ਬਟਾਲਾ (ਸੈਂਡੀ/ਸਾਹਿਲ) - ਮੰਗਲਵਾਰ ਸਥਾਨ ਗਾਂਧੀ ਕੈਂਪ ਵਿਖੇ ਹਾਈ ਵੋਲਟਜ਼ ਦੀਆ ਤਾਰਾਂ ਤੋਂ ਕਰੰਟ ਲੱਗਣ ਨਾਲ ਇੱਕ 12 ਸਾਲਾ ਲੜਕੇ ਦੇ ਬੁਰੀ ਤਰ੍ਹਾਂ ਝੁਲਸ ਜਾਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਲੜਕੇ ਦੀ ਮਾਤਾ ਤਸਵੀਰਾ ਪਤਨੀ ਸਫ਼ੀ ਨੇ ਦੱਸਿਆ ਕਿ ਅਸੀਂ ਕੋਲਕੱਤਾ ਦੇ ਰਹਿਣ ਵਾਲੇ ਹਾਂ ਅਤੇ ਮੇਰਾ ਪਤੀ ਬਟਾਲਾ ਵਿਖੇ ਸੂਟਾਂ 'ਤੇ ਕਢਾਈ ਕਰਨ ਦਾ ਕੰਮ ਕਰਦਾ ਹੈ ਤੇ ਮੰਗਲਵਾਰ ਸਵੇਰੇ 11 ਵਜੇ ਦੇ ਕਰੀਬ ਮੇਰਾ ਲੜਕਾ ਸਾਹਿਲ ਜੋ ਛੱਤ ਉੱਪਰ ਖੇਡ ਰਿਹਾ ਸੀ ਕਿ ਅਚਾਨਕ ਛੱਤ ਉਪਰੋਂ ਲੰਘਦੀਆਂ ਹਾਈ ਵੋਲਟਜ਼ 11 ਹਜ਼ਾਰ ਕੇ. ਬੀ. ਤਾਰਾਂ ਤੋਂ ਉਸ ਨੂੰ ਜ਼ਬਰਦਸਤ ਕਰੰਟ ਦਾ ਝਟਕਾ ਲੱਗਾ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ। ਅਸੀਂ ਤੁਰੰਤ ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਲੈ ਕੇ ਆਏ। ਉੱਥੇ ਮੌਜੂਦ ਡਾਕਟਰਾਂ ਨੇ ਬੱਚੇ ਦਾ ਚੈੱਕਅਪ ਕਰਨ ਤੋਂ ਬਾਅਦ ਉਸ ਦੀ ਹਾਲਤ ਨਾਜ਼ਕ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਕੀ ਕਹਿਣਾ ਹੈ ਜੇ. ਈ ਦਾ
ਇਸ ਸੰਬੰਧੀ ਜਦ ਮੌਕੇ ਤੇ ਪਹੁੰਚੇ ਜੇ. ਈ ਬਲਰਾਜ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਸਪਾਸ ਦੇ ਲੋਕਾਂ ਤੋਂ ਪਤਾ ਲੱਗਾ, ਕਿ ਬੱਚਾ ਆਪਣੇ ਘਰ ਦੀ ਛੱਤ 'ਤੇ ਪਤੰਗ ਉੱਡਾ ਰਿਹਾ ਸੀ ਕਿ ਅਚਾਨਕ ਇਸ ਦੀ ਪਤੰਗ ਛੱਤ ਉਪਰੋਂ ਦੀਆਂ ਲੰਘਦੀਆਂ ਹਾਈ ਵੋਲਟਜ਼ ਦੀਆ ਤਾਰਾਂ ਨਾਲ ਲੱਗ ਗਈ। ਜਿਸ ਕਾਰਨ ਉਸ ਨੂੰ ਕਰੰਟ ਲੱਗਾ ਅਤੇ ਇਹ ਬੁਰੀ ਤਰ੍ਹਾਂ ਝੁਲਸ ਗਿਆ।
ਫਾਜ਼ਿਲਕਾ: ਨਹਿਰ 'ਚ ਡਿੱਗੀ ਬਲੈਰੋ ਗੱਡੀ, ਮਹਿਲਾ ਦੀ ਮੌਤ (ਤਸਵੀਰਾਂ)
NEXT STORY