ਜੈਤੋ, (ਪਰਾਸ਼ਰ)- ਭਾਰਤ ਨੇ ਸਾਈਬਰ ਸੁਰੱਖਿਆ ਸੂਚਕ ਅੰਕ ’ਚ ਇਕ ਮਹੱਤਵਪਰਨ ਉਪਲੱਬਧੀ ਹਾਸਲ ਕੀਤੀ ਹੈ, ਜਿਸ ’ਚ ਗਲੋਬਲ ਸਾਈਬਰ ਸੁਰੱਖਿਆ ਇੰਡੈਕਸ (ਜੀ. ਆਈ. ਸੀ.) 2024 ’ਚ ਟਾਪ ਟੀਅਰ ਭਾਵ ਟੀਅਰ 1 ਦਾ ਦਰਜਾ ਹਾਸਲ ਕੀਤਾ ਹੈ, ਜੋ ਅੰਤਰਰਾਸ਼ਟਰੀ ਦੂਰਸੰਚਾਰ ਸੰਘ (ਆਈ. ਟੀ. ਯੂ.) ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। 100 ’ਚੋਂ ਸ਼ਾਨਦਾਰ ਸਕੋਰ 98.49 ਦੇ ਨਾਲ ਭਾਰਤ ‘ਰੋਲ ਮਾਡਲਿੰਗ’ ਦੇਸ਼ਾਂ ਦੀ ਸ਼੍ਰੇਣੀ ’ਚ ਸ਼ਾਮਲ ਹੋ ਗਿਆ ਹੈ, ਜੋ ਵਿਸ਼ਵ ਪੱਧਰ ’ਤੇ ਸਾਈਬਰ ਸੁਰੱਖਿਆ ਯਤਨਾਂ ਪ੍ਰਤੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਦੂਰਸੰਚਾਰ ਵਿਭਾਗ (ਡੀ. ਓ. ਟੀ. ) ਨੇ ਗਲੋਬਲ ਸਾਈਬਰ ਸੁਰੱਖਿਆ ਸੂਚਕ ਅੰਕ (ਜੀ. ਆਈ. ਸੀ.) 2024 ’ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਨੋਡਲ ਏਜੰਸੀ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਈ।
ਮਾਣਯੋਗ ਸੰਚਾਰ ਮੰਤਰੀ ਸ਼੍ਰੀ ਜੋਤੀਰਾਦਿੱਤਿਆ ਐੱਮ. ਸਿੰਧੀਆ ਨੇ ਇਸ ਪ੍ਰਾਪਤੀ ਨੂੰ ਭਾਰਤ ਲਈ ਮਾਣ ਵਾਲਾ ਪਲ ਦੱਸਿਆ। ਉਨ੍ਹਾਂ ਕਿਹਾ, “ਇਹ ਸ਼ਾਨਦਾਰ ਪ੍ਰਾਪਤੀ ਸਾਈਬਰ ਸੁਰੱਖਿਆ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਭਾਰਤ ਦੇ ਦੂਰਸੰਚਾਰ ਖੇਤਰ ਦੀ ਸ਼ਾਨਦਾਰ ਵਿਕਾਸ ਨੂੰ ਉਜਾਗਰ ਕਰਦੀ ਹੈ।’’
ਨਿਪਾਹ ਵਾਇਰਸ ਨਾਲ ਮਰਨ ਵਾਲੇ ਵਿਅਕਤੀ ਦੇ ਸੰਪਰਕ 'ਚ ਆਏ 20 ਲੋਕਾਂ 'ਚ ਨਹੀਂ ਹੋਈ ਵਾਇਰਸ ਦੀ ਪੁਸ਼ਟੀ
NEXT STORY