ਫਿਲੌਰ (ਭਾਖੜੀ)- 1 ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ਆਪਣੇ ਰੇਟਾਂ 'ਚ ਵਾਧਾ ਕਰਨ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ 'ਤੇ ਪਵੇਗਾ, ਕਿਉਂਕਿ ਲਾਡੋਵਾਲ ਟੋਲ ਪਲਾਜ਼ਾ ਨੇ ਟੋਲ ਦੇ ਰੇਟਾਂ 'ਚ ਪ੍ਰਤੀ ਵਾਹਨ ਸਿੱਧਾ 5 ਰੁਪਏ ਦਾ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਟੋਲ ਪਲਾਜ਼ਾ ਵਲੋਂ ਹੁਣ ਤਕ ਵੱਧ ਤੋਂ ਵੱਧ 1 ਰੁਪਏ ਦਾ ਵਾਧਾ ਕੀਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਸਿੱਧਾ 5 ਰੁਪਏ ਦਾ ਵਾਧਾ ਕਰ ਕੇ ਲੋਕਾਂ ਦਾ ਟੋਲ ਪਲਾਜ਼ਾ ਤੋਂ ਲੰਘਣਾ ਮੁਸ਼ਕਿਲ ਕਰ ਦਿੱਤਾ ਹੈ। ਦੂਸਰੇ ਪਾਸੇ ਟੋਲ ਪਲਾਜ਼ਾ ਦੇ 15 ਕਿਲੋਮੀਟਰ ਦੇ ਅਧੀਨ ਆਉਂਦੇ ਖੇਤਰ ਲਈ ਜੋ ਮਹੀਨਾਵਾਰ ਪਾਸ ਟੋਲ ਪਲਾਜ਼ਾ ਦੀ ਠੇਕੇਦਾਰ ਕੰਪਨੀ ਵਲੋਂ ਜਾਰੀ ਕੀਤਾ ਜਾਂਦਾ ਹੈ, ਉਨ੍ਹਾਂ ਦੇ ਰੇਟਾਂ 'ਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਕੀਤਾ ਗਿਆ।
ਵਾਹਨ |
ਰੇਟ ਸਿੰਗਲ |
ਰੇਟ ਮਲਟੀਪਲ |
ਕਾਰ, ਜੀਪ, ਵੈਨ |
125 |
185 |
ਲਾਈਟ ਕਮਰਸ਼ੀਅਲ ਵਹੀਕਲ |
215 |
325 |
ਟਰੱਕ, ਬੱਸ |
435 |
650 |
ਐੱਮ. ਏ. ਵੀ. 2 ਐਕਸਲ |
695
|
1045 |
ਸਿਵਲ ਹਸਪਤਾਲ ਦਾ ਸ਼ਰਮਨਾਕ ਕਾਰਾ, ਸਿਰ 'ਚ ਚਲਦੇ ਰਹੇ ਕੀੜੇ ਪਰ ਡਾਕਟਰਾਂ ਨੇ ਨਹੀਂ ਕੀਤਾ ਇਲਾਜ
NEXT STORY