ਚੰਡੀਗੜ੍ਹ : ਪੰਜਾਬ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ 'ਜੀ ਰਾਮ ਜੀ' ਬਿੱਲ ਬਾਰੇ ਬੋਲਦਿਆਂ ਕਿਹਾ ਕਿ ਗਰੀਬਾਂ ਦੇ ਮੂੰਹ 'ਚੋਂ ਬੁਰਕੀ ਕੱਢਣ ਦਾ ਕੰਮ ਭਾਜਪਾ ਨੇ ਕੀਤਾ ਹੈ। ਸਾਰੇ ਦੇਸ਼ ਦੇ ਕਰੋੜਾਂ ਗਰੀਬਾਂ, ਮਜ਼ਦੂਰਾਂ ਅਤੇ ਦਲਿਤ ਭਾਈਚਾਰੇ ਦੇ ਢਿੱਡ 'ਤੇ ਲੱਤ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਰੀਆਂ ਪਾਰਟੀਆਂ ਭਾਜਪਾ ਦੇ ਇਸ ਗਰੀਬ ਵਿਰੋਧੀ ਬਿੱਲ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਵਿਰੋਧ 'ਚ ਅਸੀਂ ਸੜਕਾਂ 'ਤੇ ਉਤਰਨ ਲਈ ਵੀ ਤਿਆਰ ਹਾਂ। ਧਾਲੀਵਾਲ ਨੇ ਕਿਹਾ ਕਿ ਬੀਤੇ ਦਿਨ ਜਦੋਂ ਭਾਜਪਾ ਦੇ ਇਸ ਬਿੱਲ ਖ਼ਿਲਾਫ਼ ਪੰਜਾਬ ਵਿਧਾਨ ਸਭਾ ਨੇ ਬਿੱਲ ਪਾਸ ਕੀਤਾ, ਉਸ ਸਮੇਂ ਅਕਾਲੀ ਦਲ ਦਾ ਵਿਧਾਨ ਸਭਾ 'ਚੋਂ ਗਾਇਬ ਰਹਿਣਾ ਇਹ ਸੰਕੇਤ ਦਿੰਦਾ ਹੈ ਕਿ ਅਕਾਲੀ ਦਲ ਨੇ ਅੰਦਰਖ਼ਾਤੇ ਭਾਜਪਾ ਨਾਲ ਸਮਝੌਤਾ ਕੀਤਾ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਛੁੱਟੀਆਂ ਹੀ ਛੁੱਟੀਆਂ! ਪ੍ਰਸ਼ਾਸਨ ਨੇ ਜਾਰੀ ਕੀਤੀ ਸੂਚੀ, ਨੋਟ ਕਰ ਲਓ ਲੰਬੇ WEEKEND
ਅਕਾਲੀ ਦਲ ਦਾ ਵਿਧਾਨ ਸਭਾ 'ਚ ਇਕ ਹੀ ਮੈਂਬਰ ਸੀ ਗਨੀਵ ਕੌਰ ਮਜੀਠੀਆ, ਉਨ੍ਹਾਂ ਦਾ ਬੀਤੇ ਦਿਨ ਵਿਧਾਨ ਸਭਾ 'ਚੋਂ ਗੈਰ-ਹਾਜ਼ਰ ਰਹਿਣਾ ਮੰਦਭਾਗਾ ਹੈ। ਇਹ ਸਿੱਧਾ ਇਸ਼ਾਰਾ ਹੈ ਕਿ ਅਕਾਲੀ ਲੀਡਰਸ਼ਿਪ ਇਸ ਗਰੀਬ ਵਿਰੋਧੀ ਬਿੱਲ ਦੀ ਹਮਾਇਤ ਕਰ ਰਿਹਾ ਹੈ। ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਦੀ ਭਾਜਪਾ ਨਾਲ ਅੰਦਰਖ਼ਾਤੇ ਖਿਚੜੀ ਪੱਕ ਰਹੀ ਹੈ, ਇਹ ਉਸ ਦਾ ਸਪੱਸ਼ਟ ਇਸ਼ਾਰਾ ਹੈ। ਅਕਾਲੀ ਦਲ ਵਲੋਂ ਭਾਜਪਾ ਖ਼ਿਲਾਫ਼ ਜ਼ੁਬਾਨ ਨਾ ਖੋਲ੍ਹਣਾ, ਵਿਧਾਨ ਸਭਾ 'ਚੋਂ ਗੈਰ-ਹਾਜ਼ਰ ਰਹਿਣਾ ਗਰੀਬ ਲੋਕਾਂ ਦੇ ਖ਼ਿਲਾਫ਼ ਜਾ ਕੇ ਭਾਜਪਾ ਨਾਲ ਮਿਲੇ ਹੋਣ ਦਾ ਇਸ਼ਾਰਾ ਕਰਦਾ ਹੈ। ਆਮ ਆਦਮੀ ਪਾਰਟੀ ਪੰਜਾਬ 'ਚ ਗਰੀਬਾਂ ਦੀ ਲੜਾਈ ਲੜ ਰਹੀ ਹੈ ਅਤੇ ਅਕਾਲੀ ਦਲ ਦਾ ਅਸਲੀ ਚਿਹਰਾ ਸਾਹਮਣੇ ਆ ਚੁੱਕਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਲਈ ਸਖ਼ਤ ਚਿਤਾਵਨੀ, ਵਿਭਾਗ ਨੇ ਜਾਰੀ ਕੀਤੇ ਹੁਕਮ
ਉਨ੍ਹਾਂ ਕਿਹਾ ਕਿ ਨਵੇਂ ਸਾਲ 'ਚ ਵੀ ਅਕਾਲੀ ਦਲ ਹਰ ਚੀਜ਼ ਭਾਜਪਾ ਨਾਲ ਮਿਲ ਕੇ ਕਰੇਗਾ ਅਤੇ ਗਰੀਬ ਲੋਕਾਂ ਦੇ ਖ਼ਿਲਾਫ਼ ਖੜ੍ਹਾ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਇਸ ਗੱਲ ਦੀ ਨਿੰਦਾ ਕਰਦੀ ਹੈ। ਮਨਰੇਗਾ ਸਕੀਮ ਬੰਦ ਹੋਈ ਤਾਂ ਦੇਸ਼ ਦੇ ਕਰੋੜਾਂ ਲੋਕ ਬੇਰੁਜ਼ਗਾਰ ਹੋ ਜਾਣਗੇ ਅਤੇ ਜਿਹੜੀ ਭਾਜਪਾ ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਲਾਉਂਦੀ ਸੀ, ਉਨ੍ਹਾਂ ਦੇ ਖ਼ਿਲਾਫ਼ ਭਾਜਪਾ ਕੰਮ ਕਰੇਗੀ। ਅਕਾਲੀ ਦਲ ਗਰੀਬਾਂ ਦਾ ਗਲਾ ਘੁੱਟ ਰਿਹਾ ਅਤੇ ਉਨ੍ਹਾਂ ਦੀ ਧੌਣ 'ਤੇ ਬੇਰੁਜ਼ਗਾਰੀ ਦਾ ਆਰਾ ਚੱਲਣ ਲੱਗਾ ਹੈ। ਧਾਲੀਵਾਲ ਨੇ ਕਿਹਾ ਕਿ ਭਾਜਪਾ ਖ਼ਿਲਾਫ਼ ਚੁੱਪ ਰਹਿ ਕੇ ਅਕਾਲੀ ਦਲ ਗਰੀਬਾਂ ਦੀ ਪਿੱਠ 'ਚ ਛੁਰਾ ਮਾਰ ਰਿਹਾ ਹੈ ਪਰ ਸਾਡੀ ਪਾਰਟੀ ਇਸ ਬਿੱਲ ਦਾ ਡੱਟ ਕੇ ਵਿਰੋਧ ਕਰਦੀ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ 'ਚ ਲਾਗੂ ਨਹੀਂ ਹੋਣ ਦੇਵਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਸਾਲ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਸੀਲ! ਐਕਸਾਈਜ਼ ਵਿਭਾਗ ਨੇ ਕੀਤੀ ਵੱਡੀ ਕਾਰਵਾਈ
NEXT STORY