ਮਾਨਸਾ (ਜੱਸਲ) : ਥਾਣਾ ਸਿਟੀ–2 ਮਾਨਸਾ ਦੀ ਪੁਲਸ ਨੇ ਜ਼ਮੀਨੀ ਸੌਦੇ ’ਚ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਸਬੰਧੀ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪਿਓ–ਪੁੱਤਰ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੀੜਤ ਵਿਅਕਤੀਆਂ ਅਮਨਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਵਾਸੀ ਮਾਨਸਾ ਨੇ ਪੁਲਸ ਨੂੰ ਦੱਸਿਆ ਕਿ ਨਹਿਰੂ ਮੈਮੋਰੀਅਲ ਕਾਲਜ ਦੇ ਪਾਸ ਲੱਗਦੀ 18.75 ਕਿੱਲੇ ਜ਼ਮੀਨ ਦਾ ਸੌਦਾ 7–11–2019 ਨੂੰ ਉਨ੍ਹਾਂ ਨੇ ਸੰਦੀਪ ਕੁਮਾਰ ਬਾਠਲਾ ਆਦਿ ਨਾਲ 20 ਕਰੋੜ 15 ਲੱਖ ਰੁਪਏ ’ਚ ਕੀਤਾ ਸੀ ਅਤੇ 60 ਲੱਖ ਰੁਪਏ ਬਿਆਨੇ ਵਜੋਂ ਹਾਸਿਲ ਕੀਤੇ ਸਨ ਅਤੇ ਰਜਿਸਟਰੀ ਦਾ ਸਮਾਂ 18 ਮਹੀਨੇ ਦਾ ਰੱਖਿਆ ਸੀ ਪਰ ਬਾਅਦ ਵਿਚ ਉਕਤ ਵਿਅਕਤੀਆਂ ਨੇ ਫਰਜ਼ੀ ਰਸੀਦਾਂ ਤਿਆਰ ਕਰਕੇ ਇਸ ਜ਼ਮੀਨ ਦਾ ਸੌਦਾ 5 ਕਰੋੜ 10 ਲੱਖ ਰੁਪਏ ਦਰਸਾ ਕੇ ਕਰੋੜਾਂ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਮਾਮਲੇ ਦੀ ਐੱਸ.ਪੀ ਇਨਵੈਸਟੀਗੇਸ਼ਨ ਮਾਨਸਾ ਵੱਲੋਂ ਪੜਤਾਲ ਕਰਵਾਈ ਗਈ, ਜਿਸ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਅਕਤੀਆਂ ਨੇ 18.75 ਕਿੱਲੇ ਜ਼ਮੀਨ ਦਾ ਸੌਦਾ 7–11–2019 ਨੂੰ ਉਨ੍ਹਾਂ ਨੇ ਸੰਦੀਪ ਕੁਮਾਰ ਬਾਠਲਾ ਆਦਿ ਨਾਲ 20 ਕਰੋੜ 15 ਲੱਖ ਰੁਪਏ ’ਚ ਕੀਤਾ ਸੀ ਪਰ ਬਾਅਦ ਵਿਚ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਇਸ ਜ਼ਮੀਨੀ ਸੌਦੇ ਨੂੰ 5 ਕਰੋੜ 10 ਲੱਖ ਰੁਪਏ ਦਰਸਾ ਕੇ ਜ਼ਮੀਨ ਮਾਲਕਾਂ ਨਾਲ 15 ਕਰੋੜ ਤੋਂ ਵਧੇਰੇ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਮਾਮਲੇ ਦੀ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵੱਲੋਂ ਜਾਰੀ ਹੁਕਮਾਂ ’ਤੇ ਥਾਣਾ ਸਿਟੀ–2 ਮਾਨਸਾ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਸੰਦੀਪ ਕੁਮਾਰ ਬਾਠਲਾ, ਉਸ ਦੇ ਪੁੱਤਰ ਦੇਵਾਂਗ ਬਾਠਲਾ ਵਾਸੀਆਨ ਸੈਕਟਰ–82, ਸੋਹਾਨਾ, ਐੱਸ.ਏ.ਐੱਸ. ਨਗਰ (ਪੰਜਾਬ) ਅਤੇ ਚਰਨਜੀਤ ਕੁਮਾਰ ਬਾਠਡਾ ਵਾਸੀ ਫੇਸ –11, ਐੱਸ.ਏ.ਐੱਸ. ਨਗਰ (ਪੰਜਾਬ) ਦੇ ਵਿਰੁੱਧ ਧਾਰਾ 420, 465,467,471,468 ਅਤੇ 471 ਦੇ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਕਰ ਦਿੱਤੀ ਹੈ।
ਮੁਕਤਸਰ ਪੁਲਸ ਦੀ ਵੱਡੀ ਸਫ਼ਲਤਾ, 2 ਪਿਸਤੌਲਾਂ, 4 ਜ਼ਿੰਦਾ ਕਾਰਤੂਸ ਤੇ 2 ਖੋਲ ਸਣੇ 3 ਵਿਅਕਤੀ ਗ੍ਰਿਫ਼ਤਾਰ
NEXT STORY