ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਪੁਲਸ ਵੱਲੋਂ 12 ਜੁਲਾਈ ਨੂੰ ਹੋਏ ਇਕ ਅਗਵਾ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਅਤੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਈ ਹੈ ਉਹ ਆਪਣੇ ਆਪ ਵਿਚ ਹੀ ਹੈਰਾਨ ਕਰ ਦੇਣ ਵਾਲੀ ਹੈ। ਦਰਅਸਲ ਇਕ ਵਿਅਕਤੀ ਵੱਲੋਂ ਜ਼ਮੀਨੀ ਰੰਜਿਸ਼ ਨੂੰ ਲੈ ਕੇ ਦੂਜੀ ਧਿਰ ਨੂੰ ਫਸਾਉਣ ਲਈ ਆਪਣੇ ਹੀ ਸਾਲ਼ੇ ਦੀ ਝੂਠੀ ਕਿਡਨੈਪਿੰਗ ਦਾ ਪਰਚਾ ਦਰਜ ਕਰਾ ਦਿੱਤਾ ਸੀ। ਜਾਣਕਾਰੀ ਦਿੰਦੇ ਹੋਏ ਐੱਸ. ਪੀ. ਆਪਰੇਸ਼ਨ ਰਣਧੀਰ ਕੁਮਾਰ ਨੇ ਦੱਸਿਆ ਕਿ 12 ਜੁਲਾਈ ਨੂੰ ਕਿਰਪਾਲ ਸਿੰਘ ਦੀ ਕਿਡਨੈਪਿੰਗ ਦੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਸ ਵੱਲੋਂ ਸੁਖਵਿੰਦਰ ਸਿੰਘ ਆਦਿ ਖ਼ਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿਚ ਨਿਰੰਜਨ ਸਿੰਘ ਵੱਲੋਂ ਇਕ ਵੀਡੀਓ ਵੀ ਪੇਸ਼ ਕੀਤੀ ਗਈ ਜਿਸ ਵਿਚ ਕਿਰਪਾਲ ਸਿੰਘ ਦੇ ਅਗਵਾ ਹੋਣ ਦੀ ਘਟਨਾ ਦਿਖਾਈ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਹਾਈਵੇਅ 'ਤੇ ਜਾਣ ਤੋਂ ਪਹਿਲਾਂ ਸਾਵਧਾਨ, ਨਹੀਂ ਤਾਂ ਝੱਲਣੀ ਪਵੇਗੀ ਵੱਡੀ ਪ੍ਰੇਸ਼ਾਨੀ
ਪੁਲਸ ਵੱਲੋਂ ਮਾਮਲਾ ਸ਼ੱਕੀ ਹੋਣ 'ਤੇ ਜਦੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਨਿਰੰਜਨ ਸਿੰਘ ਵੱਲੋਂ ਜਿਸ ਦੇ ਅਗਵਾ ਹੋਣ ਦੀ ਇਤਲਾਹ ਦਿੱਤੀ ਗਈ ਹੈ, ਉਹ ਅਗਵਾ ਹੋਏ ਕਿਰਪਾਲ ਸਿੰਘ ਦਾ ਜੀਜਾ ਹੈ ਅਤੇ ਜੋ ਵੀਡੀਓ ਪੇਸ਼ ਕੀਤੀ ਗਈ ਸੀ, ਉਸ ਹੂਲੀਏ ਮੁਤਾਬਕ ਜੋ ਕਿਡਨੈਪ ਕਰ ਰਿਹਾ ਹੈ ਉਹ ਹੂ-ਬ-ਹੂ ਕਿਡਨੈਪ ਹੋਏ ਕਿਰਪਾਲ ਸਿੰਘ ਦੇ ਬੇਟੇ ਨਾਲ ਮਿਲਦਾ ਹੈ। ਪੁਲਸ ਨੇ ਜਦੋਂ ਕਿਰਪਾਲ ਸਿੰਘ ਦੇ ਬੇਟੇ ਰਾਜਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਸਾਰੀ ਸਾਜ਼ਿਸ਼ ਦਾ ਖੁਲਾਸਾ ਕਰ ਦਿੱਤਾ।
ਇਹ ਵੀ ਪੜ੍ਹੋ : ਨਾਬਾਲਗ ਬੱਚਿਆਂ ਦੇ ਮਾਪਿਆਂ ਲਈ ਅਹਿਮ ਖ਼ਬਰ, ਪੰਜਾਬ 'ਚ ਜਾਰੀ ਹੋਇਆ ਸਖ਼ਤ ਫ਼ਰਮਾਨ
ਉਕਤ ਨੇ ਦੱਸਿਆ ਕਿ ਉਸਦੇ ਫੁੱਫੜ ਨਿਰੰਜਨ ਸਿੰਘ ਦੀ ਸੁਖਵਿੰਦਰ ਸਿੰਘ ਆਦਿ ਹੋਰਾਂ ਨਾਲ ਜ਼ਮੀਨੀ ਰੰਜਿਸ਼ ਸੀ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਕਿਰਪਾਲ ਸਿੰਘ ਦੇ ਅਗਵਾ ਹੋਣ ਦੀ ਸਾਜ਼ਿਸ਼ ਰਚੀ ਸੀ ਤਾਂ ਕਿ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਇਆ ਜਾ ਸਕੇ ਅਤੇ ਜ਼ਮੀਨ 'ਤੇ ਕਬਜ਼ਾ ਕੀਤਾ ਜਾ ਸਕੇ। ਫ਼ਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਚੰਨ ਚਾੜ੍ਹ ਗਈ ਸੱਜ-ਵਿਆਹੀ ਲਾੜੀ, CCTV ਦੇਖ ਸਹੁਰਿਆਂ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਿਵ ਸੈਨਾ ਆਗੂ ਗੋਰਾ ਥਾਪਰ 'ਤੇ ਹਮਲੇ ਲਈ NIA ਜਾਂਚ ਦੀ ਮੰਗ, ਰਾਜਪਾਲ ਨੂੰ ਮਿਲਿਆ ਪਰਿਵਾਰ
NEXT STORY