ਇੰਟਰਨੈਸ਼ਨਲ ਡੈਸਕ- ਇੰਗਲੈਂਡ ਦੇ ਸ਼ਹਿਰ ਲੈਸਟਰ, ਜਿਸ ਨੂੰ ਉੱਥੋਂ ਦਾ 'ਮਿੰਨੀ ਇੰਡੀਆ' ਵੀ ਕਿਹਾ ਜਾਂਦਾ ਹੈ, ਦੇ ਸਿਆਸੀ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖਿਆ ਗਿਆ ਹੈ। ਜਲੰਧਰ ਜ਼ਿਲ੍ਹੇ ਦੇ ਫਿਲੌਰ ਇਲਾਕੇ ਦੇ ਪਿੰਡ ਤੇਹਿੰਗ ਦੇ ਵਾਸੀ ਕੁਲਵਿੰਦਰ ਸਿੰਘ ਜੌਹਲ ਲੈਸਟਰ ਸਿਟੀ ਕੌਂਸਲ ਦੇ ਨਵੇਂ 'ਲਾਰਡ ਮੇਅਰ' ਚੁਣੇ ਗਏ ਹਨ।
ਉਹ ਲੈਸਟਰ ਦੇ ਇਤਿਹਾਸ ਵਿੱਚ ਪਹਿਲੇ ਅੰਮ੍ਰਿਤਧਾਰੀ ਅਤੇ ਪੂਰੀ ਸਾਬਤ-ਸੂਰਤ ਗੁਰਸਿੱਖ ਲਾਰਡ ਮੇਅਰ ਬਣੇ ਹਨ, ਜਿਸ ਕਾਰਨ ਇੰਗਲੈਂਡ ਅਤੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਹੈ। ਲੈਸਟਰ ਟਾਊਨ ਹਾਲ ਵਿਖੇ ਹੋਏ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਉਨ੍ਹਾਂ ਨੂੰ ਰਸਮੀ ਤੌਰ 'ਤੇ ਮੇਅਰ ਦੀ ਜ਼ਿੰਮੇਵਾਰੀ ਸੌਂਪੀ ਗਈ।
ਜਿਵੇਂ ਹੀ ਕੁਲਵਿੰਦਰ ਸਿੰਘ ਜੌਹਲ ਦੇ ਲਾਰਡ ਮੇਅਰ ਬਣਨ ਦੀ ਖ਼ਬਰ ਪੰਜਾਬ ਪਹੁੰਚੀ, ਉਨ੍ਹਾਂ ਦੇ ਜੱਦੀ ਪਿੰਡ ਤੇਹਿੰਗ ਅਤੇ ਨਾਨਕੇ ਪਿੰਡ ਮਸਾਣੀ (ਜਲੰਧਰ) 'ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਅਤੇ ਪਰਿਵਾਰ ਨੇ ਮਠਿਆਈਆਂ ਵੰਡ ਕੇ ਖੁਸ਼ੀ ਮਨਾਈ।
ਇਹ ਵੀ ਪੜ੍ਹੋ- 'ਹੁਣੇ ਬੰਦ ਕਰ ਦਿਓ IPL..!' ਪੰਜਾਬ ਕਾਂਗਰਸ ਇੰਚਾਰਜ ਨੇ PM ਮੋਦੀ ਨੂੰ ਦਿੱਤੀ ਸਲਾਹ
ਕੁਲਵਿੰਦਰ ਸਿੰਘ ਜੌਹਲ ਬਚਪਨ ਵਿੱਚ ਹੀ ਆਪਣੇ ਪਰਿਵਾਰ ਨਾਲ ਯੂ.ਕੇ. ਚਲੇ ਗਏ ਸਨ। ਉਨ੍ਹਾਂ ਨੇ ਆਪਣੀ ਪੜ੍ਹਾਈ ਲੈਸਟਰ ਵਿੱਚ ਪੂਰੀ ਕੀਤੀ ਅਤੇ ਲਗਭਗ 25 ਸਾਲ 'ਰਸਲ ਕਾਸਟਿੰਗਜ਼ ਲਿਮਟਿਡ' ਨਾਮਕ ਫਾਊਂਡਰੀ ਵਿੱਚ ਕੰਮ ਕੀਤਾ। ਉਹ ਲੰਬੇ ਸਮੇਂ ਤੱਕ ਟ੍ਰੇਡ ਯੂਨੀਅਨ ਦੇ ਮੈਂਬਰ ਰਹੇ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੇ।
ਉਹ ਲੈਸਟਰ ਦੇ ਬ੍ਰੌਨਸਟੋਨ ਪਾਰਕ ਅਤੇ ਰੋਲੇ ਫੀਲਡਜ਼ ਖੇਤਰ ਵਿੱਚ ਰਹਿੰਦੇ ਹਨ। ਸਾਲ 2015 ਵਿੱਚ ਉਹ ਪਹਿਲੀ ਵਾਰ ਲੇਬਰ ਪਾਰਟੀ ਵੱਲੋਂ ਕੌਂਸਲਰ ਚੁਣੇ ਗਏ ਸਨ ਅਤੇ ਉਦੋਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੇ ਹਨ। ਕੁਲਵਿੰਦਰ ਸਿੰਘ ਸਿੱਖੀ ਸਿਧਾਂਤਾਂ ਅਤੇ 'ਸੇਵਾ' ਦੀ ਭਾਵਨਾ ਨਾਲ ਵੀ ਕਾਫ਼ੀ ਡੂੰਘਾਈ ਨਾਲ ਜੁੜੇ ਹੋਏ ਹਨ।
ਲਾਰਡ ਮੇਅਰ ਬਣਨ ਤੋਂ ਬਾਅਦ ਉਨ੍ਹਾਂ ਐਲਾਨ ਕੀਤਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਦੋ ਮੁੱਖ ਸੰਸਥਾਵਾਂ- ਮਿਡਲੈਂਡ ਲੰਗਰ ਸੇਵਾ ਸੋਸਾਇਟੀ ਅਤੇ ਲੈਸਟਰ ਹਸਪਤਾਲ ਚੈਰਿਟੀ ਦੀ ਵਿਸ਼ੇਸ਼ ਮਦਦ ਕਰਨਗੇ। ਇਸ ਇਤਿਹਾਸਕ ਸਫ਼ਰ ਵਿੱਚ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਜੌਹਲ 'ਲੇਡੀ ਮੇਅਰੈੱਸ' ਵਜੋਂ ਅਤੇ ਉਨ੍ਹਾਂ ਦੀ ਬੇਟੀ ਗੁਰਸਿਮਰਨ ਕੌਰ ਅਧਿਕਾਰਤ ਕੰਮਾਂ ਵਿੱਚ ਉਨ੍ਹਾਂ ਦਾ ਸਾਥ ਦੇਵੇਗੀ।
ਇਹ ਵੀ ਪੜ੍ਹੋ- ''ਪਾਕਿਸਤਾਨ ਸੋਚ ਲਵੇ ਕਿ ਨਕਸ਼ੇ ਦਾ ਹਿੱਸਾ ਬਣਨਾ ਜਾਂ ਇਤਿਹਾਸ ਦਾ..!'' ਭਾਰਤੀ ਫੌਜ ਮੁਖੀ ਨੇ ਦੇ'ਤੀ Last Warning
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੰਪਨੀ ਦੀਆਂ ਬਕਾਇਆ ਕਿਸ਼ਤਾਂ ਮੰਗਣ 'ਤੇ ਕੀਤੀ ਕੁੱਟਮਾਰ, ਵਿਅਕਤੀ ਖ਼ਿਲਾਫ਼ ਮਾਮਲਾ ਦਰਜ
NEXT STORY