ਬਠਿੰਡਾ (ਵਰਮਾ) : ਜ਼ਿਲ੍ਹਾ ਪੁਲਸ ਨੇ ਗੈਂਗਸਟਰ ਕੁਲਬੀਰ ਸਿੰਘ ਨਰੂਆਣਾ ’ਤੇ 21 ਜੂਨ 2021 ਨੂੰ ਪਹਿਲਾ ਜਾਨਲੇਵਾ ਹਮਲਾ ਕਰਨ ਵਾਲੇ ਸੱਤ ਵਿਅਕਤੀਆਂ ਵਿਚੋਂ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪੁਲਸ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਨਾਲ ਵਿਚ ਪਹਿਲਾ ਹੀ ਮਾਮਲਾ ਦਰਜ ਹੈ, ਜਦਕਿ ਜ਼ਿਲ੍ਹਾ ਪੁਲਸ ਨੇ ਉੱਤਰਾਖੰਡ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਪ੍ਰਮੁੱਖ ਗੈਂਗਸਟਰਾਂ ਨੂੰ ਹਾਲ ਹੀ ਵਿਚ ਪ੍ਰੋਡਕਸ਼ਨ ਵਾਰੰਟ ’ਤੇ ਬਠਿੰਡਾ ਲਿਆਂਦਾ ਹੈ। ਪੁਲਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਜਦੋਂ ਉਕਤ ਤੋਂ ਪੁੱਛਗਿੱਛ ਕੀਤੀ ਗਈ ਤਾਂ ਕਈ ਸਨਸਨੀਖੇਜ਼ ਖੁਲਾਸੇ ਹੋਏ ਹਨ। ਇਸ ਸਬੰਧ ਵਿਚ ਵੀਰਵਾਰ ਨੂੰ ਐੱਸ. ਐੱਸ. ਪੀ. ਭੁਪਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰਾਂ ਮੁਲਜ਼ਮਾਂ ਖ਼ਿਲਾਫ਼ ਵੱਖ -ਵੱਖ ਥਾਣਿਆਂ ਵਿਚ 45 ਅਪਰਾਧਿਕ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਹਾਜੀਪੁਰ ’ਚ ਵੱਡੀ ਵਾਰਦਾਤ, ਕਤਲ ਕਰਕੇ ਸੁੱਟਿਆ ਤਿੰਨ ਬੱਚਿਆਂ ਦਾ ਪਿਤਾ
ਪੁਲਸ ਨੇ ਮੁਲਜ਼ਮਾਂ ਪਾਸੋਂ ਇਕ 30 ਬੋਰ ਦਾ ਪਿਸਤੌਲ ਅਤੇ ਤਿੰਨ ਟ੍ਰੈਂਪਲ, ਪੰਜ 32 ਬੋਰ ਦੇ ਪਿਸਤੌਲ ਅਤੇ 6 ਜ਼ਿੰਦਾ ਟ੍ਰੈਂਪਲ, ਨੰਬਰ ਪਲੇਟ ਤੋਂ ਬਗੈਰ ਇਕ ਕਾਰ ਅਤੇ ਬਿਨਾਂ ਨੰਬਰ ਪਲੇਟ ਵਾਲੀ ਇਕ ਐਕਸਯੂਵੀ ਮਹਿੰਦਰਾ ਗੱਡੀ ਬਰਾਮਦ ਕੀਤੀ ਹੈ। ਐੱਸ. ਐੱਸ. ਪੀ ਵਿਰਕ ਨੇ ਦੱਸਿਆ ਕਿ 21 ਜੂਨ, 2021 ਨੂੰ ਕੁਲਬੀਰ ਸਿੰਘ ਵਾਸੀ ਨਰੂਆਣਾ ਨੇ ਥਾਣਾ ਕਨਾਲ ਵਿਚ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਕਾਰ ਵਿਚ ਰਿੰਗ ਰੋਡ ਬਠਿੰਡਾ ਦੇ ਮੁਲਤਾਨੀਆ ਨੇੜੇ ਤੋਂ ਘਰ ਵੱਲ ਜਾ ਰਿਹਾ ਸੀ ਕਿ ਇਸ ਦੌਰਾਨ ਚਿੱਟੇ ਰੰਗ ਦੀ ਕਾਰ ਵਿਚ ਸਵਾਰ ਹੋ ਕੇ ਸੰਦੀਪ ਸਿੰਘ ਵਾਸੀ ਬਠਿੰਡਾ, ਫਤਿਹ ਸਿੰਘ ਵਾਸੀ ਗੋਬਿੰਦਪੁਰਾ, ਮਾ ਸਿੰਘ ਅਤੇ ਨੀਰਜ ਚਾਸਕਾ ਵਾਸੀ ਜੈਤੋਂ ਆਏ ਅਤੇ ਉਨ੍ਹਾਂ ਦੀ ਕਾਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਾਅਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਪਹਿਲੀ ਤਸਵੀਰ ਆਈ ਸਾਹਮਣੇ
ਕਾਰ ਬੁਲੇਟ ਪਰੂਫ ਹੋਣ ਕਾਰਨ ਉਸ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਤੋਂ ਬਾਅਦ ਉਕਤ ਲੋਕ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਮੌਕੇ ਤੋਂ ਭੱਜ ਗਏ। ਹਾਲਾਂਕਿ ਇਸ ਮਾਮਲੇ ਵਿਚ ਕੁਲਬੀਰ ਸਿੰਘ ਨਰੂਆਣਾ ਬਚ ਗਿਆ ਸੀ ਪਰ ਇਸ ਘਟਨਾ ਦੇ ਕੁਝ ਦਿਨਾਂ ਬਾਅਦ, ਇਕ ਵਿਅਕਤੀ ਜੋ ਉਸਦਾ ਸਹਿਯੋਗੀ ਸੀ, ਨੇ ਕੁਲਬੀਰ ਨੂੰ ਘਰ ਦੇ ਬਾਹਰ ਕਾਰ ਵਿਚ ਗੋਲੀ ਮਾਰ ਦਿੱਤੀ ਅਤੇ ਇਕ ਹੋਰ ਸਾਥੀ ਨੂੰ ਮਾਰ ਦਿੱਤਾ। ਜ਼ਿਲ੍ਹਾ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸੇ ਤਰ੍ਹਾਂ ਬੀਤੇ 12 ਅਗਸਤ ਨੂੰ ਉਤਰਾਖੰਡ ਪੁਲਸ ਸੰਦੀਪ ਸਿੰਘ ਉਰਫ਼ ਭੱਲਾ ਵਾਸੀ ਗੁਰਦਿਆਲ ਸਿੰਘ ਢਿੱਲੋਂ ਨਗਰ ਜੋਗਾਨੰਦ ਬਠਿੰਡਾ, ਫਤਿਹ ਨਗਰੀ ਵਾਸੀ ਗੋਬਿੰਦਪੁਰਾ ਨਗਰੀ ਜ਼ਿਲ੍ਹਾ ਸੰਗਰੂਰ, ਅਮਨਦੀਪ ਸਿੰਘ ਅਮਨਾ ਵਾਸੀ ਮਾਨਸਾ ਜੋਗਾ, ਮਨਪ੍ਰੀਤ ਸਿੰਘ ਰਾਜੂ ਵਾਸੀ ਹਸਪਤਾਲ ਰੋਡ ਰਾਮਪੁਰਾ, ਗਗਨਦੀਪ ਸਿੰਘ ਬਾਦਲ ਵਾਸੀ ਚੰਦਰਸਰ ਬਸਤੀ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਕਤ ਮੁਲਜ਼ਮ ਵਿਕਰਮ ਕਟਾਰੀਆ ਵਾਸੀ ਕਟਾਰੀਆ ਗੰਨ ਹਾਊਸ ਹਨੂੰਮਾਨਗੜ੍ਹ, ਮਾਨ ਸਿੰਘ ਵਾਸੀ ਜੈਤੋਂ ਜ਼ਿਲ੍ਹਾ ਫ਼ਰੀਦਕੋਟ ਅਤੇ ਨੀਰਜ ਚਾਸਕਾ ਵਾਸੀ ਜੈਤੋਂ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਪੁਲਸ ਰਿਕਾਰਡ ਅਨੁਸਾਰ ਸੰਦੀਪ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਸੱਤ, ਫਤਿਹ ਸਿੰਘ ਖ਼ਿਲਾਫ਼ 27, ਅਮਨਦੀਪ ਸਿੰਘ ਦੇ ਖ਼ਿਲਾਫ਼ 10 ਅਤੇ ਮਨਪ੍ਰੀਤ ਸਿੰਘ ਦੇ ਖ਼ਿਲਾਫ਼ ਇਕ ਅਪਰਾਧਿਕ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ : ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰ ਗ੍ਰਿਫ਼ਤਾਰ, ਪਰਮੀਸ਼ ਵਰਮਾ ਤੇ ਗਿੱਪੀ ਗਰੇਵਾਲ ਫਿਰੌਤੀ ਕਾਂਡ ਨਾਲ ਵੀ ਜੁੜੇ ਤਾਰ
ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)
NEXT STORY