ਪਠਾਨਕੋਟ (ਸ਼ਾਰਦਾ)-ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਟੋਰੇਟ (ਈ. ਡੀ.) ਨੇ ‘ਨੈਸ਼ਨਲ ਹੇਰਾਲਡ’ ਅਖ਼ਬਾਰ ਦੇ ਮੰਨੀ ਲਾਂਡਰਿੰਗ ਦੇ ਮਾਮਲੇ ’ਚ ਸੋਨੀਆ ਗਾਂਧੀ ਨੂੰ ਅੱਜ ਤਲਬ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਈ. ਡੀ. ਇਸੇ ਮਾਮਲੇ ’ਚ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ। ਪੂਰੇ ਦੇਸ਼ ’ਚ ਕਾਂਗਰਸ ਪਾਰਟੀ ਆਪਣੇ ਦੋ ਸਰਵਉੱਚ ਆਗੂਆਂ ਨੂੰ ਲੈ ਕੇ ਚਿੰਤਾ 'ਚ ਹੈ ਅਤੇ ਪਾਰਟੀ ਦੋਵੇਂ ਵਾਰ ਸਾਰੇ ਦੇਸ਼ ਦੇ ਈ. ਡੀ. ਦਫਤਰਾਂ ਦੇ ਸਾਹਮਣੇ ਪ੍ਰਦਰਸ਼ਨ ਵੀ ਕਰ ਰਹੀ ਹੈ ਪਰ ਹੋਰਾਂ ਸੂਬਿਆਂ ਦੀ ਤਰ੍ਹਾਂ ਪੰਜਾਬ ਵੀ ਇਕ ਅਜਿਹਾ ਸੂਬਾ ਹੈ, ਜਿਸ ’ਚ ਸੰਗਠਨ ਦੀ ਘਾਟ ਦੇ ਚੱਲਦਿਆਂ ਇਹ ਪ੍ਰਦਰਸ਼ਨ ਜਨ ਅੰਦੋਲਨ ਦਾ ਰੂਪ ਨਹੀਂ ਲੈ ਪਾ ਰਹੇ। ਕਾਂਗਰਸ ਪਾਰਟੀ ਦੀ ਸਭ ਤੋਂ ਵੱਡੀ ਵਿਡੰਬਣਾ ਇਹ ਹੈ ਕਿ ਇਸ ਪਾਰਟੀ ਨੇ ਕਈ ਦਹਾਕਿਆਂ ਤੋਂ ਆਪਣੇ ਸੰਗਠਨ ਨੂੰ ਕਮਜ਼ੋਰ ਹੋਣ ਦਿੱਤਾ।
ਇਹ ਵੀ ਪੜ੍ਹੋ : ਆਟੋ ਪਾਰਟਸ ਕੰਪਨੀਆਂ ਦੇ ਸਾਲਾਨਾ ਮਾਲੀਏ ’ਚ 8-10 ਫੀਸਦੀ ਦਾ ਵਾਧਾ ਹੋਵੇਗਾ : ਇਕਰਾ
ਕਾਂਗਰਸ ਪਾਰਟੀ ਨੂੰ ਮਹਿਲਾ ਕਾਂਗਰਸ, ਯੂਥ ਕਾਂਗਰਸ, ਸੇਵਾ ਦਲ ਅਤੇ ਕਿਸਾਨ ਮੋਰਚਾ ਆਦਿ ਜਿੰਨੇ ਵੀ ਕਾਂਗਰਸ ਪਾਰਟੀ ਦੇ ਸੰਗਠਨ ਹਨ, ਉਹ ਹੌਲੀ-ਹੌਲੀ ਆਪਣਾ ਪ੍ਰਭਾਵ ਗੁਆਉਂਦੇ ਜਾ ਰਹੇ ਹਨ ਕਿਉਂਕਿ ਕਾਂਗਰਸ ਪਾਰਟੀ ਨੇ ਕਦੇ ਵੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਦੂਰਦਰਸ਼ਤਾ ਵਾਲੀ ਨੀਤੀ ਨਾ ਹੀ ਬਣਾਈ ਅਤੇ ਨਾ ਹੀ ਅਪਣਾਈ। ਇਹ ਵੀ ਦੇਖਣ ’ਚ ਆਇਆ ਹੈ ਕਿ ਜਿਸ ਸੂਬੇ ’ਚ ਕਾਂਗਰਸ ਦੋ ਵਾਰ ਲਗਾਤਾਰ ਹਾਰ ਜਾਂਦੀ ਹੈ, ਉਸ ’ਚ ਉਸ ਦੀ ਵਾਪਸੀ ਹੋਣਾ ਮੁਸ਼ਕਲ ਹੋ ਜਾਂਦੀ ਹੈ। ਕਾਰਨ ਇਹੀ ਹੈ ਕਿ ਕਾਂਗਰਸ ਹਮੇਸ਼ਾ ਸੱਤਾ ’ਚ ਮਜ਼ਬੂਤ ਰਹਿੰਦੀ ਹੈ, ਸੱਤਾ ਦੇ ਸਮੇਂ ਉਨ੍ਹਾਂ ਦੇ ਆਗੂ ਵੀ ਹਾਈਕਮਾਨ ’ਚ ਆਪਣੀ ਇਕਜੁੱਟਤਾ ਵੀ ਬਣਾਏ ਰੱਖਦੇ ਹਨ ਪਰ ਜਿਉਂ ਹੀ ਪਾਰਟੀ ਵਿਰੋਧੀ ਧਿਰ ’ਚ ਆਉਂਦੀ ਹੈ ਤਾਂ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਬਿਖਰ ਜਾਂਦੀ ਹੈ। ਵਰਕਰਾਂ ਦਾ ਤਾਂ ਪਹਿਲਾਂ ਹੀ ਆਪਣੇ ਆਗੂਆਂ ਤੋਂ ਮੋਹ ਭੰਗ ਹੋ ਚੁੱਕਾ ਹੁੰਦਾ ਹੈ ਅਤੇ ਸੰਗਠਨ ਨਾ ਹੋਣ ਦੇ ਚੱਲਦਿਆਂ ਪਾਰਟੀ ਨੂੰ ਦੁਬਾਰਾ ਖੜ੍ਹਾ ਕਰਨਾ ਇਕ ਵੱਡੀ ਚੁਣੌਤੀ ਬਣ ਜਾਂਦੀ ਹੈ। ਯੂ. ਪੀ., ਮੱਧ-ਪ੍ਰਦੇਸ਼, ਵੈਸਟ ਬੰਗਾਲ, ਬਿਹਾਰ ਆਦਿ ਵੱਡੇ ਪ੍ਰਦੇਸ਼ ਹਨ, ਜਿਥੇ ਪਾਰਟੀ ਕਈ ਦਹਾਕਿਆਂ ਤੋਂ ਸੱਤਾ ’ਚ ਨਹੀਂ ਆਈ ਅਤੇ ਇਸ ਦਾ ਵੋਟ ਬੈਂਕ ਵੀ 10 ਫੀਸਦੀ ਤੋਂ ਘੱਟ ਹੋ ਚੁੱਕਾ ਹੈ।
ਜੇਕਰ ਸੰਗਠਨ ਮਜ਼ਬੂਤ ਹੁੰਦਾ ਤਾਂ ਜ਼ਿਲ੍ਹਾ ਪੱਧਰ ’ਤੇ ਹੋ ਸਕਦੇ ਹਨ ਪ੍ਰਭਾਵਸ਼ਾਲੀ ਪ੍ਰਦਰਸ਼ਨ
ਜੇਕਰ ਪਾਰਟੀ ਨੇ ਆਪਣੇ ਸਾਰੇ ਸੰਗਠਨਾਂ ਅਤੇ ਵਿੰਗਾਂ ਦੀ ਸਹੀ ਢੰਗ ਨਾਲ ਸਰੰਚਨਾ ਕੀਤੀ ਹੁੰਦੀ ਤਾਂ ਅੱਜ ਪਾਰਟੀ ਦੇ ਕੋਲ ਇੰਨੇ ਵਰਕਰ ਹੁੰਦੇ ਕਿ ਵਿਰੋਧੀ ਧਿਰ ’ਚ ਹੋਣ ਦੇ ਬਾਵਜੂਦ ਪਾਰਟੀ ਹਰ ਜ਼ਿਲ੍ਹੇ ’ਚ ਆਪਣੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਦੇ ਹੱਕ ’ਚ ਹੋਣ ਵਾਲੇ ਅੰਦੋਲਨ ਨੂੰ ਜਨ ਅੰਦੋਲਨ ’ਚ ਬਦਲ ਸਕਦੀ ਸੀ, ਜਿਸ ਨਾਲ ਵਰਕਰਾਂ ਦਾ ਵੀ ਉਤਸ਼ਾਹ ਵੱਧਦਾ ਅਤੇ ਸੱਤਾ ਧਿਰ 'ਤੇ ਵੀ ਇਸ ਗੱਲ ਦਾ ਪ੍ਰਭਾਵ ਜਾਂਦਾ ਕਿ ਪਾਰਟੀ ’ਚ ਦਮ ਹੈ ਅਤੇ ਲੋਕਾਂ ਵਿਚ ਵੀ ਉਮੀਦ ਪੈਦਾ ਹੁੰਦੀ ਹੈ ਕਿ ਇਹ ਪਾਰਟੀ ਦੁਬਾਰਾ ਸੱਤਾ ’ਚ ਆ ਸਕਦੀ ਹੈ ਜਦੋਂ ਕਿ ਅਜਿਹਾ ਪ੍ਰਭਾਵ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਿਹਾ।
ਇਹ ਵੀ ਪੜ੍ਹੋ : ਬ੍ਰਿਟੇਨ ’ਚ ਮਹਿੰਗਾਈ 40 ਸਾਲਾਂ ਦੇ ਰਿਕਾਰਡ ਪੱਧਰ ’ਤੇ ਪੁੱਜੀ
ਸਾਰੇ ਦੇਸ਼ ਦੀਆਂ ਨਜ਼ਰਾਂ ਹਿਮਾਚਲ ਦੀਆਂ ਚੋਣਾਂ ’ਚ ਕਾਂਗਰਸ ਦੇ ਪ੍ਰਦਰਸ਼ਨ ’ਤੇ
ਪੰਜਾਬ ’ਚ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਬਾਅਦ ਸਾਰੇ ਦੇਸ਼ ’ਚ ਕਾਂਗਰਸ ਦੀ ਬਹੁਤ ਕਿਰਕਿਰੀ ਹੋਈ ਹੈ ਕਿ ਹਾਈਕਮਾਨ ਨੇ ਬਹੁਤ ਹੀ ਗਲਤ ਢੰਗ ਨਾਲ ਪੰਜਾਬ ’ਚ ਪਾਰਟੀ ਦੇ ਬਾਰੇ ਵਿਚ ਫੈਸਲੇ ਲਏ ਹਨ ਅਤੇ ਜਿੰਨੇ ਵੀ ਫੈਸਲੇ ਲਏ ਗਏ ਉਹ ਅਖੀਰ ’ਚ ਗਲਤ ਸਾਬਤ ਹੋਏ। ਹੁਣ ਸਾਰੇ ਦੇਸ਼ ਦੀਆਂ ਨਜ਼ਰਾਂ ਹਿਮਾਚਲ ’ਤੇ ਹਨ, ਜਿਥੇ ਪਾਰਟੀ ਕਾਫੀ ਮਜ਼ਬੂਤ ਹੈ।ਹਾਈਕਮਾਨ ਫੈਸਲੇ ਵੀ ਸੋਚ ਸਮਝ ਕੇ ਲੈ ਰਹੀ ਹੈ ਪਰ ਇਕ ਹੀ ਡਰ ਹੈ ਕਿ ਰਾਜਾ ਵੀਰਭਦਰ ਦੇ ਜਾਣ ਤੋਂ ਬਾਅਦ ਪਾਰਟੀ ਕਈ ਧੜਿਆਂ ’ਚ ਵੰਡੀ ਗਈ ਹੈ। ਸਿਰਫ਼ 68 ਵਿਧਾਨ ਸਭਾ ਸੀਟਾਂ ਵਾਲੇ ਪ੍ਰਦੇਸ਼ ’ਚ ਕਾਂਗਰਸ ਦੇ 7 ਧੜੇ ਦੱਸੇ ਜਾ ਰਹੇ ਹਨ। ਜੇਕਰ ਇਨ੍ਹਾਂ ਧੜਿਆਂ ’ਚ ਏਕਤਾ ਨਾ ਹੋਈ ਤਾਂ ਨਤੀਜੇ ਉਲਟ ਵੀ ਹੋ ਸਕਦੇ ਹਨ। ਹਿਮਾਚਲ ਪ੍ਰਦੇਸ਼ ਇਕ ਵਾਰ ਕਾਂਗਰਸ ਅਤੇ ਇਕ ਵਾਰ ਭਾਜਪਾ ਨੂੰ ਜਿਤਾਉਂਦਾ ਰਿਹਾ ਹੈ ਪਰ ਹੁਣ ਪੰਜਾਬ ਦੇ ਬਾਅਦ ਆਮ ਆਦਮੀ ਪਾਰਟੀ ਨੇ ਵੀ ਹਿਮਾਚਲ ’ਚ ਪੂਰੇ ਜ਼ੋਰ-ਸ਼ੋਰ ਨਾਲ ਦਸਤਕ ਦਿੱਤੀ ਹੈ।
ਆਗਾਮੀ ਕੁਝ ਸਮੇਂ ’ਚ ਉਨ੍ਹਾਂ ਦਾ ਪ੍ਰਭਾਵ ਵੀ ਸਾਹਮਣੇ ਆਉਣਾ ਸ਼ੁਰੂ ਹੋ ਜਾਵੇਗਾ, ਉਥੇ ਹੀ ਭਾਜਪਾ ਵੀ ਹਿਮਾਚਲ ਪ੍ਰਦੇਸ਼ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੀ ਹਾਜ਼ਰੀ ਦੇ ਚੱਲਦਿਆਂ ਉਹ ਇਹ ਸੋਚ ਰਹੀ ਹੈ ਕਿ ਉਨ੍ਹਾਂ ਦਾ ਸਰਕਾਰ ਰਿਪੀਟ ਕਰਨ ਦਾ ਦਾਅ ਲੱਗ ਸਕਦਾ ਹੈ। ਅਜੇ ਵੀ ਸਮਾਂ ਹੈ ਕਿ ਕਾਂਗਰਸ ਪਾਰਟੀ ਵਿਅਕਤੀਗਤ ਆਗੂਆਂ ਦੀ ਬਜਾਏ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦੇਵੇ। ਯੁਵਾ ਈਮਾਨਦਾਰ ਅਤੇ ਜ਼ਮੀਨ ਨਾਲ ਜੁੜੇ ਵਰਕਰਾਂ ਨੂੰ ਅੱਗੇ ਲਿਆਵੇ ਅਤੇ ਬਿਨਾਂ ਕਿਸੇ ਭੇਦਭਾਵ ਅਤੇ ਅਮੀਰੀ ਗਰੀਬੀ ਨੂੰ ਦੇਖੇ ਟਿਕਟਾਂ ਦੀ ਵੰਡ ਕਰੇ ਤਾਂ ਜੋ ਪਾਰਟੀ ਮਜ਼ਬੂਤੀ ਨਾਲ ਖੁਦ ਨੂੰ ਦੁਬਾਰਾ ਸਥਾਪਿਤ ਕਰ ਸਕੇ।
ਇਹ ਵੀ ਪੜ੍ਹੋ : ਭਾਰਤ 2020 'ਚ ਦੱਖਣੀ-ਪੂਰਬੀ 'ਚ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਵਾਲੇ ਚੋਟੀ ਦੇ ਤਿੰਨ ਦੇਸ਼ਾਂ 'ਚ ਰਿਹਾ : ਸੰਰਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪ੍ਰੋ. ਸਰਚਾਂਦ ਸਿੰਘ ਨੇ JP ਨੱਡਾ ਨੂੰ ਲਿਖਿਆ ਪੱਤਰ, ਸਿੱਖ ਸ਼ਖ਼ਸੀਅਤਾਂ ਨੂੰ ਲੈ ਕੇ ਕੀਤੀ ਇਹ ਅਪੀਲ
NEXT STORY