ਸੰਗਤ ਮੰਡੀ (ਮਨਜੀਤ) — ਪਿੰਡ ਕੇਟਗੁਰੂ ਵਿਖੇ ਪਰਿਵਾਰਕ ਮੈਂਬਰਾਂ 'ਚ ਖਾਲ ਦੇ ਚੱਲਦੇ ਝਗੜੇ ਨੂੰ ਲੈ ਕੇ ਅੱਜ ਇਕ ਧਿਰ ਵਲੋਂ ਪ੍ਰੈਸ ਕਲੱਬ ਸੰਗਤ 'ਚ ਪ੍ਰੈਸ ਕਾਨਫਰੰਸ ਕਰਦਿਆਂ ਦੂਸਰੀ ਧਿਰ 'ਤੇ ਦੋਸ਼ ਲਾਏ ਹਨ ਕਿ ਉਸ ਵਲੋਂ ਧੱਕੇ ਨਾਲ ਖਾਲ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦ ਕਿ ਉਸ ਧਿਰ ਦਾ ਖਾਲ 'ਤ ਕੋਈ ਹਿੱਸਾ ਨਹੀਂ ਹੈ। ਨੱਥਾ ਸਿੰਘ ਪੁੱਤਰ ਭਗਤ ਰਾਮ ਤੇ ਉਨ੍ਹਾਂ ਦੇ ਸਪੁੱਤਰ ਬਿੰਦਰ ਸਿੰਘ ਵਲੋਂ ਪ੍ਰੈਸ ਕਾਨਫਰੰਸ ਕਰਦਿਆਂ ਦੂਸਰੀ ਘਿਰ ਦੇ ਗੁਰਮੇਲ ਸਿੰਘ, ਛਿੰਦਾ ਸਿੰਘ, ਗਮਦੂਰ ਸਿੰਘ, ਪਾਲ ਸਿੰਘ ਤੇ ਨਿੱਕਾ ਸਿੰਘ ਪੁੱਤਰਾਨ ਗੁਰਦੇਵ ਸਿੰਘ, ਰੇਸ਼ਮ ਸਿੰਘ ਪੁੱਤਰ ਛਿੰਦਾ ਸਿੰਘ, ਭੂਚੀ ਸਿੰਘ ਤੇ ਗਗਨਦੀਪ ਸਿੰਘ ਨੇ ਦੋਸ਼ ਲਾਏ ਕਿ ਉਕਤ ਵਿਅਕਤੀਆਂ ਦਾ ਖਾਲ 'ਚ ਕੋਈ ਹਿੱਸਾ ਨਹੀਂ ਬਲਕਿ ਇਹ ਖਾਲ ਉਨਵਾਂ ਦੀ ਜ਼ਮੀਨ 'ਚ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਭਗਤ ਰਾਮ ਵਲੋਂ 50 ਸਾਲ ਦੇ ਕਰੀਬ ਪਹਿਲਾਂ ਉਕਤ ਵਿਅਕਤੀਆਂ ਨਾਲ ਹਮਦਰਦੀ ਜਾਹਰ ਕਰਦਿਆਂ ਖਾਲ 'ਚੋਂ ਪਾਣੀ ਲਾਉਣ ਲਈ ਸਹਿਮਤੀ ਦਿੱਤੀ ਸੀ ਪਰ ਉਨ੍ਹਾਂ ਵਲੋਂ ਮਾਣਯੋਗ ਅਦਾਲਤ 'ਚ ਲਿਜਾਇਆ ਜਾ ਚੁੱਕਿਆ ਹੈ, ਜਿਥੇ ਮਾਮਲੇ ਦੀ ਨਿਰੰਤਰ ਸੁਣਵਾਈ ਚੱਲ ਰਹੀ ਹੈ।
ਉਕਤ ਪਿਉ-ਪੁੱਤ ਨੇ ਦੱਸਿਆ ਕਿ ਲਗਭਗ ਦੋ ਮਹੀਨੇ ਪਹਿਲਾ ਜਿਸ ਸਮੇਂ ਕਣਕ ਨਸਾਰੇ 'ਤੇ ਸੀ ਉਸ ਸਮੇਂ ਮਾਣਯੋਗ ਅਦਾਲਤ ਵਲੋਂ ਕਣਕ ਦੀ ਫਸਲ ਬਚਾਉਣ ਲਈ ਪਾਣੀ ਲਾਉਣ ਲਈ ਸਟੇਅ ਦੇ ਦਿੱਤੀ ਗਈ ਸੀ, ਜਿਸ 'ਚ ਉਨ੍ਹਾਂ ਕਣਕ ਨੂੰ ਖਾਲ ਰਾਹੀਂ ਚਾਰ ਪਾਣੀ ਵੀ ਲਾਏ ਪਰ ਜਦ ਨਰਮੇ ਦੀ ਬਿਜਾਈ ਕਰਨੀ ਸੀ ਤਾਂ ਉਕਤ ਵਿਅਕਤੀਆਂ ਵਲੋਂ ਪਾਣੀ ਨੂੰ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਵੀ ਜਦ ਉਨ੍ਹਾਂ ਵਲੋਂ ਖਾਲ ਰਾਹੀਂ ਪਾਣੀ ਲਾਇਆ ਜਾ ਰਿਹਾ ਸੀ ਤਾਂ ਉਕਤ ਵਿਅਕਤੀਆਂ ਵਲੋਂ ਖਾਲ 'ਚੋਂ ਪਾਣੀ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਤੇ ਉਨ੍ਹਾਂ ਪੁਲਸ ਦਾ ਸਹਾਰਾ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਕਿਸੇ ਵਿਅਕਤੀ ਦੀ ਕੋਈ ਕੁੱਟਮਾਰ ਨਹੀਂ ਕੀਤੀ ਗਈ।
ਸਮਰਾਲਾ 'ਚ ਸੜਕਾਂ ਦੀ ਮਾੜੀ ਹਾਲਤ ਕਾਰਨ ਅਣਮਿੱਥੇ ਸਮੇਂ ਲਈ ਚੱਕਾ ਜਾਮ
NEXT STORY