ਵੈੱਬ ਡੈਸਕ- ਰੈੱਡ ਕਲਰ ਦੇ ਡ੍ਰੈਸਿਜ਼ ਜ਼ਿਆਦਾਤਰ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਇਹ ਰੰਗ ਆਤਮਵਿਸ਼ਵਾਸ, ਜੋਸ਼ ਅਤੇ ਗਲੈਮਰ ਦਾ ਪ੍ਰਤੀਕ ਹੈ ਜੋ ਅੱਜ ਦੀਆਂ ਮੁਟਿਆਰਾਂ ਨੂੰ ਖਾਸਤੌਰ ’ਤੇ ਆਕਰਸ਼ਿਤ ਕਰਦਾ ਹੈ। ਜਿਸ ਤਰ੍ਹਾਂ ਨਾਲ ਇੰਡੀਅਨ ਡ੍ਰੈਸਿਜ਼ ਵਿਚ ਮੁਟਿਆਰਾਂ ਨੂੰ ਰੈੱਡ ਸੂਟ, ਲਹਿੰਗਾ-ਚੋਲੀ, ਸਾੜ੍ਹੀ ਆਦਿ ਵਿਚ ਦੇਖਿਆ ਜਾ ਸਕਦਾ ਹੈ ਉਂਝ ਹੀ ਵੈਸਟਰਨ ਡ੍ਰੈਸਿਜ਼ ਵਿਚ ਵੀ ਰੈੱਡ ਕਲਰ ਦੀ ਡ੍ਰੈਸਿਜ਼ ਵਿਚ ਮੁਟਿਆਰਾਂ ਕੋਲ ਕਈ ਬਦਲ ਹੁੰਦੇ ਹਨ।
ਉਨ੍ਹਾਂ ਨੂੰ ਸ਼ਾਰਟ ਡਰੈੱਸ, ਲਾਂਗ ਡਰੈੱਸ, ਪਾਰਟੀ ਵੀਅਰ, ਫਰਾਕ, ਮਿੱਡੀ, ਜੀਨਸ-ਟਾਪ ਆਦਿ ਵਿਚ ਦੇਖਿਆ ਜਾ ਸਕਦਾ ਹੈ। ਭਾਵੇਂ ਕੋਈ ਕਾਕਟੇਲ ਪਾਰਟੀ ਹੋਵੇ, ਫੈਸਟੀਵਲ ਹੋਵੇ ਜਾਂ ਕੋਈ ਸਪੈਸ਼ਲ ਈਵੈਂਟ, ਰੈੱਡ ਡਰੈੱਸ ਪਹਿਨਕੇ ਮੁਟਿਆਰਾਂ ਸਟਾਈਲਿਸ਼ ਅਤੇ ਅਟ੍ਰੈਕਟਿਵ ਲੁਕ ਕ੍ਰਿਏਟ ਕਰ ਸਕਦੀਆਂ ਹਨ।
ਇਹ ਡਰੈੱਸ ਕਈ ਡਿਜ਼ਾਈਨਾਂ, ਕੱਟ ਤੇ ਟਾਈਪ ਵਿਚ ਆਉਂਦੇ ਹਨ ਜਿਸਨੂੰ ਮੁਟਿਆਰਾਂ ਵੱਖਰੇ-ਵੱਖਰੇ ਬਾਡੀ ਟਾਈਪ ਅਤੇ ਆਕੇਜਨ ਦੇ ਹਿਸਾਬ ਨਾਲ ਪਸੰਦ ਕਰਦੀਆਂ ਹਨ। ਰੈੱਡ ਸ਼ਾਰਟ ਫਰਾਕ ਡਰੈੱਸ ਮੁਟਿਆਰਾਂ ਨੂੰ ਕਿਊਟ ਲੱਕ ਦਿੰਦੇ ਹਨ। ਇਹ ਆਮ ਤੌਰ ’ਤੇ ਗੋਡਿਆਂ ਤੱਕ ਦੀ ਲੰਬਾਈ ਵਾਲੀ ਡਰੈੱਸ ਹੁੰਦੀ ਹੈ। ਇਸ ਵਿਚ ਰਫਲਜ਼, ਫਲੇਅਰਡ ਅਤੇ ਪਫ ਸਲੀਵਸ ਹੁੰਦੇ ਹਨ।
ਰੈੱਡ ਮਿੰਨੀ ਡਰੈੱਸ ਛੋਟੀ ਲੰਬਾਈ ਵਾਲੀ ਡਰੈੱਸ ਹੁੰਦੀ ਹੈ ਜੋ ਨਾਈਟ ਆਊਟ ਜਾਂ ਕਲੱਬ ਪਾਰਟੀ ਲਈ ਕਈ ਮੁਟਿਆਰਾਂ ਦੀ ਪਸੰਦ ਬਣੀ ਹੋਈ ਹੈ। ਇਹ ਡਰੈੱਸ ਮੁਟਿਆਰਾਂ ਨੂੰ ਅਟ੍ਰੈਸਟਿਵ ਲੁਕ ਦਿੰਦੀ ਹੈ। ਰੈੱਡ ਲਾਂਗ ਡਰੈੱਸ ਫਲੋਰ-ਲੈਂਥ ਵਾਲੀ ਡਰੈੱਸ ਹੁੰਦੀ ਹੈ। ਇਹ ਡਰੈੱਸ ਮੁਟਿਆਰਾਂ ਨੂੰ ਐਲੀਗੈਂਟ ਅਤੇ ਗ੍ਰੇਸਫੁੱਲ ਲੁਕ ਦਿੰਦੀ ਹੈ। ਇਹ ਜ਼ਿਆਦਾਤਰ ਸੈਟਿਨ ਅਤੇ ਵੈਲਵੇਟ ਫੈਬਰਿਕ ਵਿਚ ਆਉਂਦੀ ਹੈ। ਇਹ ਵੈਡਿੰਗ, ਰਿਸੈਪਸ਼ਨ ਲਈ ਸੂਟੇਬਲ ਹੁੰਦੀ ਹੈ। ਸਕਰਟ ਡਰੈੱਸ ਵਿਚ ਟਾਪ ਅਤੇ ਸਕਰਟ ਦਾ ਕੰਬੀਨੇਸ਼ਨ ਹੁੰਦਾ ਹੈ। ਮੁਟਿਆਰਾਂ ਨੂੰ ਰੈੱਡ ਪਾਰਟੀ ਵੀਅਰ ਡਰੈੱਸ ਵਿਚ ਕਾਕਟੇਲ ਡਰੈੱਸ, ਆਫ-ਸ਼ੋਲਡਰ ਡਰੈੱਸ, ਰਫਲਡ ਡਰੈੱਸ ਅਤੇ ਮਿੱਡੀ ਡਰੈੱਸ ਆਦਿ ਵਿਚ ਵੀ ਦੇਖਿਆ ਜਾ ਸਕਦਾ ਹੈ। ਇਹ ਡ੍ਰੈਸਿਜ਼ ਮੁਟਿਆਰਾਂ ਨੂੰ ਵੱਖਰੀ-ਵੱਖਰੀ ਲੁਕ ਪ੍ਰਦਾਨ ਕਰਦੀਆਂ ਹਨ ਜੋ ਉਨ੍ਹਾਂ ਦੀ ਪਰਸਨੈਲਿਟੀ ਨੂੰ ਹਾਈਲਾਈਟ ਕਰਦੀਆਂ ਹਨ।
ਰੈੱਡ ਫਰਾਕ ਅਤੇ ਮਿੰਨੀ ਡਰੈੱਸ ਮੁਟਿਆਰਾਂ ਨੂੰ ਫਨ-ਲਵਿੰਗ, ਯੂਥਫੁੱਲ ਅਤੇ ਕੰਫੀਡੈਂਟ ਲੁਕ ਦਿੰਦੀਆਂ ਹਨ। ਰੈੱਡ ਕਲਰ ਵਿਚ ਹੋਣ ਕਾਰਨ ਇਹ ਡ੍ਰੈਸਿਜ਼ ਹਰ ਮੌਕੇ ’ਤੇ ਸੈਂਟਰ ਆਫ ਅਟ੍ਰੈਕਸ਼ਨ ਬਣ ਜਾਂਦੇ ਹਨ। ਲਾਂਗ ਅਤੇ ਮਿੱਡੀ ਡਰੈੱਸ ਵਿਚ ਫਲੋਇੰਗ ਫੈਬਰਿਕ ਮੁਟਿਆਰਾਂ ਨੂੰ ਗ੍ਰੇਸਫੁੱਲ ਅਪੀਅਰੈਂਸ ਦਿੰਦਾ ਹੈ।
ਸਕਰਟ ਡਰੈੱਸ ਅਤੇ ਫਿਊਜਨ ਸਟਾਈਲਸ ਡ੍ਰੈਸਿਜ਼ ਮੁਟਿਆਰਾਂ ਨੂੰ ਵਰਸੇਟਾਈਲ ਲੁਕ ਦਿੰਦੇ ਹਨ। ਇਸ ਵਿਚ ਮੁਟਿਆਰਾਂ ਟਰੈਡੀਸ਼ਨਲ ਅਤੇ ਮਾਡਰਨ ਦਾ ਮਿਕਸ ਕ੍ਰਿਏਟ ਕਰ ਸਕਦੀਆਂ ਹਨ। ਇਨ੍ਹਾਂ ਨਾਲ ਮੁਟਿਆਰਾਂ ਨੂੰ ਜਿਊਲਰੀ ਵਿਚ ਸਟੇਟਮੈਂਟ ਈਅਰਰਿੰਗਸ, ਗੋਲਡ ਨੈੱਕਨੈੱਸ, ਰਿੰਗਸ ਅਤੇ ਬ੍ਰੇਸਲੇਟ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਫੁੱਟਵੀਅਰ ਵਿਚ ਮੁਟਿਆਰਾਂ ਇਨ੍ਹਾਂ ਨਾਲ ਹਾਈ ਹੀਲਸ, ਸੈਂਡਲ ਜਾਂ ਲਾਂਗ ਸ਼ੂਜ ਆਦਿ ਪਹਿਨਣਾ ਪਸੰਦ ਕਰਦੀਆਂ ਹਨ। ਬੈਗ ਵਿਚ ਮੁਟਿਆਰਾਂ ਗੋਲਡਨ ਜਾਂ ਸਿਲਵਰ ਕਲਰ ਦੇ ਸਲੀਕ ਕਲਚ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਸਟਾਈਲਿਸ਼ ਬਣਾਉਣ ਦੇ ਨਾਲ-ਨਾਲ ਕੰਪਲੀਟ ਕਰਦਾ ਹੈ।
ਹੋਰ ਅਸੈੱਸਰੀਜ਼ ਵਿਚ ਮੁਟਿਆਰਾਂ ਨੂੰ ਸਕਾਰਫ, ਕੈਪ, ਬੈਲਟ, ਹੇਅਰ ਅਸੈੱਸਰੀਜ਼ ਵਰਗੇ ਕਲਿਪਸ ਜਾਂ ਹੈੱਡਬੈਂਡਸ ਆਦਿ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਮੇਕਅਪ ਵਿਚ ਮੁਟਿਆਰਾਂ ਇਨ੍ਹਾਂ ਨਾਲ ਸਮੋਕੀ ਆਈਜ਼ ਅਤੇ ਮੈਟ ਰੈੱਡ ਲਿਪਸਟਿਕ ਲਗਾਉਣਾ ਪਸੰਦ ਕਰ ਰਹੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਸੁੰਦਰ ਬਣਾਉਂਦੀ ਹੈ।
Diabetic ਮਰੀਜ਼ਾਂ ਲਈ ਇੰਝ ਬਣਾਓ ਚੌਲ, ਕੰਟਰੋਲ 'ਚ ਰਹੇਗੀ ਸ਼ੂਗਰ
NEXT STORY