ਡੇਰਾਬਸੀ (ਗੁਰਜੀਤ)- ਡੇਰਾਬਸੀ ਇਲਾਕੇ ਤੋਂ ਇਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਰਾਮਗੜ੍ਹ ਰੋਡ ’ਤੇ ਮੁਬਾਰਕਪੁਰ ’ਚ ਏ.ਕੇ.ਐੱਮ. ਨਾਂ ਦੇ ਭੱਠੇ ’ਤੇ ਪਾਣੀ ਦੇ ਟੋਏ ’ਚ ਡੁੱਬਣ ਨਾਲ 14 ਮਹੀਨਿਆਂ ਦੀ ਮਾਸੂਮ ਬੱਚੀ ਸੁਨੈਨਾ ਦੀ ਮੌਤ ਹੋ ਗਈ ਹੈ। ਇਹ ਟੋਆ ਭਾਂਡੇ ਆਦਿ ਧੋਣ ਵਾਲੇ ਗੰਦੇ ਪਾਣੀ ਨੂੰ ਇਕੱਠਾ ਕਰਨ ਲਈ ਪੁੱਟਿਆ ਹੋਇਆ ਸੀ। ਇਸ ’ਚ ਖੇਡਦਿਆਂ-ਖੇਡਦਿਆਂ ਬੱਚੀ ਡਿੱਗ ਗਈ।
ਜਾਣਕਾਰੀ ਮੁਤਾਬਕ ਇਹ ਹਾਦਸਾ ਦੁਪਹਿਰ ਕਰੀਬ 3.30 ਵਜੇ ਵਾਪਰਿਆ। ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦਾ ਰਹਿਣ ਵਾਲਾ ਕੁੰਦਨਦੀਨ ਆਪਣੇ ਪਰਿਵਾਰ ਸਮੇਤ ਏ.ਕੇ.ਐੱਮ. ਭੱਠੇ ’ਚ ਬਣੇ ਕਮਰਿਆਂ ’ਚ ਰਹਿ ਰਿਹਾ ਸੀ। ਕੁੰਦਨ ਅਤੇ ਉਸ ਦਾ ਪਿਤਾ ਕੰਮ ’ਤੇ ਸਨ ਜਦਕਿ ਕੁੰਦਨ ਦੀ ਪਤਨੀ ਵਨੀਤਾ ਤੇ ਉਨ੍ਹਾਂ ਦੀ 14 ਮਹੀਨਿਆਂ ਦੀ ਬੇਟੀ ਸੁਨੈਨਾ ਘਰ ’ਚ ਮੌਜੂਦ ਸਨ। ਵਨੀਤਾ ਭਾਂਡੇ ਧੋ ਰਹੀ ਸੀ ਤਾਂ ਸੁਨੈਨਾ ਕੋਲ ਬੈਠੀ ਖੇਡ ਰਹੀ ਸੀ।
ਇਹ ਵੀ ਪੜ੍ਹੋ- 'ਵਨ ਨੇਸ਼ਨ ਵਨ ਇਲੈਕਸ਼ਨ' ਬਾਰੇ CM ਮਾਨ ਦਾ ਵੱਡਾ ਬਿਆਨ ; ''ਪਹਿਲਾਂ ਵਨ ਨੇਸ਼ਨ ਵਨ ਐਜੂਕੇਸ਼ਨ ਤੇ ਵਨ ਹੈਲਥ...''
ਭਾਂਡੇ ਮਾਂਜਣ ਤੋਂ ਬਾਅਦ ਉਹ ਝਾੜੂ ਮਾਰਨ ਲਈ ਅੰਦਰ ਚਲੀ ਗਈ ਤੇ ਇਸ ਦੌਰਾਨ ਸੁਨੈਨਾ ਟੋਏ ’ਚ ਡਿੱਗ ਗਈ। ਦਸ ਮਿੰਟ ਬਾਅਦ ਉਸ ਦੀ ਮਾਂ ਬਾਹਰ ਆਈ ਤੇ ਜਦੋਂ ਸੁਨੈਨਾ ਉਸ ਨੂੰ ਨਾ ਦਿਖੀ ਤਾਂ ਉਹ ਉਸ ਦੀ ਇੱਧਰ-ਉੱਧਰ ਭਾਲ ਕਰਨ ਲੱਗੀ। ਇਸ ਮਗਰੋਂ ਸੁਨੈਨਾ ਪਾਣੀ ’ਚ ਬੇਹੋਸ਼ ਮਿਲੀ। ਉਸ ਨੂੰ ਬਾਹਰ ਕੱਢ ਕੇ ਡੇਰਾਬੱਸੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਬਾਰਕਪੁਰ ਪੁਲਸ ਨੇ ਲਾਸ਼ ਨੂੰ ਮੁਰਦਾਘਰ ’ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਕਾਰ ਸਵਾਰ ਨੌਜਵਾਨਾਂ ਦਾ ਕਾਰਾ ; ਨਾਕਾ ਦੇਖ ਭਜਾ ਲਈ ਕਾਰ, ਜਾਂਦੇ-ਜਾਂਦੇ ਪੁਲਸ ਪਾਰਟੀ 'ਤੇ ਚਲਾ'ਤੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਰ ਸਵਾਰ ਨੌਜਵਾਨਾਂ ਦਾ ਕਾਰਾ ; ਨਾਕਾ ਦੇਖ ਭਜਾ ਲਈ ਕਾਰ, ਜਾਂਦੇ-ਜਾਂਦੇ ਪੁਲਸ ਪਾਰਟੀ 'ਤੇ ਚਲਾ'ਤੀਆਂ ਗੋ.ਲ਼ੀਆਂ
NEXT STORY