ਲੰਬੀ/ਮਲੋਟ (ਜੁਨੇਜਾ): ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਪ੍ਰਦੂਸ਼ਣ ਸਬੰਧੀ ਕਿਸਾਨ ਵਿਰੋਧੀ ਆਰਡੀਨੈਂਸ ਰੱਦ ਕਰਾਉਣ ਵਰਗੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ 26,27 ਨਵੰਬਰ ਨੂੰ ਦਿੱਲੀ 'ਚ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੀ ਲਾਮਬੰਦੀ ਲਈ ਕਿਸਾਨ ਬੀਬੀਆਂ ਨੇ ਕਮਾਂਡ ਸੰਭਾਲ ਲਈ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ 'ਤੇ ਅੱਜ ਪਿੰਡ ਮਿਠੜੀ ਬੁੱਧਗਿਰ ਤੇ ਗੱਗੜ ਵਿਖੇ ਕਿਸਾਨ ਬੀਬੀਆਂ ਵਲੋਂ ਵੱਖ-ਵੱਖ ਪਿੰਡਾਂ 'ਚ ਰੋਹ ਭਰਪੂਰ ਮੁਜਾਹਰੇ ਕੀਤੇ ਗਏ।ਇਸ ਮੌਕੇ ਬੀਬੀਆਂ ਨੇ ਐਲਾਨ ਕੀਤਾ ਕਿ ਉਹ ਮੋਦੀ ਹਕੂਮਤ ਵਲੋਂ ਕਿਸਾਨਾਂ ਨੂੰ ਖੇਤੀ 'ਚੋਂ ਉਜਾੜ ਕੇ ਖੇਤੀ ਖੇਤਰ ਉਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਵਾਲੇ ਫ਼ੈਸਲਿਆਂ ਨੂੰ ਰੋਕਣ ਲਈ ਮਰਦਾਂ ਦੇ ਬਰਾਬਰ ਮੋਰਚੇ 'ਚ ਡਟਣਗੀਆ।
ਇਹ ਵੀ ਪੜ੍ਹੋ: ਕਾਮਰੇਡ ਬਲਵਿੰਦਰ ਦੇ ਪਰਿਵਾਰ ਦਾ ਐਲਾਨ, ਜੇ ਇਨਸਾਫ਼ ਨਾ ਮਿਲਿਆ ਤਾਂ ਸ਼ੋਰਿਆ ਚੱਕਰ ਕਰਾਂਗੇ ਵਾਪਸ
ਪਿੰਡ ਮਿਠੜੀਬੁੱਧਗਿਰ ਵਿਚ ਜਥੇਬੰਦੀ ਦੇ ਬੀਬੀਆਂ ਦੀ ਵਿੰਗ ਦੀ ਪ੍ਰਧਾਨ ਗੁਰਮੀਤ ਕੌਰ, ਸਕੱਤਰ ਮਲਕੀਤ ਕੌਰ ਤੇ ਮੀਤ ਪ੍ਰਧਾਨ ਗੁਰਵਿੰਦਰ ਕੌਰ ਨੇ ਆਖਿਆ ਕਿ ਸਰਕਾਰਾਂ ਦੀਆਂ ਗਲ਼ਤ ਨੀਤੀਆਂ ਸਦਕਾ ਕਰਜ਼ੇ ਤੇ ਗ਼ਰੀਬੀ ਕਾਰਨ ਕਿਸਾਨ ਤੇ ਖੇਤ ਮਜ਼ਦੂਰ ਆਏ ਦਿਨ ਖੁਦਕੁਸ਼ੀਆਂ ਕਰ ਰਹੇ ਹਨ, ਪਰ ਮੋਦੀ ਸਰਕਾਰ ਬਾਂਹ ਫੜਨ ਦੀ ਬਜਾਏ ਕਿਸਾਨਾਂ ਨੂੰ ਉਜਾੜਨ ਤੇ ਉੱਤਰ ਆਈ ਹੈ। ਇਸ ਲਈ ਉਹ ਬੱਚਿਆ ਸਮੇਤ ਇਸ ਅੰਦੋਲਨ ਵਿਚ ਸ਼ਿਰਕਤ ਕਰਨਗੀਆਂ। ਇਨ੍ਹਾਂ ਪਿੰਡਾਂ ਵਿਚ ਜਸਪਾਲ ਕੌਰ, ਪਰਮਜੀਤ ਕੌਰ, ਬਲਵੀਰ ਕੌਰ , ਨਸੀਬ ਕੌਰ, ਬਲਾਕ ਸਕੱਤਰ ਮਲਕੀਤ ਸਿੰਘ ਗੱਗੜ, ਦਲਜੀਤ ਸਿੰਘ ਮਿੱਠੜੀ ਬੁੱਧਗਿਰ ਖੇਤ ਮਜ਼ਦੂਰ ਆਗੂ ਕ੍ਰਿਸ਼ਨਾ ਦੇਵੀ ਤੇ ਰਾਮਪਾਲ ਸਿੰਘ ਗੱਗੜ ਨੇ ਵੀ ਸੰਬੋਧਨ ਕੀਤਾ।
ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਹੋ ਸਕਦੀ ਹੈ ਪ੍ਰਭਾਵਿਤ!
ਆਕਾਸ਼ਵਾਣੀ ਦਾ ਜਲੰਧਰ ਕੇਂਦਰ ਬੰਦ ਹੋਣ ਦੀ ਖਬਰ ਵਾਇਰਲ, ਜਾਣੋ ਸੱਚਾਈ
NEXT STORY