ਖਰੜ (ਅਮਰਦੀਪ) : ਥਾਣਾ ਸਦਰ ਪੁਲਸ ਨੇ ਖਰੜ ਦੇ ਸੰਨੀ ਇਨਕਲੇਵ 'ਚ 5 ਦਸੰਬਰ ਨੂੰ ਸਕੂਲ ਦੇ ਬਾਹਰ ਅਧਿਆਪਕਾ ਸਰਬਜੀਤ ਕੌਰ ਦੇ ਕਤਲ ਦੇ ਮਾਮਲੇ 'ਚ ਅੱਜ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਦਰ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਪੁਲਸ ਨੇ ਸੁਪਾਰੀ ਕਿਲਰ ਜਸਵਿੰਦਰ ਸਿੰਘ ਉਰਫ ਸ਼ਿੰਦਰ ਬਾਬਾ ਪਿੰਡ ਦਿਆਲਪੁਰਾ ਮਿਰਜ਼ਾ ਜ਼ਿਲਾ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਸੀ। ਉੁਸ ਤੋਂ ਬਾਅਦ ਪੁਲਸ ਨੇ ਇਸੇ ਮਾਮਲੇ 'ਚ ਦੋ ਹੋਰ ਲੋੜੀਂਦੇ ਦੋਸ਼ੀ ਦਰਸ਼ਨ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਦਿਆਲਪੁਰਾ ਅਤੇ ਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬਕਤਗੜ ਜ਼ਿਲਾ ਬਰਨਾਲਾ ਨੂੰ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਇਸ ਮਾਮਲੇ 'ਚ ਸੁਪਾਰੀ ਕਿਲਰ ਜਸਵਿੰਦਰ ਸਿੰਘ ਨੂੰ ਹਰਵਿੰਦਰ ਸਿੰਘ ਸੰਧੂ, ਜਿਸ ਨੇ ਸਰਬਜੀਤ ਕੌਰ ਨੂੰ ਮਾਰਨ ਦੀ ਸਾਜਿਸ਼ ਬਣਾਈ ਸੀ, ਦੇ ਨਾਲ ਮਿਲਾਇਆ ਸੀ ਅਤੇ ਹਰਵਿੰਦਰ ਸੰਧੂ ਤੋਂ ਰਕਮ ਲੈ ਕੇ ਸੁਪਾਰੀ ਕਿਲਰ ਜਸਵਿੰਦਰ ਸਿੰਘ ਉਰਫ ਸ਼ਿੰਦਰ ਬਾਬਾ ਨੂੰ ਦਿੱਤੀ ਸੀ। ਅੱਜ ਕਥਿਤ ਦੋਹਾਂ ਦੋਸ਼ੀਆਂ ਨੂੰ ਖਰੜ ਦੀ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ 4 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ।
ਇਹ ਸੀ ਮਾਮਲਾ
ਮ੍ਰਿਤਕਾ ਸਰਬਜੀਤ ਕੌਰ ਕਾਫੀ ਸਮੇਂ ਤੋਂ ਹਰਵਿੰਦਰ ਸਿੰਘ ਸੰਧੂ ਨਾਂ ਦੇ ਵਿਅਕਤੀ ਨਾਲ ਲਿਵ-ਇਨ ਰਿਲੇਸ਼ਨ 'ਚ ਰਹਿ ਰਹੀ ਸੀ ਅਤੇ ਉਸ ਦੀ ਇਕ ਬੇਟੀ ਵੀ ਸੀ। ਲਿਵ-ਇਨ-ਰਿਲੇਸ਼ਨ 'ਚ ਰਹਿਣ ਦੌਰਾਨ ਹੀ ਹਰਵਿੰਦਰ ਸੰਧੂ ਵਿਦੇਸ਼ ਚਲਾ ਗਿਆ ਸੀ। ਸਰਬਜੀਤ ਕੌਰ ਦਾ ਕਤਲ ਜਸਵਿੰਦਰ ਸਿੰਘ ਨੂੰ ਸੁਪਾਰੀ ਦੇ ਕੇ ਕਰਵਾਇਆ ਗਿਆ। ਦੱਸਣਯੋਗ ਹੈ ਕਿ 5 ਦਸੰਬਰ ਨੂੰ ਸੰਨੀ ਇਨਕਲੇਵ ਦੇ ਉਕਤ ਸਕੂਲ ਦੀ ਪਾਰਕਿੰਗ 'ਚ ਸਰਬਜੀਤ ਕੌਰ ਨੂੰ ਉਸ ਦੀ ਬੇਟੀ ਦੀਆਂ ਅੱਖਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਾਤਲ ਮੌਕੇ ਤੋਂ ਫਰਾਰ ਹੋ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਾਮਲੇ 'ਚ ਪੁਲਸ ਹਰਵਿੰਦਰ ਸਿੰਘ ਸੰਧੂ ਦੀ ਮਾਂ ਸ਼ਿੰਦਰ ਕੌਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।
6 ਲੱਖ 'ਚ ਹਰਵਿੰਦਰ ਨੇ ਕਰਵਾਇਆ ਕਤਲ
ਹਰਵਿੰਦਰ ਸਿੰਘ ਸੰਧੂ ਨੇ ਆਪਣੇ ਸਾਥੀ ਜਸਵਿੰਦਰ ਸਿੰਘ ਨੂੰ ਸਰਬਜੀਤ ਕੌਰ ਦਾ ਕਤਲ ਕਰਨ ਲਈ 6 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਜਿਸ ਦੀ ਪਹਿਲੀ ਕਿਸ਼ਤ 1 ਲੱਖ ਰੁਪਏ ਜਸਵਿੰਦਰ ਨੂੰ ਦੇ ਦਿੱਤੀ ਗਈ ਸੀ, ਜਦੋਂ ਕਿ 5 ਲੱਖ ਕੰਮ ਹੋਣ ਤੋਂ ਬਾਅਦ ਦੇਣ ਲਈ ਕਿਹਾ ਗਿਆ ਸੀ।
2 ਮਹੀਨੇ ਪਹਿਲਾਂ ਮਰੇ ਨੌਜਵਾਨ ਦੀ ਪੁੱਟੀ ਕਬਰ
NEXT STORY