ਖੰਨਾ (ਬਿਪਨ) : ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੰਗਲਵਾਰ ਨੂੰ ਸੂਬੇ ਦੀਆਂ ਮੰਡੀਆਂ ਦੇ ਦੌਰੇ 'ਤੇ ਨਿਕਲੇ। ਧਾਲੀਵਾਲ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਦੌਰਾ ਵੀ ਕੀਤਾ। ਇੱਥੇ ਕਿਸਾਨ ਦੀ ਫ਼ਸਲ ਦੀ ਬੋਲੀ ਵੀ ਮੰਤਰੀ ਨੇ ਲਗਵਾਈ ਅਤੇ ਫ਼ਸਲ ਵਿਕਣ ਮਗਰੋਂ ਕਿਸਾਨ ਨੂੰ ਹਾਰ ਪਾਇਆ ਅਤੇ ਲੱਡੂ ਖੁਆ ਕੇ ਮੂੰਹ ਵੀ ਮਿੱਠਾ ਕੀਤਾ।
ਉੱਥੇ ਹੀ ਦੂਜੇ ਪਾਸੇ ਮਜ਼ਦੂਰਾਂ ਨੇ ਮੰਤਰੀ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਅਤੇ ਮੰਗਾਂ ਪੂਰੀਆਂ ਨਾ ਹੋਣ 'ਤੇ 6 ਅਕਤੂਬਰ ਤੋਂ ਪੰਜਾਬ ਭਰ ਦੀਆਂ ਮੰਡੀਆਂ ਬੰਦ ਕਰਨ ਦਾ ਐਲਾਨ ਕੀਤਾ। ਵਿਧਾਨ ਸਭਾ ਅੰਦਰ ਭਰੋਸਗੀ ਮਤੇ ਦੇ ਹੱਕ 'ਚ ਮਨਪ੍ਰੀਤ ਇਆਲੀ ਅਤੇ ਨਛੱਤਰ ਪਾਲ ਵੱਲੋਂ ਵੋਟ ਨਾ ਦੇਣ 'ਤੇ ਮੰਤਰੀ ਨੇ ਕਿਹਾ ਕਿ ਜੇਕਰ ਵੋਟ ਨਹੀਂ ਪਾਈ ਤਾਂ ਇਹ ਉਨ੍ਹਾਂ ਦਾ ਹੱਕ ਹੈ, ਕੋਈ ਗੱਲ ਨਹੀਂ।
ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ 'ਚ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ। ਫ਼ਸਲ ਦੀ ਖ਼ਰੀਦ ਸਮੇਂ ਸਿਰ ਹੋ ਰਹੀ ਹੈ। ਭੁਗਤਾਨ ਵੀ 48 ਘੰਟੇ 'ਚ ਹੋ ਰਿਹਾ ਹੈ। ਪਰਾਲੀ ਦੇ ਮੁੱਦੇ 'ਤੇ ਧਾਲੀਵਾਲ ਨੇ ਕਿਹਾ ਕਿ ਵੱਧ ਤੋਂ ਵੱਧ ਮਸ਼ੀਨਰੀ ਵੰਡੀ ਗਈ ਹੈ। ਪੂਰੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾਵੇ। ਉਗਰਾਹਾਂ ਗਰੁੱਪ ਵੱਲੋਂ ਪਰਾਲੀ ਸਾੜਨ ਦੇ ਐਲਾਨ 'ਤੇ ਮੰਤਰੀ ਨੇ ਕਿਹਾ ਕਿ ਪਰਮਾਤਮਾ ਉਨ੍ਹਾਂ ਨੂੰ ਸੁਮੱਤ ਬਖਸ਼ਣ।
ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਫਿਰ ਆਇਆ ਧਮਕੀ ਭਰਿਆ ਫੋਨ, ਜੱਜ ਤੋਂ ਮੰਗੇ 25 ਲੱਖ ਰੁਪਏ
NEXT STORY