ਬਠਿੰਡਾ/ਮਹਿਰਾਜ (ਪਰਮਿੰਦਰ, ਸੁਖਵਿੰਦਰ): ਖੇਤੀ ਕਾਨੂੰਨਾਂ ਦੇ ਵਿਰੋਧ ਦਰਮਿਆਨ ਚੱਲੇ ਕਿਸਾਨ ਅੰਦੋਲਨ ਤਹਿਤ ਦਿੱਲੀ ਪੁਲਸ ਵੱਲੋਂ ਲੱਖਾਂ ਸਿਧਾਣਾ, ਦੀਪ ਸਿੱਧੂ ਅਤੇ ਹੋਰਨਾਂ ਕਿਸਾਨਾਂ ਤੇ ਦਰਜ ਕੇਸ ਰੱਦ ਕਰਵਾਉਣ ਤੇ ਉਨ੍ਹਾਂ ਦੀ ਰਿਹਾਈ ਲਈ ਮਹਿਰਾਜ ’ਚ ਲੱਖਾ ਸਿਧਾਣਾਂ ਵੱਲੋਂ ਰੱਖੀ ਰੋਸ ਰੈਲੀ ’ਚ ਵੱਡੀ ਗਿਣਤੀ ਪੰਜਾਬੀਆਂ ਨੇ ਸ਼ਿਰਕਤ ਕੀਤੀ। ਵੱਡੀ ਗਿਣਤੀ ’ਚ ਲੋਕਾਂ ਦੇ ਪਹੁੰਚਣ ਕਾਰਨ ਇਲਾਕੇ ਦੀਆਂ ਨਜ਼ਦੀਕੀ ਸੜਕਾਂ ਤੇ ਜਾਮ ਲੱਗੇ ਰਹੇ। ਰੋਸ ਰੈਲੀ ’ਚ ਵੱਡੀ ਸੰਖਿਆ ’ਚ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਗਿ੍ਰਫ਼ਤਾਰ ਅਤੇ ਨਾਮਜ਼ਦ ਕੀਤੇ ਨੌਜਵਾਨਾਂ ਅਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ। ਬੇਸ਼ੱਕ ਹਾਲੇ ਤੱਕ ਲੱਖਾ ਸਿਧਾਣਾ ਰੈਲੀ ’ਚ ਨਹੀਂ ਪਹੁੰਚਿਆ ਪਰੰਤੂ ਨੌਜਵਾਨਾਂ ’ਚ ਲੱਖਾ ਸਿਧਾਨਾ ਨੂੰ ਵੇਖਣ ਅਤੇ ਸੁਣਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸ਼ਰਾਰਤੀ ਅਨਸਰਾਂ ਨੇ ਟਾਂਡਾ ਉੜਮੁੜ 'ਚ ਗੁਰੂ ਰਵਿਦਾਸ ਜੀ ਦੇ ਸਰੂਪ ਵਾਲੇ ਬੈਨਰ ਨੂੰ ਪਹੁੰਚਾਇਆ ਨੁਕਸਾਨ
ਜ਼ਿਕਰਯੋਗ ਹੈ ਕਿ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਵਰਗੇ ਨੌਜਵਾਨਾਂ ਤੋਂ ਕਿਨਾਰਾ ਕਰ ਲਿਆ ਗਿਆ ਸੀ। ਇਸੇ ਕਾਰਨ ਲੱਖੇ ਦੇ ਸਮਰਥਕਾਂ ਵੱਲੋਂ ਉਸ ਦੇ ਹੱਕ ਵਿੱਚ ਬਠਿੰਡਾ ਦੇ ਪਿੰਡ ਮਹਿਰਾਜ ਵਿਚ ਉਕਤ ਰੋਸ ਰੈਲੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਗੁਰਲਾਲ ਭਲਵਾਨ ਕਤਲ ਮਾਮਲੇ 'ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਸਪਲਾਈ ਕਰਨ ਦਾ ਦੋਸ਼
ਲੁਧਿਆਣਾ ਦੇ ਪ੍ਰਮੁੱਖ ਨਿੱਜੀ ਸਕੂਲਾਂ ’ਚ ਕੋਰੋਨਾ ਨੇ ਦਿੱਤੀ ਦਸਤਕ, 1 ਟੀਚਰ ਸਮੇਤ 2 ਵਿਦਿਆਰਥੀ ਪਾਜ਼ੇਟਿਵ
NEXT STORY