ਲੁਧਿਆਣਾ (ਖੁਰਾਣਾ)-ਨਾਈਟ ਕਰਫਿਊ ਦੀ ਮਾਰ ਨਾਲ ਹੋਲਸੇਲ ਸਬਜ਼ੀ ਮੰਡੀ ਵਿਚ ਸਬਜ਼ੀਆਂ ਅਤੇ ਫਲਾਂ ਦੀ ਵਿਕਰੀ ਦਾ ਬਜ਼ਾਰ 50 ਫੀਸਦੀ ਤੱਕ ਥੱਲੇ ਲੁੜਕ ਗਿਆ ਹੈ। ਆੜ੍ਹਤੀਆਂ ਦੀ ਮੰਨੀਏ ਤਾਂ ਮੰਡੀ ਵਿਚ ਮਾਲ ਦਾ ਖਰੀਦਦਾਰ ਲੱਭਣ ’ਤੇ ਵੀ ਨਹੀਂ ਮਿਲ ਰਿਹਾ।
ਨਤੀਜੇ ਵਜੋਂ ਮੰਦੇ ਦੇ ਇਸ ਦੌਰ ਵਿਚ ਜ਼ਿਆਦਾਤਰ ਸਬਜ਼ੀਆਂ ਅਤੇ ਫਲਾਂ ਦੀ ਕੀਮਤ ਵੀ ਪਹਿਲਾਂ ਦੇ ਮੁਕਾਬਲੇ ਮੂਧੇ ਮੂੰਹ ਡਿੱਗ ਗਈ ਹੈ। ਅਜਿਹੇ ਵਿਚ ਜਿੱਥੇ ਆੜ੍ਹਤੀਆਂ ਨੂੰ ਭਾਰੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ, ਉੱਥੇ ਸਰਕਾਰ ਨੂੰ ਸਬਜ਼ੀਆਂ ਅਤੇ ਫਲਾਂ ਦੀ ਖਰੀਦੋ ਫਰੋਖਤ ’ਤੇ ਮਿਲਣ ਵਾਲੀ ਮਾਰਕੀਟ ਫੀਸ ਦਾ ਅੰਕੜਾ ਵੀ ਥੱਲੇ ਡਿੱਗਣ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ।
ਇਹ ਵੀ ਪੜ੍ਹੋ-ਚਾਡ ਦੇ ਰਾਸ਼ਟਰਪਤੀ ਯੁੱਧ ਖੇਤਰ 'ਚ ਮਾਰੇ ਗਏ : ਫੌਜ
ਸਬਜ਼ੀ ਮੰਡੀ ਦੇ ਵੱਡੇ ਆੜ੍ਹਤੀਆਂ ਵਿਕਾਸ ਗੋਇਲ ਵਿੱਕੀ, ਗੁਰਵਿੰਦਰ ਸਿੰਘ ਮੰਗਾ, ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਹਿਲਾਂ ਤਾਂ ਨਰਾਤਿਆਂ ਕਾਰਨ ਮੰਡੀ ਵਿਚ ਪਿਆਜ ਦੀ ਫਸਲ ਦੀ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ ਅਤੇ ਹੁਣ ਸਰਕਾਰ ਵੱਲੋਂ ਰਾਤ 8 ਵਜੇ ਤੋਂ ਬਾਅਦ ਲਗਾਏ ਜਾਣ ਵਾਲੇ ਨਾਈਟ ਕਰਫਿਊ ਨੇ ਕਾਰੋਬਾਰੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਰਾਤ 8 ਵਜੇ ਤੋਂ ਬਾਅਦ ਸ਼ਹਿਰ ਦੇ ਸਾਰੇ ਹੋਟਲ, ਰੈਸਟੋਰੈਂਟ, ਢਾਬੇ ਇੱਥੋਂ ਤੱਕ ਕਿ ਸਬਜ਼ੀਆਂ ਅਤੇ ਫਲਾਂ ਦੀਆਂ ਦੁਕਾਨਾਂ ਅਤੇ ਰੇਹੜੀਆਂ ਆਦਿ ਪੁਲਸ ਬੰਦ ਕਰਵਾ ਦਿੰਦੀ ਹੈ, ਜਦੋਂਕਿ ਸ਼ਹਿਰ ਦੇ ਲਗਭਗ ਸਾਰੇ ਇਲਾਕਿਆਂ ਵਿਚ ਗਾਹਕ ਹੀ ਰਾਤ 8 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ। ਚਾਹੇ ਉਹ ਖਾਣ-ਪੀਣ ਲਈ ਨਿਕਲੇ ਜਾਂ ਖਰੀਦਦਾਰੀ ਲਈ।
ਇਹ ਵੀ ਪੜ੍ਹੋ-ਹੁਣ ਇਨ੍ਹਾਂ ਐਪਸ ਰਾਹੀਂ ਘਰ ਬੈਠੇ ਹੀ ਮਿਲੇਗੀ ਸ਼ਰਾਬ
ਲਾਕਡਾਊਨ ਦੀਆਂ ਅਸ਼ੰਕਾਵਾਂ ਨੂੰ ਲੈ ਕੇ ਪਿੱਤਰੀ ਸੂਬਿਆਂ ਨੂੰ ਪਰਤੇ ਪ੍ਰਵਾਸੀ
ਗੁਰਕਮਲ ਸਿੰਘ ਈਲੂ ਨੇ ਕਿਹਾ ਕਿ ਸਬਜ਼ੀਆਂ ਅਤੇ ਫਲਾਂ ਦੀ ਵਿਕਰੀ ਵਿਚ ਆਈ ਭਾਰੀ ਮੰਦੀ ਦਾ ਇਕ ਮੁੱਖ ਕਾਰਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਕੋਰੋਨਾ ਦੇ ਵਧਦੇ ਕਹਿਰ ਕਾਰਨ ਲਾਕਡਾਊਨ ਲੱਗਣ ਦੀਆਂ ਅਸ਼ੰਕਾਵਾਂ ਨੂੰ ਦੇਖਦੇ ਹੋਏ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਆਪਣੇ ਪਿੱਤਰੀ ਸੂਬਿਆਂ ਨੂੰ ਵਾਪਸ ਮੁੜਨ ਲੱਗੇ ਹਨ ਜਿਨ੍ਹਾਂ ਵਿਚੋਂ ਮਜ਼ਦੂਰਾਂ ਦਾ ਵੱਡਾ ਵਰਗ ਸਬਜ਼ੀ ਮੰਡੀ ਨਾਲ ਜੁੜਿਆ ਹੋਇਆ ਹੈ ਜੋ ਇੱਥੋਂ ਫਲਾਂ ਅਤੇ ਸਬਜ਼ੀਆਂ ਦੀ ਖਰੀਦਦਾਰੀ ਕਰਕੇ ਗਲੀਆਂ-ਮੁਹੱਲਿਆਂ ਸਮੇਤ ਪ੍ਰਮੁੱਖ ਬਾਜ਼ਾਰਾਂ ਵਿਚ ਵੇਚ ਰਿਹਾ ਸੀ। ਹੁਣ ਅਜਿਹੇ ਵਿਚ ਉਨ੍ਹਾਂ ਦੇ ਇੱਥੋਂ ਪਲਾਇਨ ਕਰਨ ਨਾਲ ਜਿੱਥੇ ਮੰਡੀ ਵਿਚ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਆੜ੍ਹਤੀਆਂ ਦੀ ਪੇਮੇਂਟ ਵੀ ਫਸਣ ਲੱਗੀ ਹੈ ਕਿ ਬਜ਼ਾਰਾਂ ਵਿਚ ਉਧਾਰ ਦੇ ਤੌਰ ’ਤੇ ਲੱਗੀ ਹੋਈ ਹੈ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਰੂਪਨਗਰ ਜ਼ਿਲ੍ਹੇ 'ਚ ਗੈਰਕਾਨੂੰਨੀ ਕਲੋਨੀਆਂ ਕੱਟ ਸਰਕਾਰ ਨੂੰ ਲਾਇਆ ਜਾ ਰਿਹਾ ਹੈ ਕਰੋੜਾਂ ਦਾ ਚੂਨਾ
NEXT STORY