਸਾਰੀ ਲਈ ਬਹੁਮੁੱਲਾ ਯੋਗਦਾਨ ਦਿੰਦੀ ਹੈ।
ਸੰਸਥਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਰਾਸ਼ਟਰੀ ਪੱਧਰ 'ਤੇ ਸੰਸਥਾਵਾਂ ਦੀ ਦਰਜਾਬੰਦੀ ਕਰਨ ਵਾਲੀ ਕੌਂਸਲ ਨੈਕ ਵੱਲੋਂ ਕਾਲਜ ਨੂੰ ਅਕਾਦਮਿਕ, ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ਦੀਆਂ ਬੇਮਿਸਾਲ ਪ੍ਰਾਪਤੀਆਂ ਸਦਕਾ 'ਏ ਗ੍ਰੇਡ' ਪ੍ਰਦਾਨ ਕੀਤਾ ਗਿਆ ਹੈ। ਯੂਨੀਵਰਸਿਟੀ ਗ੍ਰਾਂਟਜ਼ ਕਮਿਸ਼ਨ ਵੱਲੋਂ 2016 ਵਿਚ ਕਾਲਜ ਨੂੰ 'ਕਾਲਜ ਵਿਦ ਪੋਟੈਂਸ਼ੀਅਲ ਫ਼ਾਰ ਐਕਸੀਲੈਂਸ' ਅਤੇ 'ਆਟੋਨੋਮਸ ਸਟੇਟਸ' ਦਾ ਦਰਜਾ ਦਿੱਤਾ ਗਿਆ ਹੈ। ਕਾਲਜ ਸਿੱਧੇ ਤੌਰ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੋਣ ਕਰਕੇ ਨੰਬਰ ਬਿਊਰਾ ਕਾਰਡ ਤੇ ਡਿਗਰੀਆਂ ਪੰਜਾਬੀ ਯੂਨੀਵਰਸਿਟੀ ਵੱਲੋਂ ਹੀ ਦਿੱਤੀਆਂ ਜਾਂਦੀਆਂ ਹਨ।
ਖ਼ਾਲਸਾ ਕਾਲਜ, ਪਟਿਆਲਾ ਦਾ ਆਰੰਭ ਪਦਮਸ਼੍ਰੀ ਡਾ. ਖੁਸ਼ਦੇਵਾ ਸਿੰਘ ਅਤੇ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਦੇ ਅਣਥੱਕ ਯਤਨਾਂ ਸਦਕਾ 1960 ਈ. ਵਿਚ ਹੋਇਆ। ਇਸ ਦਾ ਆਰੰਭ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਦੇ ਪੰਜ ਕਮਰਿਆਂ ਵਿਚ 35 ਵਿਦਿਆਰਥੀਆਂ ਨਾਲ ਹੋਇਆ। ਕਾਲਜ ਨੂੰ ਮੌਜੂਦਾ ਸਥਾਨ 'ਤੇ 1973 ਈ. ਵਿਚ ਗੁਰਦੁਆਰਾ ਸਾਹਿਬ ਤੋਂ ਤਬਦੀਲ ਕਰ ਦਿੱਤਾ ਗਿਆ ਤੇ ਇਸ ਦੀ ਨੀਂਹ ਤਤਕਾਲੀਨ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਰੱਖੀ ਗਈ। 1991 'ਚ ਇਹ ਕਾਲਜ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਆ ਗਿਆ। ਉਸ ਸਮੇਂ ਕਾਲਜ ਕੋਲ 18 ਕਲਾਸ ਰੂਮ ਤੇ ਤਿੰਨ ਸਾਇੰਸ ਲੈਬਾਰਟਰੀਆਂ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਜੀ ਬਡੂੰਗਰ ਜੋ ਕਿ ਸਿੱਖਿਆ ਨੂੰ ਸਮਰਪਿਤ ਤੇ ਦੂਰ ਅੰਦੇਸ਼ ਸ਼ਖ਼ਸੀਅਤ ਹਨ, ਦੀ ਰਹਿਨੁਮਾਈ ਹੇਠ ਕਾਲਜ ਨਿੱਤ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਤੇ ਐੱਸ. ਜੀ. ਪੀ. ਸੀ. ਦੇ ਐਜੂਕੇਸ਼ਨ ਡਾਇਰੈਕਟਰ ਡਾਕਟਰ ਧਰਮਿੰਦਰ ਸਿੰਘ ਉਭਾ ਪ੍ਰੋ. ਕ੍ਰਿਪਾਲ ਸਿੰਘ ਜੀ ਬਡੂੰਗਰ ਦੀ ਯੋਗ ਰਹਿਨੁਮਾਈ ਹੇਠ ਕਾਲਜ ਨੂੰ ਹੋਰ ਅੱਗੇ ਵਧਾ ਰਹੇ ਹਨ ਤੇ ਅੱਜ ਹਰ ਵਿਦਿਆਰਥੀ ਇਸ ਕਾਲਜ ਵਿਚ ਪੜ੍ਹਨ ਲਈ ਮਾਣ ਮਹਿਸੂਸ ਕਰਦਾ ਹੈ ।
ਕਾਲਜ ਦਾ ਕੈਂਪਸ ਬਡੂੰਗਰ ਰੋਡ, ਪਟਿਆਲਾ ਦੀ 20.5 ਏਕੜ ਦੀ ਸ਼ਹਿਰੀ ਜ਼ਮੀਨ 'ਤੇ 18.5 ਏਕੜ ਧਬਲਾਨ ਪਿੰਡ ਦੀ ਜ਼ਮੀਨ ਦੇ ਸ਼ਾਂਤਮਈ ਰਮਣੀਕ ਚੌਗਿਰਦੇ ਵਿਚ ਬਣਿਆ ਹੋਇਆ ਹੈ। ਇਸ ਸਮੇਂ ਕਾਲਜ ਵਿਚ 6632 ਵਿਦਿਆਰਥੀ ਵਿੱਦਿਆ ਹਾਸਲ ਕਰ ਰਹੇ ਹਨ। ਵਿਦਿਆਰਥੀਆਂ ਦੀ ਰਹਿਨੁਮਾਈ ਲਈ 211 ਸਟਾਫ਼ ਮੈਂਬਰਾਂ ਦੀ ਟੀਮ ਕਾਰਜਸ਼ੀਲ ਹੈ।
ਖ਼ਾਲਸਾ ਕਾਲਜ ਪਟਿਆਲਾ ਭਾਰਤ ਦੀਆਂ ਉਨ੍ਹਾਂ 47 ਸੰਸਥਾਵਾਂ 'ਚੋਂ ਇਕ ਹੈ, ਜਿਨ੍ਹਾਂ ਨੂੰ ਯੂ.ਜੀ.ਸੀ. ਵੱਲੋਂ ਦੀਨ ਦਿਆਲ ਉਪਾਧਿਆਏ ਕੌਂਸਲ ਕੇਂਦਰ ਸਥਾਪਤ ਕਰਨ ਲਈ ਚੁਣਿਆ ਗਿਆ, ਜਿਸ ਵਿਚ ਬੀ. ਵਾਕ ਐਗਰੀਕਲਚਰ, ਬੀ.ਵਾਕ ਆਟੋਮੋਬਾਇਲ, ਬੀ.ਵਾਕ ਫੂਡ ਪ੍ਰੋਸੈਸਿੰਗ ਐਂਡ ਇੰਜੀਨੀਅਰਿੰਗ ਤੇ ਬੀ.ਵਾਕ ਸਾਫ਼ਟਵੇਅਰ ਡਿਵੈੱਲਪਮੈਂਟ ,ਆਨਰਜ਼ ਇਨ ਬੀ.ਐੱਸ.ਸੀ. ਫਿਜ਼ਿਕਸ ਐਂਡ ਕੈਮਿਸਟਰੀ, ਆਨਰਜ਼ ਸਕੂਲ ਆਫ਼ ਮੈਥੇਮੈਟਿਕਸ ਅਤੇ ਬੀ. ਏ. ਸਕੂਲ ਆਫ਼ ਆਨਰਜ਼ ਇਨ ਇੰਗਲਿਸ਼ ਕੋਰਸ, ਐੱਮ.ਫਿਲ ਅੰਗਰੇਜ਼ੀ ਅਤੇ ਪੰਜਾਬੀ, ਐੱਮ. ਏ. ਇਤਿਹਾਸ, ਐੱਮ. ਏ. ਮਨੋਵਿਗਿਆਨ, ਐੱਮ.ਏ ਰਾਜਨੀਤਿਕ ਵਿਗਿਆਨ ਅਤੇ ਐੱਮ.ਐੱਸ.ਸੀ. ਅੰਕੜਾ ਵਿਗਿਆਨ ਦੇ ਕੋਰਸ ਦੇ ਨਾਲ ਹਰ ਤਰ੍ਹਾਂ ਦੇ ਕੋਰਸ ਵਿਦਿਆਰਥੀਆਂ ਨੂੰ ਕਰਵਾਏ ਜਾਂਦੇ ਹਨ, ਵੀ ਆਰੰਭ ਕੀਤੇ ਗਏ ਹਨ।
ਕੁੱਤਿਆਂ ਤੋਂ ਬਚ ਕੇ ਭੱਜਦੀਆਂ ਗਊਆਂ ਦੀ ਕਰੰਟ ਨੇ ਲਈ ਜਾਨ
NEXT STORY