ਤਪਾ ਮੰਡੀ, (ਸ਼ਾਮ,ਗਰਗ)- ਪਿੰਡ ਘੁੜੈਲੀ ਵਿਖੇ ਨਹਿਰੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਰਜਬਾਹੇ ਦਾ ਪਾਣੀ ਓਵਰਫਲੋਅ ਹੋ ਕੇ ਫਸਲਾਂ 'ਚ ਪੈ ਰਿਹਾ ਹੈ, ਜਿਸ ਕਾਰਨ ਰੋਸ 'ਚ ਆਏ ਕਿਸਾਨਾਂ ਨੇ ਨਹਿਰੀ ਵਿਭਾਗ ਖਿਲਾਫ ਰੋਸ ਪ੍ਰਗਟ ਕੀਤਾ।
ਕਿਸਾਨਾਂ ਬਲਜਿੰਦਰ ਸਿੰਘ, ਗੁਰਜੀਤ ਸਿੰਘ, ਮਨਿੰਦਰ ਸਿੰਘ, ਮੁਖਤਿਆਰ ਸਿੰਘ, ਕਰਮ ਸਿੰਘ, ਨਛੱਤਰ ਸਿੰਘ, ਪਾਲ ਸਿੰਘ, ਜਰਨੈਲ ਸਿੰਘ, ਪਰਮਜੀਤ ਸਿੰਘ, ਸੁਖਪਾਲ ਸਿੰਘ ਨੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ 'ਤੇ ਦੋਸ਼ ਲਾਇਆ ਕਿ ਸਮੇਂ ਸਿਰ ਸਫਾਈ ਨਾ ਹੋਣ ਕਾਰਨ ਰਜਬਾਹਾ ਕੂੜੇ ਆਦਿ ਨਾਲ ਭਰ ਜਾਂਦਾ ਹੈ। ਜਦ ਰਜਬਾਹੇ 'ਚ ਤੇਜ਼ ਵਹਾਅ ਨਾਲ ਪਾਣੀ ਓਵਰਫਲੋਅ ਹੁੰਦਾ ਹੈ ਤਾਂ ਸਾਰੀ ਗੰਦਗੀ ਟੇਲਾਂ 'ਚ ਫਸ ਜਾਂਦੀ ਹੈ ਅਤੇ ਪਾਣੀ ਪੱਕੀ ਫਸਲ 'ਚ ਚੱਲਿਆ ਜਾਂਦਾ ਹੈ ਅਤੇ ਫਸਲਾਂ ਦਾ ਨੁਕਸਾਨ ਹੁੰਦਾ ਹੈ। ਇਸ ਸਮੱਸਿਆ ਨੂੰ ਕਈ ਵਾਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਹੈ ਪਰ ਕੋਈ ਹੱਲ ਨਹੀਂ ਹੋਇਆ।
ਓਧਰ, ਡੀ.ਸੀ. ਬਠਿੰਡਾ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਨਹਿਰੀ ਵਿਭਾਗ ਨੂੰ ਤੁਰੰਤ ਰਜਬਾਹੇ ਦੀ ਸਾਫ ਸਫਾਈ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਲਾਪ੍ਰਵਾਹੀ ਕਰਨ ਵਾਲੇ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਸਿਹਤ ਮੰਤਰਾਲੇ ਦੀ ਟੀਮ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ
NEXT STORY