ਰੋਪੜ (ਰਾਕੇਸ਼ ਰਾਣਾ)—ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ 'ਚ 40 ਤੋਂ ਵਧ ਸੀ.ਆਰ.ਪੀ. ਐੱਫ ਦੇ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ 'ਤੋਂ ਰੋਪੜ ਜ਼ਿਲੇ ਦੇ ਨੂਰਪੁਰਬੇਦੀ ਦੇ ਪਿੰਡ ਰੋਲੀ ਦਾ ਰਹਿਣ ਵਾਲਾ ਕੁਲਵਿੰਦਰ ਵੀ ਸ਼ਾਮਲ ਸੀ। ਜਿਵੇਂ ਹੀ ਇਹ ਦੁਖਦਾਈ ਖਬਰ ਪੂਰੇ ਪਰਿਵਾਰ ਨੂੰ ਮਿਲੀ ਤਾਂ ਪੂਰੇ ਇਲਾਕੇ 'ਚ ਮਾਤਮ ਦਾ ਮਾਹੌਲ ਛਾ ਗਿਆ। ਕੁਲਵਿੰਦਰ ਆਪਣੇ ਘਰ ਦਾ ਇਕਲੌਤਾ ਚਿਰਾਗ ਸੀ, ਜੋ ਇਸ ਹਮਲੇ 'ਚ ਸਦਾ ਲਈ ਬੁੱਝ ਗਿਆ। ਪਰ ਹਿੰਮਤ ਦੇਖੋ ਇਸ ਬੁੱਢੇ ਬਾਪ ਨੂੰ ਆਪਣੇ ਪੁੱਤ ਦੀ ਸ਼ਹੀਦੀ 'ਤੇ ਮਾਣ ਹੈ।
ਜਾਣਕਾਰੀ ਮੁਤਾਬਕ ਕੁਲਵਿੰਦਰ ਦਾ ਪਿਤਾ ਟਰੱਕ ਡਰਾਈਵਰ ਸੀ ਪਰ ਜਦੋਂ ਤੋਂ ਪੁੱਤ ਨੇ ਫੌਜ 'ਚ ਗਿਆ ਤਾਂ ਪਿਤਾ ਨੇ ਕੰਮ ਛੱਡ ਦਿੱਤਾ ਪਰ ਹੁਣ ਬੋਝ ਫਿਰ ਇਨ੍ਹਾਂ ਬੁੱਢੇ ਮੋਢਿਆਂ ਆਣ ਪਿਆ ਹੈ। ਕੁਲਵਿੰਦਰ ਦੀ ਮਾਂ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। ਅਜੇ ਨਵੰਬਰ 'ਚ ਕੁਲਵਿੰਦਰ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਉਸ ਤੋਂ ਪਹਿਲਾਂ ਉਸ ਨੇ ਮੌਤ ਨੂੰ ਲਾੜੀ ਬਣਾ ਲਿਆ।
ਕੈਪਟਨ ਦੀ ਪਾਕਿ ਫੌਜ ਮੁਖੀ ਨੂੰ ਵੰਗਾਰ, 'ਹਿੰਮਤ ਹੈ ਤਾਂ ਪੰਜਾਬ 'ਚ ਵੜ ਕੇ ਦਿਖਾਵੇ' (ਵੀਡੀਓ)
NEXT STORY