ਖੰਨਾ (ਸੁਖਵਿੰਦਰ ਕੌਰ) - ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਤ ਗਗਨ ਸਪੋਰਟਸ ਐਂਡ ਫਿਟਨੈੱਸ ਸੈਂਟਰ ਖੰਨਾ ਵਲੋਂ ਕਰਵਾਏ ‘ਮੰਡੀ ਗੋਬਿੰਦਗਡ਼੍ਹ ਸਿਟੀ ਰਨ-2019’ ਮੌਕੇ ਪੰਜ ਕਿਲੋਮੀਟਰ ਦੌਡ਼ ਦੌਰਾਨ 19 ਪਲੱਸ ਵਰਗ ਗਰੁੱਪ ਵਿਚ ਖੰਨਾ ਦੇ ਨਿਊ ਮਾਡਲ ਟਾਊਨ ਦੀ ਨੈਨਸੀ ਪੁੱਤਰੀ ਚਮਨ ਲਾਲ ਨੇ ਆਪਣੇ ਗਰੁੱਪ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਖੰਨਾ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਵਾਰਡ ਨੰਬਰ 17 ਦੇ ਕੌਂਸਲਰ ਸੁਰਿੰਦਰ ਕੁਮਾਰ ਬਾਵਾ ਨੇ ਉਸਦੇ ਪਿਤਾ ਚਮਨ ਲਾਲ, ਮਾਤਾ ਮੋਤੀਆ ਰਾਣੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਬੱਚੀ ਵਲੋਂ ਰੋਜ਼ਾਨਾ ਕੀਤੀ ਜਾਂਦੀ ਸਖਤ ਮਿਹਨਤ ਦਾ ਹੀ ਨਤੀਜਾ ਹੈ ਜੋ ਇਸ ਨੇ ਇਹ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਲਡ਼ਕੀਆਂ ਵੀ ਕਿਸੇ ਗੱਲੋਂ ਲਡ਼ਕਿਆਂ ਨਾਲੋਂ ਘੱਟ ਨਹੀਂ ਹਨ। ਇਸ ਲਈ ਸਾਨੂੰ ਲਡ਼ਕੀਆਂ ਨੂੰ ਪਡ਼੍ਹਾਉਣ ਦੇ ਨਾਲ-ਨਾਲ ਖੇਡਾਂ ’ਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਧਾਰਮਕ ਅਸਥਾਨ ਬੇਗਮਪੁਰਾ ਤੇ ਕੁਟੀਆ ਬਾਬਾ ਚਰਨ ਦਾਸ ਦੇ ਨੀਂਹ ਪੱਥਰ ’ਤੇ ਸਮਾਗਮ ਆਯੋਜਤ
NEXT STORY