ਰਾਹੋਂ, (ਪ੍ਰਭਾਕਰ)- ਬੀਤੀ ਰਾਤ ਸਡ਼ਕ ਕਿਨਾਰੇ ਕੰਮ ਕਰ ਰਹੇ 16 ਸਾਲ ਦੇ ਪ੍ਰਵਾਸੀ ਮਜ਼ਦੂਰ ਦੇ ਟਰਾਲੇ ਦੀ ਟੱਕਰ ਵੱਜਣ ਨਾਲ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਵਾਸੀ ਮਜ਼ਦੂਰ ਮਸਕੁਲ ਆਲਮ ਦੇ ਪਿਤਾ ਮੁਹੰਮਦ ਹੁਸੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਉਹ ਆਪਣੇ ਲਡ਼ਕੇ ਨਾਲ ਟਾਈਲ ਫੈਕਟਰੀ ਭਾਰਟਾ ਖੁਰਦ ਕੋਲ ਸਡ਼ਕ ਕਿਨਾਰੇ ਟਰਾਲੀ ਵਿਚ ਬੀਜ ਤੇ ਖਾਦ ਰੱਖ ਰਹੇ ਸੀ ਕਿ ਪਿੱਛਿਓਂ ਇਕ ਤੇਜ਼ ਰਫ਼ਤਾਰ ਟਰਾਲਾ ਟਰਾਲੀ ਕੋਲੋਂ ਗੁਜ਼ਰਨ ਲੱਗਾ ਤਾਂ ਟਰਾਲੇ ਦੇ ਡਾਲੇ ਦਾ ਕੁੰਡਾ ਟਰਾਲੀ ’ਚ ਫਸ ਗਿਆ, ਝਟਕਾ ਵੱਜਣ ਨਾਲ ਟਰਾਲੀ ’ਤੇ ਖਡ਼੍ਹਾ ਲੜਕਾ ਜ਼ਖਮੀ ਹੋ ਗਿਆ। ਉਸ ਨੂੰ ਪ੍ਰਵਾਸੀ ਮਜ਼ਦੂਰਾਂ ਨੇ ਚੁੱਕ ਕੇ ਸੈਣੀ ਹਸਪਤਾਲ ਰਾਹੋਂ ਵਿਖੇ ਭਰਤੀ ਕਰਵਾਇਆ। ਡਾ. ਗੁਰਨਾਮ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਸਕੁਲ ਆਲਮ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ। ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਏ.ਐੱਸ.ਆਈ. ਅਮਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਅਾ ਕਿ ਟਰਾਲੇ ਨੂੰ ਕਬਜ਼ੇ ’ਚ ਲੈ ਕੇ ਲਡ਼ਕੇ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾਵੇਗੀ।
ਡੇਲੀਵੇਜ ਕਰਮਚਾਰੀਆਂ ਨੇ ਲਾਇਆ ਧਰਨਾ
NEXT STORY