ਜਲੰਧਰ, (ਰਮਨ)- 8 ਜੁਲਾਈ ਨੂੰ ਦੇਰ ਰਾਤ ਨਕੋਦਰ ਚੌਕ ’ਚ ਅਰਧ-ਨਗਨ ਹੋ ਕੇ ਪੁਲਸ ਮੁਲਾਜ਼ਮਾਂ ਨਾਲ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰ ਕੇ ਹੰਗਾਮਾ ਕਰਨ ਵਾਲੇ ਕਿੰਨਰਾਂ ਦੇ ਇਕ ਸਾਥੀ ਨੂੰ ਥਾਣਾ ਨੰ. 4 ਦੀ ਪੁਲਸ ਨੇ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ, ਜਿਸ ਦੀ ਪਛਾਣ ਕ੍ਰਿਸ਼ਨਾ ਉਰਫ ਪ੍ਰੀਤੋ ਵਾਸੀ ਬਾਦਸ਼ਾਹਪੁਰ ਵਜੋਂ ਹੋਈ ਹੈ।
ਥਾਣਾ ਨੰ. 4 ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਦੇਰ ਰਾਤ ਨਕੋਦਰ ਚੌਕ ’ਚ ਡਿਊਟੀ ਦੌਰਾਨ ਥਾਣੇ ਦੇ ਏ. ਐੱਸ. ਆਈ. ਸੁਖਦੇਵ ਸਿੰਘ ਤੇ ਪੁਲਸ ਪਾਰਟੀ ਨਾਲ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰ ਕੇ ਸੜਕ ਦੇ ਵਿਚਕਾਰ ਹੰਗਾਮਾ ਕਰਨ ਵਾਲੇ ਕਿੰਨਰ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਜੋਤੀ ਚੌਕ ਮਾਰਕੀਟ ’ਚੋਂ ਖਰੀਦਦਾਰੀ ਕਰਦਿਅਾਂ ਕਾਬੂ ਕੀਤਾ ਗਿਆ ਤੇ ਥਾਣੇ ਲਿਅਾਂਦਾ ਗਿਆ। ਇਸ ਦੌਰਾਨ ਕਿੰਨਰਾਂ ਨੇ ਜਾਂਚ ਰੁਕਵਾਉਣ ਲਈ ਦੁਬਾਰਾ ਥਾਣੇ ਬਾਹਰ ਹੰਗਾਮਾ ਕੀਤਾ ਤੇ ਸੜਕ ਵਿਚਕਾਰ ਕੱਪੜੇ ਤੱਕ ਉਤਾਰ ਕੇ ਪ੍ਰਦਰਸ਼ਨ ਕੀਤਾ। ਪੁਲਸ ਨੇ ਪ੍ਰੀਤੋ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਪ੍ਰਦਰਸ਼ਨ ਦੌਰਾਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਕਿੰਨਰਾਂ ਨੇ ਪੁਲਸ ਮੁਰਦਾਬਾਦ ਦੇ ਨਾਅਰੇ ਲਾਉਂਦਿਅਾਂ ਕਿਹਾ ਕਿ ਇਨ੍ਹਾਂ ਕੋਲੋਂ ਨਸ਼ਾ ਸਮੱਗਲਰ ਤਾਂ ਫੜੇ ਨਹੀਂ ਜਾਂਦੇ, ਬਿਨਾਂ ਕਾਰਨ ਸਾਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਪਲੈਨਿੰਗ ਕਰ ਕੇ ਕਾਬੂ ਕੀਤਾ ਪ੍ਰੀਤੋ ਨੂੰ : ਸੁਖਦੇਵ ਸਿੰਘ : ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨ ਕਰਨ ਵਾਲੇ ਕਿੰਨਰਾਂ ਨੂੰ ਫੜਨ ਲਈ ਪੂਰਾ ਪਲਾਨ ਬਣਾਇਆ ਗਿਆ ਸੀ। ਹੰਗਾਮਾ ਕਰਨ ਵਾਲਿਅਾਂ ਦੀ ਜ਼ਿਆਦਾ ਪਛਾਣ ਨਹੀਂ ਹੋ ਸਕੀ ਸੀ। ਇਹ ਸਾਰੇ ਇਕੋ ਜਿਹੇ ਲਗ ਰਹੇ ਸਨ। ਹਾਲਾਂਕਿ ਫੁਟੇਜ ਤੇ ਵੀਡੀਓ ਉਨ੍ਹਾਂ ਕੋਲ ਸੀ ਪਰ ਪੁਲਸ ਦਾ ਪਲਾਨ ਸੀ ਕਿ ਜਿਵੇਂ ਹੀ ਉਹ ਪ੍ਰੀਤੋ ਨੂੰ ਫੜਨਗੇ ਤਾਂ ਉਸ ਨੂੰ ਪੁੱਛਗਿੱਛ ਲਈ ਥਾਣੇ ਲਿਅਾਂਦਾ ਜਾਵੇਗਾ ਤਾਂ ਉਸ ਦੇ ਬਾਕੀ ਸਾਥੀ ਹੰਗਾਮਾ ਕਰਨ ਆਉਣਗੇ, ਜਿਨ੍ਹਾਂ ਦੀ ਪਛਾਣ ਵੀ ਕਰ ਲਈ ਜਾਵੇਗੀ। ਪਲਾਨ ਤਹਿਤ ਪ੍ਰੀਤੋ ਦੇ ਕਈ ਸਾਥੀ ਜਾਂਚ ਰੁਕਵਾਉਣ ਲਈ ਥਾਣੇ ਪਹੁੰਚੇ, ਜਿਨ੍ਹਾਂ ਦੀ ਫੁਟੇਜ ਤੇ ਰਿਕਾਰਡਿੰਗ ਮੈਚ ਹੋ ਗਈ ਹੈ, ਉਨ੍ਹਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
ਕਈ ਨਾਜਾਇਜ਼ ਬਿਲਡਿੰਗਾਂ ਦੀ ਜਾਂਚ ਚੀਫ ਵਿਜੀਲੈਂਸ ਅਫਸਰ ਦੇ ਹਵਾਲੇ
NEXT STORY