ਅੰਮ੍ਰਿਤਸਰ: ਪੰਜਾਬ ਦੇ ਪੁੱਤ ਜਸਵੰਤ ਸਿੰਘ ਗਿੱਲ ਨੂੰ 'ਕੋਹਿਨੂਰ-ਏ-ਹਿੰਦ' ਐਵਾਰਡ ਨਾਲ ਨਵਾਜ਼ਿਆ ਜਾਵੇਗਾ। 26 ਨਵੰਬਰ ਨੂੰ ਉਨ੍ਹਾਂ ਦੀ ਬਰਸੀ ਮੌਕੇ ਬੈਂਗਲੁਰੂ ਵਿਚ ਹੋਣ ਵਾਲੇ ਸਮਾਗਮ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ISRO ਦੇ ਚੇਅਰਮੈਨ ਡਾ. ਕਿਰਨ ਕੁਮਾਰ ਤੇ ਹੋਰ ਮੁੱਖ ਹਸਤੀਆਂ ਵੱਲੋਂ ਇਹ ਐਵਾਰਡ ਸਵ. ਇੰਜਨੀਅਰ ਜਸਵੰਤ ਸਿੰਘ ਗਿੱਲ ਦੇ ਸਪੁੱਤਰ ਜਸਪ੍ਰੀਤ ਸਿੰਘ ਗਿੱਲ ਨੂੰ ਦਿੱਤਾ ਜਾਵੇਗਾ। ਦੱਸ ਦਈਏ ਕਿ ਜਸਵੰਤ ਸਿੰਘ ਗਿੱਲ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਕੋਲਮਾਈਨ ’ਚ ਫਸੇ 65 ਲੋਕਾਂ ਦੀ ਜਾਨ ਬਚਾਈ ਸੀ। ਉਨ੍ਹਾਂ ਦੇ ਇਸ ਕਾਰਨਾਮੇ 'ਤੇ ਬਾਲੀਵੁੱਡ ਫ਼ਿਲਮ 'ਮਿਸ਼ਨ ਰਾਣੀਗੰਜ' ਵੀ ਬਣ ਚੁੱਕੀ ਹੈ, ਜਿਸ ਵਿਚ ਅਕਸ਼ੇ ਕੁਮਾਰ ਨੇ ਉਨ੍ਹਾਂ ਦੀ ਭੂਮਿਕਾ ਨਿਭਾਈ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ Good News! CM ਮਾਨ ਨੇ ਕਰ 'ਤਾ ਵੱਡਾ ਐਲਾਨ
ਜਸਵੰਤ ਸਿੰਘ ਗਿੱਲ ਨੂੰ ਇਹ ਐਵਾਰਡ ਮਦਰ ਇੰਡੀਆ ਕੇਅਰ ਵੱਲੋਂ ਦਿੱਤਾ ਜਾਵੇਗਾ। ਟਰੱਸਟ ਵੱਲੋਂ ਆਪਣੀ ਸਥਾਪਨਾ ਦੀ 10ਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿਚੋਂ 10 ਲੋਕਾਂ ਦੀ ਚੋਣ ਕੀਤੀ ਹੈ। ਇਸ ਵਿਚੋਂ ਸਭ ਤੋਂ ਵੱਡਾ ਐਵਾਰਡ 'ਕੋਹਿਨੂਰ-ਏ-ਹਿੰਦ' ਹੈ, ਜੋ ਸਵ. ਇੰਜੀਅਨਰ ਜਸਵੰਤ ਸਿੰਘ ਗਿੱਲ ਨੂੰ ਦਿੱਤਾ ਜਾ ਰਿਹਾ ਹੈ।
ਇੰਝ ਬਚਾਈਆਂ ਸਨ 65 ਜਾਨਾਂ
1989 ਵਿਚ ਇੰਜੀਨੀਅਰ ਜਸਵੰਤ ਸਿੰਘ ਗਿੱਲ ਪੱਛਮੀ ਬੰਗਾਲ ਦੇ ਰਾਣੀਗੰਜ ਵਿਚ ਮੁੱਖ ਮਾਈਨਿੰਗ ਅਫ਼ਸਰ ਵਜੋਂ ਤਾਇਨਾਤ ਸਨ। ਉੱਥੇ ਮਹਾਬੀਰ ਮਾਈਨ ਵਿਚ ਪਾਣੀ ਅਤੇ ਗੈਸ ਭਰਨ ਲੱਗ ਪਈ। ਮਾਈਨ ਵਿਚ 350 ਫੁੱਟ ਹੇਠਾਂ 65 ਮਜ਼ਦੂਰ ਫਸੇ ਹੋਏ ਸਨ। ਉਨ੍ਹਾਂ ਨੂੰ ਕੱਢਣ ਲਈ ਸਰਕਾਰੀ ਤੇ ਗੈਰ ਸਰਕਾਰੀ ਹਰ ਕੋਸ਼ਿਸ਼ ਅਸਫ਼ਲ ਰਹੀ। ਇੰਜੀਨੀਅਰ ਗਿੱਲ ਨੇ ਸਰਕਾਰ ਅੱਗੇ ਅੱੜ ਕੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਜ਼ਿੰਮੇਵਾਰੀ ਆਪ ਸੰਭਾਲੀ। ਉਨ੍ਹਾਂ ਨੇ ਇਕ ਵੱਡਾ ਲੋਹੇ ਦਾ ਕੈਪਸੂਲ ਬਣਾਇਆ ਤੇ ਇਸ ਰਾਹੀਂ ਆਪ ਮਾਈਨ ਵਿਚ ਉਤਰ ਗਏ। ਉੱਥੋਂ ਇਕ-ਇਕ ਕਰ ਕੇ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਤੇ ਫ਼ਿਰ ਆਪ ਬਾਹਰ ਆਏ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀ ਆਨਲਾਈਨ ਹੋਵੇਗੀ ਪੜ੍ਹਾਈ, ਕੱਲ ਤੋਂ ਹੀ ਸ਼ੁਰੂ ਹੋਣਗੀਆਂ ਕਲਾਸਾਂ
ਰਾਸ਼ਟਰਪਤੀ ਤੋਂ ਵੀ ਮਿੱਲ ਚੁੱਕਿਆ ਹੈ ਸਨਮਾਨ
ਇੰਜੀਨੀਅਰ ਜਸਵੰਤ ਸਿੰਘ ਗਿੱਲ ਦਾ ਜਨਮ 22 ਨਵੰਬਰ, 1937 ਪੰਜਾਬ ਦੇ ਸਠਿਆਲਾ (ਅੰਮ੍ਰਿਤਸਰ) ’ਚ ਹੋਇਆ। ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਤੋਂ 1959 ’ਚ ਗ੍ਰੈਜੂਏਟ ਹੋਏ। ਫਿਰ ਕੋਲ ਇੰਡੀਆ ਲਿਮਟਿਡ ’ਚ ਨੌਕਰੀ ਸ਼ੁਰੂ ਕਰ ਦਿੱਤੀ। ਰਾਣੀਗੰਜ 'ਚ ਕੀਤੇ ਕਾਰਨਾਮੇ ਲਈ ਉਨ੍ਹਾਂ ਨੂੰ 1991 ’ਚ ‘ਸਰਵੋਤਮ ਜੀਵਨ ਰੱਖਿਆ ਪਦਕ’ ਨਾਲ ਰਾਸ਼ਟਰਪਤੀ ਨੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ 3 ਵਾਰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਤੇ ਹੋਰ ਸੂਬਾ ਸਰਕਾਰਾਂ ਵੱਲੋਂ ਵੱਖ-ਵੱਖ ਸਨਮਾਨ ਮਿੱਲ ਚੁੱਕੇ ਹਨ। ਅੰਮ੍ਰਿਤਸਰ ਦੀ ਮਜੀਠਾ ਰੋਡ ’ਤੇ ਇਕ ਚੌਕ ਦਾ ਨਾਂ ਵੀ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ ਹੈ। 26 ਨਵੰਬਰ, 2019 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੋਟਿੰਗ ਦੌਰਾਨ 'ਆਪ' ਉਮੀਦਵਾਰ ਇਸ਼ਾਂਕ ਚੱਬੇਵਾਲ ਦਾ ਵੱਡਾ ਬਿਆਨ
NEXT STORY