ਬਾਰਨ,(ਇੰਦਰ): ਨੇੜਲੇ ਪਿੰਡ ਨਵਾਂ ਬਾਰਨ ਵਿਖੇ ਉਸ ਸਮੇਂ ਭਾਜੜ ਮਚ ਗਈ ਜਦੋਂ ਇਕ ਵਿਅਕਤੀ 'ਤੇ ਕੰਧ ਡਿੱਗ ਪਈ, ਜਿਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਨਵਾਂ ਬਾਰਨ ਵਿਖੇ ਸਤਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਦੇ ਹੀ ਰਹਿਣ ਵਾਲੇ ਜਗਤਾਰ ਸਿੰਘ ਦੇ ਬਣ ਰਹੇ ਮਕਾਨ ਲਈ ਦਿਹਾੜੀ 'ਤੇ ਕੰਮ ਕਰ ਰਿਹਾ ਸੀ। ਦੁਪਹਿਰ 1 ਵਜੇ ਮਕਾਨ ਦੀ ਕੰਧ ਉਸ 'ਤੇ ਆ ਡਿੱਗੀ, ਜਿਸ ਨਾਲ ਉਹ ਹੇਠਾਂ ਦੱਬ ਗਿਆ ਤੇ ਉਸ ਦੀ ਧੌਣ 'ਤੇ ਲੈਂਟਰ ਆ ਡਿੱਗਾ। ਪਿੰਡ ਵਾਲਿਆਂ ਨੇ ਬੜੀ ਮੁਸ਼ੱਕਤ ਨਾਲ ਉਸ ਨੂੰ ਹੇਠੋਂ ਕੱਢਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਦਾਣਾ ਮੰਡੀ ਥਾਣਾ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਤਨਾਮ ਸਿੰਘ ਦੀ ਲਾਸ਼ ਨੂੰ ਰਾਜਿੰਦਰਾ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ।
ਘਟਨਾ ਵਾਲੀ ਥਾਂ 'ਤੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਰਾਮ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਉਸ ਦੇ 2 ਬੱਚੇ ਹਨ, ਜੋ ਕਿ ਅਪਾਹਜ ਹਨ ਤੇ ਪਤਨੀ ਵੀ ਬੀਮਾਰ ਹੈ। ਮ੍ਰਿਤਕ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਉਸ ਦੇ ਪਰਿਵਾਰ ਦੇ ਪਾਲਣ-ਪੋਸਣ ਲਈ ਕੋਈ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਮਦਦ ਕਰੇ। ਪੋਸਟਮਾਰਟਮ ਤੋਂ ਬਾਅਦ ਸਤਨਾਮ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ।
ਅਸਲੀ ਬ੍ਰਾਂਡ ਦਾ ਲੋਗੋ ਲਾ ਕੇ ਨਕਲੀ ਸਮਾਨ ਬਣਾਉਣ ਵਾਲੀ ਫੈਕਟਰੀ 'ਤੇ ਪੁਲਸ ਦੀ ਰੇਡ
NEXT STORY