ਅੰਮ੍ਰਿਤਸਰ (ਅਰੁਣ)- ਵਿਆਹ ਕਰਵਾਉਣ ਲਈ ਕੈਨੇਡਾ ਤੋਂ ਭਾਰਤ ਪੁੱਜੇ ਨੌਜਵਾਨ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਅਗਵਾ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਪਿੰਡ ਰਾਮਦੀਵਾਲੀ ਹਿੰਦੂਆਂ ਵਾਸੀ ਜਰਨੈਲ ਸਿੰਘ ਨੇ ਦੱਸਿਆ ਕਿ ਸਾਲ 2019 ਵਿਚ ਕੈਨੇਡਾ ਗਿਆ ਉਸ ਦਾ ਮੁੰਡਾ ਸਤਿੰਦਰ ਸਿੰਘ ਜੋ ਵਿਆਹ ਕਰਵਾਉਣ ਲਈ 21 ਮਾਰਚ ਨੂੰ ਭਾਰਤ ਆਇਆ ਸੀ।
ਇਹ ਵੀ ਪੜ੍ਹੋ- 70 ਲੋਕਾਂ ਨੂੰ ਠੱਗਣ ਵਾਲੇ ਏਜੰਟ ਨੂੰ ਕਾਬੂ ਕਰ ਥਾਣੇ ਲੈ ਕੇ ਗਏ ਨੌਜਵਾਨ, ਅੱਗਿਓਂ ਮਿਲਿਆ ਅਜੀਬ ਜਵਾਬ
ਜਰਨੈਲ ਸਿੰਘ ਨੇ ਦੱਸਿਆ ਕਿ 18 ਅਪ੍ਰੈਲ ਨੂੰ ਉਸ ਪੁਤਰ ਦਾ ਸ਼ਗਨ ਸਮਾਰੋਹ ਸੀ, ਜਿਸ ਸੰਬੰਧੀ ਉਸ ਦੇ ਮੁੰਡੇ ਵੱਲੋਂ ਕੈਨੇਡਾ ਤੋਂ ਹੀ ਆਪਣੇ ਕਿਸੇ ਦੋਸਤ ਨੂੰ ਪੈਸੇ ਭੇਜ ਕੇ ਫੇਸਟਰਨ ਰਾਇਲ ਰਿਜ਼ੋਰਟ ਬੁੱਕ ਕਰਵਾਇਆ ਸੀ ਅਤੇ ਸਤਿੰਦਰ ਸਰਤਾਜ ਗਾਇਕ ਨੂੰ ਵੀ ਬੁੱਕ ਕਰਵਾਉਣ ਲਈ ਪੈਸੇ ਦਿੱਤੇ ਗਏ ਸੀ। ਸ਼ਗਨ ਲਈ ਉਕਤ ਰਿਜ਼ੋਰਟ ਪੁੱਜਣ 'ਤੇ ਪਤਾ ਲੱਗਾ ਕਿ ਇਸ ਰਿਜ਼ੋਰਟ ਦੀ ਬੁਕਿੰਗ ਨਹੀਂ ਕਰਵਾਈ ਗਈ।
ਇਹ ਵੀ ਪੜ੍ਹੋ- ਭਾਰਤੀ ਸੀਮਾ ’ਚ ਦੋ ਵਾਰ ਦਾਖ਼ਲ ਹੋਇਆ ਪਾਕਿ ਡਰੋਨ, BSF ਦੀ ਫਾਇਰਿੰਗ ਮਗਰੋਂ ਪਰਤਿਆ ਵਾਪਸ
ਅੰਮ੍ਰਿਤਸਰ ਤਿਆਰ ਹੋਣ ਦੇ ਲਈ ਗਏ ਉਸ ਦੇ ਮੁੰਡੇ ਸਤਿੰਦਰ ਸਿੰਘ ਨੂੰ ਕਿਸੇ ਨਾ-ਮਾਲੂਮ ਵਿਅਕਤੀ ਵੱਲੋਂ ਅਗਵਾ ਕਰ ਲਿਆ ਗਿਆ, ਜਿਸ ਦਾ ਮੋਬਾਈਲ ਫੋਨ ਬੰਦ ਆ ਰਿਹਾ ਹੈ। ਥਾਣਾ ਕੱਥੂਨੰਗਲ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਖੜ੍ਹੀ ਟਰੈਕਟਰ-ਟਰਾਲੀ ’ਚ ਮੋਟਰਸਾਈਕਲ ਦੀ ਭਿਆਨਕ ਟੱਕਰ, ਨੌਜਵਾਨ ਦੀ ਮੌਤ
NEXT STORY