ਕੋਟਕਪੂਰਾ (ਨਰਿੰਦਰ ਬੈੜ): ਕੋਰੋਨਾ ਪਾਜ਼ੇਟਿਵ ਹੋਣ ਕਾਰਨ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਦਾਖ਼ਲ ਇਕ ਹੀ ਪਰਿਵਾਰ ਦੇ 13 ਮੈਂਬਰਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ। ਇਹ ਸਾਰੇ ਵਿਅਕਤੀ ਕੋਟਕਪੂਰਾ ਨਾਲ ਸਬੰਧਤ ਹਨ।ਹੁਣ ਜ਼ਿਲ੍ਹਾ ਫਰੀਦਕੋਟ ਅੰਦਰ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 15 ਤੋਂ ਘਟ ਕੇ 2 ਰਹਿ ਗਈ ਹੈ, ਇੰਨਾ 'ਚੋਂ ਇਕ ਫਰੀਦਕੋਟ ਤੇ ਇਕ ਲੁਧਿਆਣਾ ਵਿਖੇ ਦਾਖਲ ਹੈ।
ਦੱਸਣਯੋਗ ਹੈ ਕਿ ਕੋਰੋਨਾ ਨੂੰ ਲੈ ਕੇ ਸਿਵਲ ਸਰਜਨ ਕੋਟਕਪੁਰਾ ਦੇ ਡਾਕਟਰਾਂ ਦੀ ਟੀਮ ਵਲੋਂ ਹੁਣ ਤੱਕ 2500 ਤੋਂ ਵੀ ਵੱਧ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 450 ਦੇ ਕਰੀਬ ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਐੱਸ.ਐੱਮ.ਓ. ਕੋਟਕਪੁਰਾ ਡਾ. ਹਰਕੰਵਲਜੀਤ ਸਿੰਘ ਤੇ ਨੋਡਲ ਅਫਸਰ ਡਾ. ਪੰਕਜ ਬਾਂਸਲ ਦੀ ਅਗਵਾਈ ਹੇਠ ਡਾ. ਸਰਵਦੀਪ ਸਿੰਘ ਰੋਮਾਣਾ, ਡਾ. ਵਿਕਰਮ ਅਤੇ ਸੰਜੀਵ ਸਿੰਗਲਾ ਫਾਰਮੇਸੀ ਅਫਸਰ ਆਦਿ ਤੇ ਆਧਾਰਿਤ ਟੀਮ ਵਲੋਂ ਕੀਤੀ ਜਾ ਰਹੀ ਲਗਾਤਾਰ ਸੈਂਪਲਿੰਗ ਤਹਿਤ 1500 ਦੇ ਕਰੀਬ ਸੈਂਪਲ ਸਿਵਲ ਹਸਪਤਲਾ ਕੋਟਕਪੁਰਾ ਵਿਖੇ ਸਥਿਤ ਫਲੂ ਕਾਰਨਰ ਤੇ ਲਏ ਗਏ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਕੋਟਕਪੁਰਾ ਦੇ 23 ਕੇਸ ਪਾਜ਼ੇਟਿਵ ਆ ਚੁੱਕੇ ਹਨ, ਜਿਨ੍ਹਾਂ 'ਚੋਂ 22 ਨੈਗੇਟਿਵ ਹੋਣ 'ਤੇ ਸਿਰਫ ਇਕ ਬਜ਼ੁਰਗ ਵਿਅਕਤੀ ਜੋ ਲੁਧਿਆਣਾ ਵਿਖੇ ਦਾਖਲ ਹੈ। ਪਾਜ਼ੇਟਿਵ ਕੇਸ ਬਚਿਆ ਹੈ। ਕੁੱਲ ਲਏ ਗਏ ਸੈਂਪਲਾਂ 'ਚੋਂ ਹੁਣ ਤੱਕ 2050 ਰਿਪੋਰਟਾਂ ਆ ਚੁੱਕੀਆਂ ਹਨ, ਜਿਨ੍ਹਾਂ 'ਚੋਂ 23 ਪਾਜ਼ੇਟਿਵ ਸਨ ਅਤੇ 2027 ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ।
ਅਹੁਦਾ ਸੰਭਾਲਦੇ ਹੀ ਜਲੰਧਰ ਦੇ ਡੀ. ਸੀ. ਦਾ ਐਕਸ਼ਨ, ਕਾਮਿਆਂ ਨੂੰ ਦਿੱਤੀ ਇਹ ਚਿਤਾਵਨੀ
NEXT STORY