ਖੰਨਾ (ਸੁਖਵਿੰਦਰ ਕੌਰ)–ਸਿਟੀ ਵੈੱਲਫੇਅਰ ਕਲੱਬ ਦੇ ਮੈਂਬਰਾਂ ਦੀ ਹਾਜ਼ਰੀ ’ਚ ਅੱਜ ਅਚਾਰੀਆ ਆਤਮਾ ਰਾਮ ਸੀਨੀਅਰ ਸੈਕੰਡਰੀ ਸਕੂਲ ’ਚ ਕਲੱਬ ਦੇ ਡਾਇਰੈਕਟਰ ਹੰਸ ਰਾਜ ਚੋਪਡ਼ਾ ਵਲੋਂ ਜ਼ਰੂਰਤਮੰਦ ਬੱਚਿਆਂ ਲਈ 33200 ਰੁਪਏ ਦੀ ਫ਼ੀਸ ਦਿੱਤੀ। ਇਸ ਮੌਕੇ ’ਤੇ ਕਲੱਬ ਦੇ ਪ੍ਰਧਾਨ ਬੰਸੀ ਲਾਲ ਟੰਡਨ ਨੇ ਬੱਚਿਆਂ ਨੂੰ ਮਿਹਨਤ ਨਾਲ ਪਡ਼੍ਹਾਈ ਕਰਨ ਅਤੇ ਆਪਣੇੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਲੱਬ ਦੇ ਸੈਕਟਰੀ ਹੰਸ ਰਾਜ ਕੌਸ਼ਲ, ਡਾਇਰੈਕਟਰ ਐੱਸ. ਕੇ. ਸ਼ਰਮਾ, ਓਮ ਪ੍ਰਕਾਸ਼ ਢੀਂਗਰਾ, ਲਿਲਿਬ ਨੰਦਾ, ਅਸ਼ੋਕ ਕਪਿਲ, ਵੇਦ ਪ੍ਰਕਾਸ਼ ਐੱਮ. ਸੀ., ਮੋਹਨ ਲਾਲ ਵਿਜਨ, ਵਿਨੋਦ ਅਰੋਡ਼ਾ, ਪ੍ਰਿਤਪਾਲ ਗੁਜ਼ਰਾਲ, ਅਸ਼ੀਸ਼ ਕਾਲੀਆ, ਡਾ. ਦਰਸ਼ਨ, ਏ. ਕੇ. ਅਰੋਡ਼ਾ ਐਡਵੋਕੇਟ, ਹਰਚਰਨ ਸ਼ਰਮਾ, ਪੂਜਾ ਕਪੂਰ, ਮਲਵਿੰਦਰ ਕੌਰ ਤੇ ਰਿਚਾ ਦੱਤ ਹਾਜ਼ਰ ਹੋਏ। ਸਕੂਲ ਪ੍ਰਿੰਸੀਪਲ ਇੰਦੂ ਅਰੋਡ਼ਾ ਨੇ ਆਏ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ।
ਮਨਰੇਗਾ ਮਜ਼ਦੂਰਾਂ ਵਲੋਂ ਪੂਰਾ ਮਿਹਨਤਾਨਾ ਨਾ ਮਿਲਣ ਦੇ ਰੋਸ ’ਚ ਚੋਣਾਂ ਦੇ ਬਾਈਕਾਟ ਦੀ ਚਿਤਾਵਨੀ
NEXT STORY