ਭਵਾਨੀਗੜ੍ਹ, (ਵਿਕਾਸ ਮਿੱਤਲ)- ਪਿੰਡ ਛੋਟੀ ਬਲਿਆਲ ਵਿਖੇ ਆਪਣੇ ਦੋਸਤ ਨੂੰ ਮਿਲਣ ਘਰ ਗਏ ਇੱਕ 19 ਸਾਲਾ ਨੌਜਵਾਨ ਦੀ ਉੱਥੇ ਕੂਲਰ 'ਚੋਂ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਬਲਿਆਲ ਪਿੰਡ ਦਾ ਰਹਿਣ ਵਾਲਾ ਸੀ।
ਇਸ ਸਬੰਧੀ ਮਨਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਸਦਾ ਭਰਾ ਗੁਰਪ੍ਰੀਤ ਸਿੰਘ ਆਪਣੇ ਦੋਸਤ ਕੁਲਦੀਪ ਸਿੰਘ ਨੂੰ ਮਿਲਣ ਲਈ ਉਸਦੇ ਘਰ ਛੋਟੀ ਬਲਿਆਲ ਗਿਆ ਸੀ। ਉਸਨੇ ਆਪਣੇ ਦੋਸਤ ਨਾਲ ਗੱਲਾਂ ਕਰਦਿਆਂ ਚੱਲ ਰਹੇ ਕੂਲਰ 'ਤੇ ਆਪਣੀ ਬਾਂਹ ਰੱਖ ਲਈ ਅਤੇ ਇਸ ਦੌਰਾਨ ਕੂਲਰ 'ਚੋਂ ਜ਼ਬਰਦਸਤ ਕਰੰਟ ਲੱਗਣ ਕਾਰਨ ਗੁਰਪ੍ਰੀਤ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸ ਨੂੰ ਮੌਕੇ ਤੋਂ ਭਵਾਨੀਗੜ੍ਹ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਉੱਧਰ ਘਟਨਾ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕੀਤਾ। ਮ੍ਰਿਤਕ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧਤ ਸੀ ਉਸਦਾ ਪਿਤਾ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਗਰੀਬ ਪਰਿਵਾਰ ਦੀ ਆਰਥਿਕ ਮੱਦਦ ਕਰਨ ਦੀ ਮੰਗ ਕੀਤੀ ਹੈ।
ਮੀਂਹ ਕਾਰਣ ਪੰਜਾਬ ਦੇ ਇਸ ਜ਼ਿਲ੍ਹੇ ਵਿਚ ਵਿਗੜੇ ਹਾਲਾਤ, ਸਕੂਲਾਂ ਵਿਚ ਛੁੱਟੀ ਦਾ ਐਲਾਨ
NEXT STORY