ਖੰਨਾ (ਬਿਪਨ ਬੀਜਾ) : ਪੰਚਾਇਤੀ ਚੋਣਾਂ 'ਚ ਜਿੱਥੇ ਉਮੀਦਵਾਰ ਪਿੰਡ ਵਾਸੀਆਂ ਨੂੰ ਲੁਭਾਉਣ ਲਈ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਰਹੇ ਹਨ ਤੇ ਲੋਕ ਵੀ 100 ਜਾਂ 500 ਪਿੱਛੇ ਜਾਂ ਫਿਰ ਦਾਰੂ ਦੀਆਂ ਬੋਤਲਾਂ ਪਿੱਛੇ ਆਪਣੀ ਵੋਟ ਵੇਚਣ ਨੂੰ ਤਿਆਰ ਖੜ੍ਹੇ ਹਨ ਉੱਥੇ ਖੰਨਾ ਦੇ ਪਿੰਡ ਇਕੋਲਾਹਾ ਦੇ ਲੋਕਾਂ ਨੇ ਮਿਸਾਲ ਪੇਸ਼ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪਿੰਡ 'ਚ ਸਰਪੰਚ ਅਹੁਦੇ ਦੇ ਉਮੀਦਵਾਰ ਨੇ ਵੋਟਰਾਂ ਨੂੰ ਲੁਭਾਉਣ ਲਈ ਮਿਠਾਈ ਤੇ ਕੋਲਡਡ੍ਰਿੰਕਸ ਦੀਆਂ ਬੋਤਲਾਂ ਵੰਡੀਆਂ ਪਰ ਪਿੰਡ ਵਾਸੀਆਂ ਨੇ ਆਪਣਾ ਵੋਟ ਵਿਕਾਊ ਨਹੀਂ ਦੱਸ ਕੇ ਸਾਰੇ ਸਾਮਾਨ ਨੂੰ ਚੋਰਾਹੇ 'ਚ ਸੁੱਟ ਦਿੱਤਾ ਤੇ ਪੁਲਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਸਾਰੇ ਸਾਮਾਨ ਨੂੰ ਕਬਜ਼ੇ 'ਚ ਲੈ ਲਿਆ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੋਟ ਵਿਕਾਊ ਨਹੀਂ ਹੈ ਤੇ ਅਜਿਹਾ ਕਰਕੇ ਉਮੀਦਵਾਰ ਨੇ ਪਿੰਡ ਵਾਸੀਆਂ ਨਿਰਾਸ਼ ਕੀਤਾ ਹੈ।
ਜੇਲ 'ਚ ਬੰਦ ਪੁੱਤਰ ਲੜ ਰਿਹਾ ਚੋਣ, ਪਿਤਾ ਕਰ ਰਿਹੈ ਹੱਕ 'ਚ ਪ੍ਰਚਾਰ
NEXT STORY