ਲੁਧਿਆਣਾ(ਮਹੇਸ਼)-ਆਪਣੀ ਪਤਨੀ ਦੇ ਪਹਿਲੇ ਪਤੀ ਨੂੰ ਅਗਵਾ ਕਰ ਕੇ ਉਸ ਨਾਲ ਕੁੱਟਮਾਰ ਕਰਨ ਵਾਲੇ ਜੀਜੇ-ਸਾਲੇ ਨੂੰ ਉਸ ਦੇ ਸਾਥੀ ਸਮੇਤ ਹੈਬੋਵਾਲ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਖਿਲਾਫ ਹੌਜ਼ਰੀ ਕਾਰੋਬਾਰੀ ਹੈਬੋਵਾਲ ਨਿਵਾਸੀ ਕੁਨਾਲ ਵਾਲੀਆ ਦੀ ਸ਼ਿਕਾਇਤ 'ਤੇ ਅਗਵਾ ਕਰਨ ਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਂਚ ਅਧਿਕਾਰੀ ਏ. ਐੱਸ. ਆਈ. ਰਾਮ ਕ੍ਰਿਸ਼ਨ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਮਨੀ, ਮਨੀ ਦੇ ਸਾਲੇ ਈਸ਼ੂ ਤੇ ਇਨ੍ਹਾਂ ਦੇ ਸਾਥੀ ਮੋਂਟੀ ਕੱਕੜ ਦੇ ਰੂਪ ਵਿਚ ਹੋਈ ਹੈ, ਜੋ ਕਿ ਹੈਬੋਵਾਲ ਇਲਾਕੇ ਦੇ ਹੀ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲੈ ਕੇ ਵਾਰਦਾਤ ਵਿਚ ਵਰਤਿਆ ਬਾਈਕ ਬਰਾਮਦ ਕਰ ਲਿਆ ਹੈ। ਕ੍ਰਿਸ਼ਨਾ ਨੇ ਦੱਸਿਆ ਕਿ ਦੋਸ਼ੀਆਂ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਖੁਲਾਸਾ ਕੀਤਾ ਕਿ ਕੁਨਾਲ ਉਨ੍ਹਾਂ ਨੂੰ ਤੇ ਉਸ ਦੇ ਪਰਿਵਾਰ ਨੂੰ ਬਿਨਾਂ ਵਜ੍ਹਾ ਬਦਨਾਮ ਕਰ ਰਿਹਾ ਸੀ, ਜਦ ਕਿ ਕੁਨਾਲ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਤਲਾਕ ਹੋਇਆ ਹੈ, ਉਸ ਤੋਂ ਬਾਅਦ ਨਾ ਤਾਂ ਉਸ ਨੇ ਇਨ੍ਹਾਂ ਨਾਲ ਗੱਲ ਕੀਤੀ ਅਤੇ ਨਾ ਹੀ ਉਨ੍ਹਾਂ ਬਾਰੇ ਕਿਸੇ ਨੂੰ ਕੁਝ ਕਿਹਾ। ਕੁਨਾਲ ਨੇ ਦੱਸਿਆ ਕਿ ਉਸ ਦਾ ਹੌਜ਼ਰੀ ਦਾ ਕਾਰੋਬਾਰ ਹੈ। ਇਸੇ ਸਾਲ ਉਸ ਦਾ ਕਨੂੰਨੀ ਤਰੀਕੇ ਨਾਲ ਆਪਣੀ ਪਤਨੀ ਤੋਂ ਤਲਾਕ ਹੋ ਗਿਆ ਸੀ। ਉਸ ਦਾ ਆਪਣੀ ਪਤਨੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ। ਤਲਾਕ ਸਮੇਂ ਉਸ ਨੇ ਆਪਣੇ ਸਹੁਰਿਆਂ ਦੀ ਹਰ ਮੰਗ ਪੂਰੀ ਕੀਤੀ, ਜਿਸ ਦੇ ਬਾਅਦ ਉਸ ਦੀ ਪਤਨੀ ਨੇ ਦੂਸਰਾ ਵਿਆਹ ਕਰ ਲਿਆ।
ਮੰਗਲਵਾਰ ਸ਼ਾਮ ਨੂੰ ਕਰੀਬ 8.30 ਵਜੇ ਇਨ੍ਹਾਂ ਦੋਸ਼ੀਆਂ ਨੇ ਬੈਂਕ ਕਾਲੋਨੀ ਤੋਂ ਬਾਈਕ 'ਤੇ ਉਸ ਨੂੰ ਅਗਵਾ ਕਰ ਲਿਆ, ਜਿਸ ਦੇ ਬਾਅਦ ਦੋਸ਼ੀਆਂ ਨੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਸ਼ੈਲਰ ਰੋਡ 'ਤੇ ਛੱਡ ਕੇ ਫਰਾਰ ਹੋ ਗਏ, ਜਿਸ ਦੇ ਬਾਅਦ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਸਿੱਧੂ ਅੱਜ ਫਿਰ ਮਹਾਨਗਰ 'ਚ, ਆਰਕੀਟੈਕਟਰਾਂ ਨਾਲ ਹੋਵੇਗੀ ਆਨ-ਲਾਈਨ ਨਕਸ਼ੇ ਪਾਸ ਕਰਨ ਬਾਰੇ ਚਰਚਾ
NEXT STORY