ਜਗਰਾਓਂ (ਰਾਜ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਸ ਨੂੰ ਦੇਖਦਿਆਂ ਵੱਖ-ਵੱਖ ਸੰਸਥਾਵਾਂ, ਧਾਰਮਿਕ ਆਗੂਆਂ ਅਤੇ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਤਰੀਕੇ ਨਾਲ ਕੋਰੋਨਾ ਮਰੀਜ਼ਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਹਿਤ ਜਗਰਾਓਂ 'ਚ ਮਾਨਵਤਾ ਦੀ ਸੇਵਾ ਦੇ ਮਕਸਦ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਕੋਰੋਨਾ ਮਰੀਜ਼ਾਂ ਲਈ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : 'ਸਿੱਧੂ' ਨਾਲ ਆਰ-ਪਾਰ ਦੀ ਲੜਾਈ ਦੇ ਮੂਡ ’ਚ ਕੈਪਟਨ, ਸੋਨੀਆ ਨਾਲ ਛੇਤੀ ਕਰਨਗੇ ਮੁਲਾਕਾਤ

ਇਹ ਸੇਵਾ ਜਗਰਾਓਂ ਦੇ ਸਿਵਲ ਹਸਪਤਾਲ ਦੇ ਨੇੜਲੇ ਇਲਾਕਿਆਂ ਦੇ ਸਾਰੇ ਹਸਪਤਾਲਾਂ ਵਿੱਚ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਜਗਰਾਓਂ ਤੋਂ ਸਾਬਕਾ ਵਿਧਾਇਕ ਐਸ. ਆਰ. ਕਲੇਰ ਤੇ ਜ਼ਿਲ੍ਹਾ ਜੱਥੇਦਾਰ ਤੇ ਐਸ. ਜੀ. ਪੀ. ਸੀ. ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਦਿੱਤੇ ਗਏ ਡਾਇਟ ਚਾਰਟ ਮੁਤਾਬਕ ਹੀ ਇਹ ਲੰਗਰ ਤਿਆਰ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੋਟਕਪੂਰਾ ਮਾਮਲੇ' ਦੀ ਜਾਂਚ ਸਬੰਧੀ SIT ਵੱਲੋਂ ਈਮੇਲ ਤੇ ਵਟਸਐਪ ਨੰਬਰ ਜਾਰੀ

ਉਨ੍ਹਾਂ ਕਿਹਾ ਕਿ ਅਕਾਲੀ ਕਾਰਕੁੰਨ ਬੜੇ ਹੀ ਸਾਫ-ਸੁਥਰੇ ਢੰਗ ਨਾਲ ਪੌਸ਼ਟਿਕ ਖਾਣਾ ਤਿਆਰ ਕਰਵਾ ਰਹੇ ਹਨ ਅਤੇ ਇਹ ਲੰਗਰ ਤਿਆਰ ਕਰਨ ਤੋਂ ਲੈ ਕੇ ਵੰਡਣ ਸਮੇਂ ਤੱਕ ਸਾਰੇ ਅਕਾਲੀ ਕਾਰਕੁੰਨ ਕੋਰੋਨਾ ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਰਹਿਣਗੇ। ਇਹ ਕਾਰਕੁੰਨ ਵਾਰੀ-ਵਾਰੀ ਆਪਣੀ ਡਿਊਟੀ ਦੇ ਰਹੇ ਹਨ।
ਨੋਟ : ਜਗਰਾਓਂ 'ਚ ਅਕਾਲੀ ਦਲ ਵੱਲੋਂ ਕੋਰੋਨਾ ਮਰੀਜ਼ਾਂ ਲਈ ਸ਼ੁਰੂ ਕੀਤੀ ਉਪਰੋਕਤ ਸੇਵਾ ਬਾਰੇ ਦਿਓ ਆਪਣੀ ਰਾਏ
ਬੇਅਦਬੀ ’ਤੇ ਕਾਂਗਰਸ ’ਚ ਘਮਸਾਨ, ਸਾਂਸਦਾਂ ਤੇ ਮੰਤਰੀਆਂ ਵਿਚਾਲੇ ਮੀਟਿੰਗ ਤੋਂ ਬਾਅਦ ਕੈਪਟਨ ਖੇਮੇ ’ਚ ਖਲਬਲੀ
NEXT STORY