ਲੁਧਿਆਣਾ (ਜ.ਬ.): ਸਾਈਬਰ ਠੱਗਾਂ ਨੇ ਆਪਣੀ ਚਲਾਕੀ ਦਾ ਜਾਲ ਇਸ ਤਰ੍ਹਾਂ ਵਿਛਾ ਦਿੱਤਾ ਹੈ ਕਿ ਕੋਈ ਨਾ ਕੋਈ ਵਿਅਕਤੀ ਹਮੇਸ਼ਾ ਉਨ੍ਹਾਂ ਦੇ ਜਾਲ ’ਚ ਫਸ ਹੀ ਜਾਂਦਾ ਹੈ। ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਸਾਈਬਰ ਠੱਗਾਂ ਨੇ ਅਮਰੀਕੀ ਕ੍ਰੈਡਿਟ ਕਾਰਡ ਬਣਾਉਣ ਦਾ ਬਹਾਨਾ ਲਗਾ ਕੇ ਇਕ ਵਿਅਕਤੀ ਦਾ ਬੈਂਕ ਖਾਤਾ ਖਾਲੀ ਕਰ ਦਿੱਤਾ। ਸਾਈਬਰ ਠੱਗਾਂ ਨੇ ਲਿੰਕ ਭੇਜ ਕੇ ਮੋਬਾਈਲ ਹੈਕ ਕਰ ਲਿਆ ਅਤੇ ਉਸ ਤੋਂ 3.96 ਲੱਖ ਰੁਪਏ ਕਢਵਾ ਲਏ। ਇਸ ਸਬੰਧੀ ਥਾਣਾ ਸਾਈਬਰ ਪੁਲਸ ਨੇ ਅਤੁਲ ਗੁਪਤਾ ਦੀ ਸ਼ਿਕਾਇਤ ’ਤੇ ਅਣਪਛਾਤੇ ਠੱਗਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਇਨ੍ਹਾਂ ਪਿੰਡਾਂ 'ਚ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ, ਲੋਕਾਂ ਨੇ ਜਤਾਇਆ ਰੋਸ (ਵੀਡੀਓ)
ਪੁਲਸ ਸ਼ਿਕਾਇਤ ’ਚ ਅਤੁਲ ਗੁਪਤਾ ਨੇ ਦੱਸਿਆ ਹੈ ਕਿ ਉਸ ਨੂੰ ਕੁਝ ਦਿਨ ਪਹਿਲਾਂ ਇਕ ਫੋਨ ਆਇਆ ਸੀ। ਮੁਲਜ਼ਮ ਨੇ ਉਸ ਨੂੰ ਅਮਰੀਕੀ ਕ੍ਰੈਡਿਟ ਕਾਰਡ ਲੈਣ ਦੀ ਪੇਸ਼ਕਸ਼ ਕੀਤੀ। ਪਹਿਲਾਂ ਤਾਂ ਅਤੁਲ ਨੇ ਉਕਤ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਪਰ ਮੁਲਜ਼ਮ ਨੇ ਉਸ ਨੂੰ ਆਪਣੀਆਂ ਗੱਲਾਂ ਨਾਲ ਲੁਭਾਇਆ ਅਤੇ ਉਸ ਨੂੰ ਲਿੰਕ ਭੇਜ ਦਿੱਤਾ। ਜਿਉਂ ਹੀ ਉਸ ਨੇ ਵੇਰਵੇ ਭਰਨ ਲਈ ਲਿੰਕ ਖੋਲ੍ਹਿਆ ਤਾਂ ਉਸ ਦੇ ਮੋਬਾਈਲ ’ਤੇ ਲੈਣ-ਦੇਣ ਹੋਣ ਲੱਗਾ। ਉਸ ਦੇ ਮੋਬਾਈਲ ਰਾਹੀਂ ਬੈਂਕ ’ਚੋਂ 3 ਲੱਖ 96 ਹਜ਼ਾਰ ਰੁਪਏ ਕਢਵਾ ਲਏ ਗਏ।
ਇਹ ਖ਼ਬਰ ਵੀ ਪੜ੍ਹੋ - MP ਗੁਰਮੀਤ ਸਿੰਘ ਮੀਤ ਹੇਅਰ ਸਣੇ 5 ਸਾਬਕਾ ਮੰਤਰੀਆਂ ਨੂੰ ਨੋਟਿਸ ਜਾਰੀ
ਜਦੋਂ ਅਤੁਲ ਨੇ ਉਕਤ ਨੰਬਰ ’ਤੇ ਦੁਬਾਰਾ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਉਸ ਨੇ ਸਾਈਬਰ ਥਾਣੇ ਜਾ ਕੇ ਸ਼ਿਕਾਇਤ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਹਿਰੀਲੀ ਸ਼ਰਾਬ ਪੀਣ ਵਾਲਿਆਂ ਦੀ ਖ਼ੈਰ ਨਹੀਂ, ਸਖ਼ਤ ਕਾਰਵਾਈ ਦੀ ਤਿਆਰੀ 'ਚ ਪੁਲਸ ਪ੍ਰਸ਼ਾਸਨ
NEXT STORY