ਫਿਰੋਜ਼ਪੁਰ(ਕੁਮਾਰ)–ਸ਼ਹਿਰ ਦੇ ਕੁਬੇਰ ਹੋਟਲ ’ਚ ਬੀਤੀ ਰਾਤ ਕੁਝ ਲਡ਼ਕਿਅਾਂ ਨੇ ਭੰਨ-ਤੋਡ਼ ਅਤੇ ਹੋਟਲ ਦੇ ਮਾਲਕ ਨਾਲ ਕੁੱਟ-ਮਾਰ ਕੀਤੀ। ਹੋਟਲ ਦੇ ਮਾਲਕ ਨੇ ਦੱਸਿਆ ਕਿ ਕੁਝ ਲਡ਼ਕੇ ਹੋਟਲ ਦੇ ਬਿੱਲ ਨੂੰ ਲੈ ਕੇ ਉਸ ਨਾਲ ਬਹਿਸ ਕਰਨ ਲੱਗੇ ਤੇ ਗੁੱਸੇ ਵਿਚ ਆ ਗਏ, ਜਿਨ੍ਹਾਂ ਨੇ ਬੇਸਬਾਲ ਤੇ ਲਾਠੀਆਂ ਨਾਲ ਉਸ ਦੀ ਕੁੱਟ-ਮਾਰ ਕੀਤੀ ਤੇ ਦਫਤਰ ਦੇ ਸ਼ੀਸ਼ੇ, ਕੈਮਰੇ ਆਦਿ ਸਾਮਾਨ ਤੋਡ਼ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਫਿਰੋਜ਼ਪੁਰ ਸ਼ਹਿਰ ਦੇ ਐੱਸ. ਐੱਚ. ਓ. ਜਸਵੀਰ ਸਿੰਘ ਪੁਲਸ ਪਾਰਟੀ ਸਮੇਤ ਹੋਟਲ ’ਚ ਪਹੁੰਚ ਗਏ ਤੇ ਉਨ੍ਹਾਂ ਮੌਕਾ ਦੇਖਣ ਉਪਰੰਤ ਇਨ੍ਹਾਂ ਲਡ਼ਕਿਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਖੁਰਾਕੀ ਵਸਤਾਂ ਦੇ ਭਰੇ ਸੈਂਪਲ
NEXT STORY