ਫਰੀਦਕੋਟ (ਜਗਦੀਸ਼): ਬੇਅਦਬੀ ਕਾਂਡ ਨਾਲ ਜੁੜੇ ਮਾਮਲੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਉੱਘੇ ਪੰਥ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਸਮੇਤ 12 ਵਿਅਕਤੀਆਂ ਨੂੰ 2 ਜੁਲਾਈ ਦਿਨ ਸ਼ੁੱਕਰਵਾਰ ਨੂੰ ਥਾਣਾ ਸਿਟੀ ਕੋਟਕਪੂਰਾ ਦੇ ਮੁਕੱਦਮਾ ਨੰਬਰ 192 ਆਈ.ਪੀ.ਸੀ.ਦੀ ਧਾਰਾ 307, 120 ਬੀ ਮਿਤੀ 14/10/2015 ਅਤੇ ਮੁਕੱਦਮਾ ਨੰਬਰ 129 ਮਿਤੀ 07/08/2018 ਆਈ.ਪੀ.ਸੀ. ਦੀ ਧਾਰਾ 307/120 ਬੀ ਵਾਲੀਆਂ ਸੰਗੀਨ ਧਾਰਾਵਾਂ ਤਹਿਤ ਦਰਜ ਹੋਏ ਦੋ ਮਾਮਲਿਆਂ ਸਬੰਧੀ ਐੱਸ.ਆਈ.ਟੀ. ਦੇ ਕੰਪਲੈਕਸ ਫਰੀਦਕੋਟ ਵਿਖੇ ਸਵੇਰੇ 10:00 ਵਜੇਂ ਪੁੱਛਗਿੱਛ ਕਰੇਗੀ।
ਇਹ ਵੀ ਪੜ੍ਹੋ: ਜਾਣੋ ਵਿਧਾਇਕ ਫਤਿਹਜੰਗ ਬਾਜਵਾ ਦੀ ਨਿੱਜੀ ਜ਼ਿੰਦਗੀ ਦੇ ਰੌਚਕ ਕਿੱਸੇ (ਵੀਡੀਓ)
ਭਾਵੇਂ ਐੱਸ. ਆਈ. ਟੀ. ਨੇ ਭਾਈ ਪੰਥਪ੍ਰੀਤ ਸਿੰਘ ਸਮੇਤ 6 ਪੰਥਕ ਆਗੂਆਂ ਜਾਂ ਚਸ਼ਮਦੀਦ ਗਵਾਹਾਂ ਤੋਂ ਇਲਾਵਾ 6 ਪੁਲਸ ਮੁਲਾਜ਼ਮਾਂ ਨੂੰ ਤਲਬ ਕਰ ਕੇ ਕੁੱਲ 12 ਵਿਅਕਤੀਆਂ ਨੂੰ ਪੇਸ਼ ਹੋਣ ਸਬੰਧੀ ਪ੍ਰਵਾਨੇ ਜਾਰੀ ਕੀਤੇ ਹਨ ਪਰ 14 ਅਕਤੂਬਰ 2015 ਨੂੰ ਬੱਤੀਆਂ ਵਾਲਾ ਚੌਕ ਕੋਟਕਪੂਰਾ ’ਚ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਸੀਆ ਅੱਤਿਆਚਾਰ ਵਾਲੀ ਘਟਨਾ ਤੋਂ ਬਾਅਦ ਸਿਟੀ ਪੁਲਸ ਨੇ ਉਲਟਾ ਭਾਈ ਪੰਥਪ੍ਰੀਤ ਸਿੰਘ, ਰਣਜੀਤ ਸਿੰਘ ਢੱਡਰੀਆਂ, ਅਮਰੀਕ ਸਿੰਘ ਅਜਨਾਲਾ, ਸਰਬਜੀਤ ਸਿੰਘ ਧੁੰਦਾ ਸਮੇਤ 15 ਸਿਰਮੌਰ ਪੰਥਕ ਪ੍ਰਚਾਰਕਾਂ ਨੂੰ ਨਾਮਜ਼ਦ ਕਰ ਕੇ ਕੁੱਲ 150 ਵਿਅਕਤੀਆਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਅੱਧੀ ਰਾਤ ਨੂੰ ਪਾਣੀ ਪੀਣ ਉੱਠੀ 12 ਸਾਲਾ ਬੱਚੀ ਨੂੰ ਲੜਿਆ ਸੱਪ, ਝਾੜ ਫੂਕ ਦੇ ਚੱਕਰਾਂ 'ਚ ਗਈ ਜਾਨ
ਮੋਗਾ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ 3 ਲੋਕਾਂ ਦੀ ਮੌਤ, ਦੇਖੋ ਦਰਦਨਾਕ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ
NEXT STORY